ਤਿੰਨ ਕਾਰ ਸਵਾਰ ਲੁਟੇਰਿਆਂ ਨੇ ਅਜੀਤ ਜੈਨ ਨੂੰ ਮਾਰੀਆਂ ਗੋਲੀਆਂ
ਪੱਟੀ/ਬਿਊਰੋ ਨਿਊਜ਼
ਪੱਟੀ ਦੇ ਸਭ ਤੋਂ ਸੰਘਣੀ ਆਵਾਜਾਈ ਵਾਲੇ ਅੰਮ੍ਰਿਤਸਰ ਰੋਡ ‘ਤੇ ਇਕ ਕਾਰੋਬਾਰੀ ਦੀ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਹੱਤਿਆ ਉਸ ਵਕਤ ਹੋਈ ਜਦੋਂ ਕਾਰੋਬਾਰੀ ਬੈਂਕ ਵਿਚ ਪੈਸੇ ਜਮਾਂ ਕਰਾਉਣ ਲਈ ਜਾ ਰਿਹਾ ਸੀ। ਮ੍ਰਿਤਕ ਦੀ ਪਹਿਚਾਣ ਅਜੀਤ ਜੈਨ (60) ਵਜੋਂ ਹੋਈ ਹੈ, ਜੋ ਇਲਾਕੇ ਦਾ ਉੱਘਾ ਕਾਰੋਬਾਰੀ ਸੀ। ਕਾਰ ਵਿਚ ਸਵਾਰ ਤਿੰਨ ਨੌਜਵਾਨ ਲੁਟੇਰਿਆਂ ਨੇ ਅਜੀਤ ਜੈਨ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।
Check Also
ਸੁਖਪਾਲ ਸਿੰਘ ਖਹਿਰਾ ਨੇ ਡਿਪੋਰਟ ਹੋਏ ਪੰਜਾਬੀਆਂ ਨਾਲ ਪ੍ਰਗਟਾਈ ਹਮਦਰਦੀ
ਭਾਰਤੀ ਨਾਗਰਿਕਾਂ ਨਾਲ ਕੈਦੀਆਂ ਵਰਗਾ ਵਿਵਹਾਰ ਕੀਤਾ ਗਿਆ : ਖਹਿਰਾ ਦਾ ਆਰੋਪ ਕਪੂਰਥਲਾ/ਬਿਊਰੋ ਨਿਊਜ਼ ਕਾਂਗਰਸੀ …