Breaking News
Home / ਪੰਜਾਬ / ਪੰਜਾਬ ਵਿਚ ਏਜੀ ਵਿਵਾਦ ਤੋਂ ਖਫਾ ਬਾਰ ਕਾੳੂਂਸਲ

ਪੰਜਾਬ ਵਿਚ ਏਜੀ ਵਿਵਾਦ ਤੋਂ ਖਫਾ ਬਾਰ ਕਾੳੂਂਸਲ

ਕਿਹਾ : ਜਿਸ ਤਰ੍ਹਾਂ ਡਾਕਟਰ ਹਰ ਮਰੀਜ਼ ਦਾ ਇਲਾਜ ਕਰਦਾ ਹੈ, ਵਕੀਲ ਵੀ ਸਭ ਦਾ ਕੇਸ ਲੜਦਾ ਹੈ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਚ ਨਵੇਂ ਐਡਵੋਕੇਟ ਜਨਰਲ ਵਿਨੋਦ ਘਈ ਨੂੰ ਲੈ ਕੇ ਮਚੇ ਬਵਾਲ ਵਿਚ ਪੰਜਾਬ ਅਤੇ ਹਰਿਆਣਾ ਬਾਰ ਕਾੳੂਂਸਲ ਵੀ ਉਤਰ ਆਈ ਹੈ। ਬਾਰ ਕਾੳੂਂਸਲ ਨੇ ਇਸ ਸਬੰਧ ਵਿਚ ਸਟੇਟਮੈਂਟ ਵੀ ਜਾਰੀ ਕੀਤੀ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਡਾਕਟਰ ਆਪਣੇ ਕੋਲ ਆਉਣ ਵਾਲੇ ਹਰ ਮਰੀਜ਼ ਦਾ ਇਲਾਜ ਕਰਦਾ ਹੈ ਅਤੇ ਡਾਕਟਰ ਕਿਸੇ ਦੀ ਜਾਤ, ਧਰਮ ਅਤੇ ਚਰਿੱਤਰ ਆਦਿ ਨਹੀਂ ਦੇਖਦਾ। ਇਸੇ ਤਰ੍ਹਾਂ ਵਕੀਲ ਵੀ ਹਰ ਕਲਾਈਂਟ ਦਾ ਕੇਸ ਲੜਦਾ ਹੈ। ਇਹ ਉਸ ਵਕੀਲ ਦੀ ਪ੍ਰੋਫਾਈਲ ਜਾਂ ਪਹਿਚਾਣ ਨਹੀਂ ਹੋਣੀ ਚਾਹੀਦੀ। ਬਾਰ ਕਾੳੂਂਸਲ ਦੇ ਚੇਅਰਮੈਨ ਐਡਵੋਕੇਟ ਸੁਬੀਰ ਸਿੱਧੂ ਨੇ ਕਿਹਾ ਕਿ ਸੂਬੇ ਅਤੇ ਕੇਂਦਰ ਦੀਆਂ ਏਜੰਸੀਆਂ ਨੂੰ ਵਕੀਲਾਂ ’ਤੇ ਹੋਣ ਵਾਲੀਆਂ ਨਜਾਇਜ਼ ਟਿੱਪਣੀਆਂ ਨੂੰ ਲੈ ਕੇ ਸਖਤੀ ਵਰਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਰ ਕਾੳੂੁਂਸਲ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਸੀਨੀਅਰ ਐਡਵੋਕੇਟ ਵਿਨੋਦ ਘਈ ਨੂੰ ਐਡਵੋਕੇਟ ਜਨਰਲ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ। ਵਿਰੋਧੀ ਦਲਾਂ ਅਤੇ ਹੋਰ ਕਈ ਸੰਗਠਨਾਂ ਦਾ ਕਹਿਣਾ ਹੈ ਕਿ ਵਿਨੋਦ ਘਈ ਬੇਅਦਬੀ ਮਾਮਲੇ ਵਿਚ ਰਾਮ ਰਹੀਮ ਦਾ ਕੇਸ ਲੜ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਦੇ ਬਰਖਾਸਤ ਮੰਤਰੀ ਵਿਜੇ ਸਿੰਗਲਾ, ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕੇਸ ਦੀ ਵਿਨੋਦ ਘਈ ਹੀ ਲੜ ਰਹੇ ਹਨ। ਅਜਿਹੇ ਵਿਚ ਸਵਾਲ ਉਠ ਰਹੇ ਕਿ ਵਿਨੋਦ ਘਈ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਬਣਾਉਣਾ ਸਹੀ ਨਹੀਂ ਹੈ।

 

Check Also

ਅਮਰੀਕਾ ਤੇ ਬਿ੍ਟੇਨ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਨਰਿੰਦਰ ਮੋਦੀ ਦੀ ਗਾਰੰਟੀ ਨੂੰ ਦੱਸਿਆ ਝੂਠ ਦਾ ਪੁਲੰਦਾ 

ਚੰਡੀਗੜ੍ਹ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਵੀਰਵਾਰ ਨੂੰ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ …