7.3 C
Toronto
Friday, November 7, 2025
spot_img
Homeਹਫ਼ਤਾਵਾਰੀ ਫੇਰੀਮਾਲਟਨ 'ਚ ਦੀਵਾਲੀ ਮੌਕੇ ਦੋ ਧਿਰਾਂ ਆਹਮੋ-ਸਾਹਮਣੇ

ਮਾਲਟਨ ‘ਚ ਦੀਵਾਲੀ ਮੌਕੇ ਦੋ ਧਿਰਾਂ ਆਹਮੋ-ਸਾਹਮਣੇ

ਟੋਰਾਂਟੋ/ਸਤਪਾਲ ਸਿੰਘ ਜੌਹਲ : ਮਿਸੀਸਾਗਾ ਸ਼ਹਿਰ ਦੇ ਮਾਲਟਨ ਇਲਾਕੇ ‘ਚ ਦੀਵਾਲੀ ਦੀ ਰਾਤ ਨੂੰ ਸੈਂਕੜੇ ਦੀ ਤਦਾਦ ‘ਚ ਨੌਜਵਾਨ ਪਲਾਜੇ ਦੀ ਪਾਰਕਿੰਗ ‘ਚ ਇਕੱਤਰ ਹੋਏ, ਜਿਸ ਦੌਰਾਨ ਖਾਲਿਸਤਾਨੀ ਅਤੇ ਭਾਰਤੀ ਝੰਡੇ ਲਹਿਰਾਏ ਅਤੇ ਆਪਣੀ ਪਸੰਦ ਦੇ ਨਾਅਰੇ ਲਗਾਏ ਗਏ।ਦੋਵੇਂ ਧੜਿਆਂ ‘ਚ ਹੋਈ ਤਣਾਤਣੀ ਦੇ ਦ੍ਰਿਸ਼ ਸੋਸ਼ਲ ਮੀਡੀਆ ‘ਚ ਚਰਚਿਤ ਹੋਏ ਹਨ। ਇਸ ਮੌਕੇ ਪੀਲ ਪੁਲਿਸ ਦੇ ਦਸਤੇ ਨੂੰ ਦੋਵਾਂ ਧਿਰਾਂ ਦੇ ਵਿਚਕਾਰ ਹਾਜ਼ਰ ਰਹਿ ਕੇ ਲੜਾਈ ਹੋਣ ਤੋਂ ਬਚਾਅ ਰੱਖਣਾ ਪਿਆ ਪਰ ਫਿਰ ਵੀ ਘੱਟੋ ਘੱਟ ਇਕ ਵਿਅਕਤੀ ਦੇ ਜ਼ਖਮੀ ਹੋਣ ਅਤੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਏ ਜਾਣ ਦੀ ਖ਼ਬਰ ਹੈ। ਦੀਵਾਲੀ ਦੀ ਖੁਸ਼ੀ ‘ਚ ਕੀਤੀ ਗਈ ਪਟਾਖੇਬਾਜੀ ਸਮੇਤ ਹੋਰ ਗੰਦਗੀ ਨਾਲ ਵਰਤੋਂਯੋਗ ਨਾ ਰਹੀ ਪਾਰਕਿੰਗ ਨੂੰ ਕੁਝ ਵਲੰਟੀਅਰਾਂ ਨੇ ਸਾਫ ਕਰਨ ‘ਚ ਪ੍ਰਸ਼ਾਸਨ ਦੀ ਸਹਾਇਤਾ ਵੀ ਕੀਤੀ। ਕੁਝ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੁਝ ਲੋਕਾਂ ਨੇ ਇਕੱਠੇ ਹੋ ਕੇ ਆਪਣੇ ਤਰੀਕੇ ਨਾਲ ਦੀਵਾਲੀ ਮਨਾਈ ਅਤੇ ਪੁਲਿਸ ਨੂੰ ਕੁਝ ਲੋਕਾਂ ਨੂੰ ਖਦੇੜਨਾ ਪਿਆ।

RELATED ARTICLES
POPULAR POSTS