Breaking News

ਗ਼ਜ਼ਲ

ਕੀਤਾ ਜੇ ਇੰਤਜ਼ਾਰ, ਮੇਰਾ ਹੁੰਦਾ।
ਅੱਜ ਵੱਖਰਾ ਸੰਸਾਰ ਮੇਰਾ ਹੁੰਦਾ।

ਮੈਥੋਂ ਨੇੜੇ ਕੌਣ ਸੀ ਤੇਰੇ,
ਤੇਰੇ ਬਾਹਾਂ ਦਾਹਾਰਮੇਰਾ ਹੁੰਦਾ।

ਮੰਨੀ ਹੁੰਦੀ, ਤੇਰੀ ਜੇ ਮੈਂ,
ਤੂੰ ਹੀ ਤਾਂ ਸਰਦਾਰਮੇਰਾ ਹੁੰਦਾ।

ਭੁੱਲਦੀ ਨਾ ਕੋਈ ਯਾਦ ਪੁਰਾਣੀ,
ਹਰ ਸੁਫ਼ਨਾ ਸਾਕਾਰਮੇਰਾ ਹੁੰਦਾ।
ਕਾਸ਼! ਚੜ੍ਹਦੀਸਿਰੇ ਮੁਹੱਬਤ,
ਤੇ ਪਹਿਲਾਪਿਆਰਮੇਰਾ ਹੁੰਦਾ।

ਜ਼ਿੰਦਗਾਨੀ ਸੀ ਘੋਲਘੁਮਾਣੀ,
ਅੱਜ ਕਿਤੇ ਹੱਕਦਾਰ ਮੇਰਾ ਹੁੰਦਾ।

ਲਾਲੈਂਦੀ ਜੇ ਕਲਮਾਂ ਵਿਹੜੇ,
ਹੱਥੀਂ ਫ਼ੁੱਲ, ਨਾਖ਼ਾਰਮੇਰਾ ਹੁੰਦਾ।

ਤੇਰੀਝੋਲ਼ੀਖ਼ੈਰਪਿਆਰਦੀ,
ਪਉਂਦੀ, ਤਾਂ ਸਤਿਕਾਰਮੇਰਾ ਹੁੰਦਾ।
ਰੀਝਅਧੂਰੀਕਰਲੈਂਦੇ ਪੂਰੀ,
ਚਿੱਤ ਅੱਜ ਸਰਸ਼ਾਰਮੇਰਾ ਹੁੰਦਾ।

ਅਕਲਾਂ ਨੂੰ ਨਾ ਵੱਜਦੇ ਜਿੰਦਰੇ,
ਤੇਰੇ ਨਾਲਪਰਿਵਾਰਮੇਰਾ ਹੁੰਦਾ।

ਕਿਸਮਤਖੋਟੀਪੈ ਗਏ ਪਰਦੇ,
‘ਹਕੀਰ’ਸਾਰਾ ਗੁਲਜ਼ਾਰਮੇਰਾ ਹੁੰਦਾ।

ਸੁਲੱਖਣ ਸਿੰਘ
+647-786-6329

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …