Breaking News
Home / ਰੈਗੂਲਰ ਕਾਲਮ / ਇੰਦਰਾ ਗਾਂਧੀ ਦੇ ਕਤਲ ਵਾਲੀ ਆਥਣ

ਇੰਦਰਾ ਗਾਂਧੀ ਦੇ ਕਤਲ ਵਾਲੀ ਆਥਣ

ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਜਦ ਤਾਇਆ ਖੇਤ ਨਾ ਜਾਂਦਾ ਤਾਂ ਤਾਏ ਦਾ ਰੇਡੀਓ ਗੂੰਜਦਾ ਹੀ ਰਹਿੰਦਾ। ਕਿਸਾਨਾਂ ਵਾਸਤੇ ઑਦਿਹਾਤੀ ਪ੍ਰੋਗਰਾਮ਼ ਉਹ ਆਥਣੇ ਬਿਨ-ਨਾਗਾ ਸੁਣਦਾ ਸੀ। ਸਵੇਰੇ ਸਵੇਰੇ ਸ਼ਬਦ ਕੀਰਤਨ ਦਾ ਪ੍ਰਸਾਰਨ ਹੁੰਦਾ ਤਾਂ ਰੇਡੀਓ ਹੋਰ ਵੀ ਪਿਆਰਾ ਪਿਆਰਾ ਲੱਗਣ ਲੱਗ ਪੈਂਦਾ ਸੀ। ਜੇ ਦੁਪੈਹਰ ਵੇਲੇ ਤਾਇਆ ਖੇਤ ਨਾ ਹੁੰਦਾ ਤਾਂ ਢਾਈ ਵਾਲੇ ਲੋਕ ਗੀਤ ਸੁਣਨੇ ਕਦੇ ਨਾ ਭੁੱਲਦਾ। ਉਦੋਂ ਹੀ ਮੇਰੀ ਦਾਦੀ ਨੂੰ ਆਵਾਜ਼ ਦੇਂਦਾ, ”ਚਾਹ ਧਰ ਲੈ ਮਾਂ, ਢਾਈ ਵੱਜਗੇ ਐ।” ਕੱਚੀ ਕੰਧ ਦਾ ਪ੍ਰਛਾਵਾਂ ਵਿਹੜੇ ਵੱਲ ਵਧਿਆ ਦੇਖ ਦਾਦੀ ਢਾਈ ਵੱਜ ਜਾਣ ਦੀ ਪੁਸ਼ਟੀ ਕਰਦੀ।
ਇੱਕ ਦਿਨ ਮੈਂ ਤਾਏ ਨੂੰ ਪੁੱਛਿਆ ਕਿ ਇਹ ਰੇਡੀਆ ਕਿੱਥੋਂ ਲਿਆਂਦਾ ਐ। ਤਾਏ ਨੇ ਦੱਸਿਆ ਕਿ ਬਹੁਤ ਸਾਲ ਪਹਿਲਾਂ ਉਹ ਫਿਰੋਜ਼ਪੁਰ ਗਿਆ ਸੀ ਵਿਸਾਖੀ ਵੇਖਣ। ਉਦੋਂ ਵਾਪਸ ਆਉਂਦੇ ਨੇ ਫੌਜੀ ਛਾਉਣੀ ਨੇੜੇ ਇੱਕ ਦੁਕਾਨ ਤੋਂ ਸੱਠਾਂ ਰੁਪੱਈਆਂ ‘ઑਚ ਖਰੀਦਿਆ ਸੀ। ਤਾਏ ਦਾ ਰੇਡੀਓ ਕਦੇ ਖਰਾਬ ਨਾ ਹੁੰਦਾ। ਜਦ ਕਦੇ ਮੌਸਮ ਖਰਾਬ ਹੁੰਦਾ ਤਾਂ ਉਦੋਂ ਰੇਡੀਓ ‘ઑਚੋਂ ਕਰੜ-ਕਰੜ ਕਰਰ-ਕਰਰ…ਦੀ ਆਵਾਜ਼ ਆਉਂਦੀ। ਇਹ ਆਵਾਜ਼ ਸੁਣ ਕੇ ਮੈਨੂੰ ਲਗਦਾ ਕਿ ਜਿਵੇਂ ਜ਼ੋਰਦਾਰ ਹਨੇਰੀ ਝੁੱਲ ਰਹੀ ਹੋਵੇ, ਤੇ ਰੇਡੀਓ ਵਿਚ ਆਵਾਜ਼ ਪਹੁੰਚਾਉਣ ਵਾਲੀਆਂ ਤਾਰਾਂ ਆਪੋ ਵਿਚ ਜੁੜ ਰਹੀਆਂ ਹੋਣ! (ਇਹ ਤਾਂ ਬਹੁਤ ਬਾਅਦ, ਜਦੋਂ ਆਪ ਰੇਡੀਓ ਦਾ ਕਲਾਕਾਰ ਜਾਂ ਵਕਤਾ ਬਣਿਆ, ਤਾਂ ਪਤਾ ਚੱਲਿਆ ਕਿ ਇਹ ਅਕਾਸ਼ਵਾਣੀ ਹੈ ਤੇ ਅਕਾਸ਼ ਵਿਚੋਂ ਦੀ ਹੋ ਕੇ ਆਵਾਜ਼ ਆਉਂਦੀ ਹੈ, ਤਾਰਾਂ ਰਾਹੀਂ ਨਹੀਂ।)
ਲਾਹੌਰ ਰੇਡੀਓ ਉਤੋਂ ਲੋਕ ਗਾਇਕ ਆਸ਼ਕ ਜੱਟ ਦਾ ਗਾਇਆ ਗੀਤ ਦੂਜੇ-ਤੀਜੇ ਦਿਨ ਵੱਜਦਾ ਰਹਿੰਦਾ:
ਮੈਨੂੰ ਪਾਰ ਲੰਘਾਦੇ ਵੇ ਘੜਿਆ
ਮਿੰਨਤਾਂ ਤੇਰੀਆਂ ਕਰਦੀ
ਪਿਛਾਂਹ ਮੁੜਜਾ ਸੋਹਣੀਏਂ ਨੀ
ਇੱਥੇ ਕੋਈ ਨਾ ਤੇਰਾ ਦਰਦੀ
ਪਤਾ ਨਹੀਂ ਤਾਏ ਨੂੰ ਆਸ਼ਕ ਜੱਟ ਦੇ ਇਸ ਗੀਤ ਨੇ ਕਦੋਂ ਦਾ ਪੱਟਿਆ ਹੋਇਆ ਸੀ। ਤਾਇਆ ਆਸ਼ਕ ਜੱਟ ਦੇ ਆਉਣ ਦੀ ਉਡੀਕ ਕਰਦਾ ਰਹਿੰਦਾ। ਜਿਸ ਦਿਨ ਉਸਦਾ ਗੀਤ ਨਾ ਆਉਂਦਾ ਤਾਂ ਉਹ ਬੁੜ-ਬੁੜਾਉਂਦਾ ਆਖਦਾ, ”ਅੱਜ ਆਇਆ ਈ ਨੀ ਆਸ਼ਕ ਜੱਟ, ਲਗਦੈ ਲੇਟ-ਲੂਟ ਹੋ ਗਿਆ ਹੋਣੈ ਰੇਡੀਓ ਸਟੇਸ਼ਨ ਆਉਂਦਾ ਆਉਂਦਾ…।” ਤਾਏ ਕੋਲ ਬੈਠਾ ਮੈਂ ਵੀ ਆਸ਼ਕ ਜੱਟ ਦੀ ਆਵਾਜ਼ ਦਾ ਅਨੰਦ ਲੈਂਦਾ। ਜਦ ਉਹ ਗੀਤ ਦਾ ਅਗਲਾ ਬੋਲ ਚੁੱਕਦਾ :
ਵੇ ਮੈਂ ਪਾਰ ਝਨਾਂ ਤੋਂ ਜਾਣਾ ਵੇ
ਮੈਨੂੰ ਮਿਲਣਾ ਮਾਹੀ ਨਿਮਾਣਾ ਵੇ
ਤਾਇਆ ਸਿਰ ਮਾਰ-ਮਾਰ ਝੂੰਮ ਰਿਹਾ ਹੁੰਦਾ। ਜੇ ਮੈਂ ਕੁਝ ਬੋਲਣਾ ਵੀ ਚਾਹੁੰਦਾ ਤਾਂ ਉਹ ਮੁੱਕਾ ਵੱਟ ਕੇ ਇਸ਼ਾਰੇ ਨਾਲ ਹੀ ਚੁੱਪ ਕਰਵਾ ਦਿੰਦਾ ਸੀ।
ਤਾਏ ਦੇ ਰੇਡੀਓ ਦਾ ਮੇਰੇ ਉੱਤੇ ਹਾਲੇ ਵੀ ਡਾਹਢਾ ਅਸਰ ਹੈ। ਰੇਡੀਓ ਵਿਚੋਂ ਸੁਣੀਆਂ ਧੁਨੀਆਂ ਆਪਣੇ ਵੱਲ ਹਾਕਾਂ ਮਾਰ-ਮਾਰ ਬਚਪਨ ਤੋਂ ਹੀ ਮੈਨੂੰ ઑਆਪਣਾ਼ ਬਣਾ ਲਿਆ ਸੀ। ਸ਼ਾਮਾਂ ਨੂੰ ਖਬਰਾਂ ਪ੍ਰਸਾਰਿਤ ਹੋਣੀਆਂ, ਤਾਂ ਤਾਇਆ ਕਿਸੇ ਨੂੰ ਕੁਸਕਣ ਤੱਕ ਨਹੀਂ ਸੀ ਦਿੰਦਾ। ਦਾਦੀ ਲਾਗਿਓਂ ਆਖਦੀ, ”ਵੇ ਰਾਮਿਆਂ, ਖੂਹੀ ‘ઑਚੋਂ ਪਾਣੀ ਦੀ ਬਾਲਟੀ ਖਿੱਚ੍ਹ ਦੇ, ਭਾਂਡੇ ਧੋ ਲਾਂ ਮੈਂ…।” ਤਾਇਆ ਉੱਚੀ ਆਵਾਜ਼ ਵਿਚ ਬੋਲਦਾ, ”ਦੋ ਮਿੰਟ ਚੁੱਪ ਕਰਜਾ ਹੁਣ, ਖਬਰਾਂ ਸੁਣ ਲੈਣ ਦੇ, ਪਾਣੀ ਨੂੰ ਅੱਗ ਲੱਗ ਚੱਲੀ ਐ ਏਡੀ ਛੇਤੀ।”
ઑਪਾਣੀ ਨੂੰ ਅੱਗ਼ ਇਹ ਬੋਲ ਮੇਰੇ ਮਨ ਦੇ ਕੋਨੇ ਵਿਚ ਅਚੇਤ ਹੀ ਪਥੱਲਾ ਮਾਰ ਕੇ ਬਹਿ ਗਏ ਸਨ ਤੇ ਹਾਲੇ ਵੀ ਬੈਠੇ ਹੋਏ ਨੇ। ਹੁਣ ਤਾਇਆ, ਦਾਦੀ, ਰੇਡੀਓ, ਖੂਹੀ, ਸਾਡਾ ਅੱਧ-ਪੱਕਾ ਘਰ, ਕਿਧਰੇ ਵੀ ਨਹੀਂ ਹੈ ਪਰ ઑਪਾਣੀ ਨੂੰ ਅੱਗ਼ ਵਾਲੇ ਬੋਲ ਅੱਜ ਵੀ ਸੁਰੱਖਿਅਤ ਹਨ ਜਿਉਂ ਦੀ ਤਿਉਂ।
ੲੲੲੲ
ਆਥਣ ਹੋ ਚੱਲੀ ਸੀ। ਪਰਛਾਂਵੇਂ ਢਲ ਗਏ ਸਨ। ਧੁੱਪ ਨੇ ਵਿਹੜੇ ਵਿਚੋਂ ਆਪਣਾ ਬੋਰੀ-ਬਿਸਤਰਾ ਸਮੇਟ ਲਿਆ ਸੀ। ਦਿਨ ਭਰ ਬੇਰੋਕ ਚਹਿਕਾਰਾ ਪਾਉਂਦੀਆਂ ਚਿੜੀਆਂ ਵੀ ਆਪੋ-ਆਪਣੇ ਟਿਕਾਣੇ ਜਾ ਟਿਕੀਆਂ ਸਨ। ਗੁਰਦਵਾਰਿਉਂ ਹਾਲੇ ਭਾਈ ਜੀ ਨੇ ਰਹਿਰਾਸ ਦਾ ਪਾਠ ਸ਼ੁਰੂ ਕਰਨਾ ਸੀ। ਬੀੜ ਵਾਲੇ ਕੱਚੇ ਪਹੇ ‘ઑਤੇ ਮੁੜੇ ਆਉਂਦੇ ਪਸੂਆਂ ਦੀ ਬਾਂ-ਬਾਂ ਰੋਜ਼ ਵਾਂਗ ਉੱਚੀ ਹੋ ਗਈ ਸੀ। ਦਾਦੀ ਚੁੱਲ੍ਹੇ-ਚੌਂਕੇ ਵਿਚ ਰੁੱਝੀ ਹੋਈ ਸੀ। ਤਾਇਆ ਮੰਜੇ ਉਤੇ ਚੌਂਕੜੀ ਮਾਰੀ ਬੈਠਾ ਦਾਲ ਦੇ ਤੁੜਕੇ ਲਈ ਨਿੱਕ-ਸੁੱਕ ਚੀਰ ਰਿਹਾ ਸੀ। ਲਾਗੇ ਪਏ ਰੇਡੀਓઑ ‘ਚੋਂ ਸੋਗਮਈ ਸੰਗੀਤ ਵਿਲਕ ਉੱਠਿਆ ਤਾਂ ਤਾਇਆ ਬੋਲਿਆ, ”ਆਹ ਪਤਾ ਨੀ ਅੱਜ ਪੀਪਲੀਆਂ ਜਿਹੀਆਂ ਕਾਹਤੋਂ ਵਜਾਈ ਜਾਂਦੇ ਐ।”
ਮੈਨੂੰ ਚੇਤੇ ਹੈ ਕਿ ਉਹਨੀਂ ਦਿਨੀਂ ਤੀਰਥ ਸਿੰਘ ਢਿੱਲੋਂ ਦੀਆਂ ਖਬਰਾਂ ਮਸ਼ਹੂਰ ਸਨ,”ਹੁਣ ਤੁਸੀਂ ਤੀਰਥ ਸਿੰਘ ਢਿੱਲੋਂ ਪਾਸੋਂ ਖਬਰਾਂ ਸੁਣੋ।” ਉਸਦਾ ਪਹਿਲਾਂ ਵਾਕ ਇਹੋ ਹੁੰਦਾ ਸੀ। ਸੋ, ਖਬਰਾਂ ਸ਼ੁਰੂ ਹੋਈਆਂ। ਇੰਦਰਾ ਗਾਂਧੀ ਦੇ ਕਤਲ ਦੀ ਪਹਿਲੀ ਖ਼ਬਰ ਸੀ। ਖ਼ਬਰ ਕੰਨੀਂ ਪੈਂਦੇ ਸਾਰ ਤੁੜਕੇ ਚੀਰੇ ਵਾਲਾ ਭਾਂਡਾ ਪਰ੍ਹੇ ਕਰਦਿਆਂ ਤਾਇਆ ਬੋਲਿਆ, ”ਭਾਬੀਏ, ਹੋ ਭਾਬੀਏ, ਇੰਦਰਾ ਗਾਂਧੀ ਮਾਰਤੀ।” (ਉਦੋਂ ਮਾਵਾਂ ਨੂੰ ਸਾਡੇ ઑਭਾਬੀ਼ ਹੀ ਕਿਹਾ ਜਾਂਦਾ ਸੀ, ਜ਼ਿਮੀਦਾਰ ਬਹੁਤੇ ਪਿਓ ਨੂੰ ઑਚਾਚਾ਼ ਆਖਦੇ, ਮੇਰੇ ਪਿਓ ਹੁਰੀਂ ਮੇਰੇ ਦਾਦੇ ਨੂੰ ਬਾਅ ਆਖਦੇ ਸੀ।
”ਹਾਏ ਹਾਏ ਵੇ, ਕੀਹਨੇ ਮਾਰਤੀ? ਵੇ ਲੋਹੜਾ ਪੈ ਗਿਆ ਆਹ ਤਾਂ…।”
ਗੂੜ੍ਹੀ ਹੁੰਦੀ ਜਾ ਰਹੀ ਸ਼ਾਮ ਨੂੰ ਸਾਡੇ ਘਰੇ ਸੋਗ ਪੈ ਗਿਆ ਸੀ। ਮੈਂ ਸਭਨਾਂ ਦੇ ਨੇੜੇ-ਨੇੜੇ ਹੀ ਤੁਰਿਆ ਫਿਰਦਾ ਸਾਂ। ਮੈਨੂੰ ਲੱਗਣ ਲੱਗਿਆ ਕਿ ਜਿਵੇਂ ਇੰਦਰਾ ਗਾਂਧੀ ਹੀ ਨਹੀਂ ਸਗੋਂ ਮੇਰੇ ਤਾਏ ਦੀ ਦਿੱਲੀ ਰਹਿੰਦੀ ਸੱਕੀ ਮਾਸੀ ਮਾਰ ਦਿੱਤੀ ਹੋਵੇ! ਆਪਣੀ ਮੈਲ਼ੀ ਚੁੰਨੀ ਨਾਲ ਦਾਦੀ ਨੇ ਅੱਖਾਂ ਪੂੰਝੀਆਂ ਤੇ ਚੌਂਕੇ ਵਿਚੋਂ ਉਠ ਖਲੋਈ। ਤਾਏ ਤੇ ਦਾਦੀ ਨੂੰ ਪਰੇਸ਼ਾਨ ਹੋਏ ਦੇਖ ਮੈਂ ਸਾਡੀ ਹਵੇਲੀ ਵੱਲ ਨੂੰ ਭੱਜ ਆਇਆ। ਅੱਗੇ ਮੇਰੀ ਮਾਸੀ ਦਾ ਮੁੰਡਾ ਦੀਪਾ ਨਰਮੇਂ ਦੀਆਂ ਸੁੱਕੀਆਂ ਛਿਟੀਆਂ ਦਾ ਬਾਲਣ ਤੋੜ-ਤੋੜ ਕੇ ਇਕੱਠਾ ਕਰੀ ਜਾ ਰਿਹਾ ਸੀ, ਸ਼ਾਇਦ ਅੱਜ ਉਹਨਾਂ ਦੇ ਤੰਦੂਰ ਤਪਣਾ ਸੀ।
”ਦੀਪਿਆ ਉਏ, ਇੰਦਰਾ ਗਾਂਧੀ ਮਾਰਤੀ।” ਮੇਰੇ ਤੋਂ ਆਪ-ਮੁਹਾਰਾ ਹੀ ਬੋਲ ਹੋ ਗਿਆ।
”ਓਹ ਜਾਂ ਪਰਾ੍ਹਂ, ਆ ਗਿਆ ਵੱਡਾ ਬੀ.ਬੀ.ਸੀ ਦਾ ਪੱਤਰਕਾਰ, ਗੱਪਾਂ ਦਾ ਪਿਓ।” ਦੀਪਾ ਮੇਰੇ ਵੱਲ ਬਿਨਾਂ ਦੇਖੇ ਹੀ ਬੋਲਿਆ। ਸਾਡਾ ਇੱਕ ਗੁਆਂਢੀ ਕੋਠੇ ‘ઑਤੇ ਚੜ੍ਹਿਆ ਤੇ ਸਾਡੇ ਵੱਲ ਨੂੰ ਮੁਖਾਤਿਬ ਹੋਇਆ, ”ਮਖਾਂ, ਮੁੰਡਿਓ ਇੰਦਰਾ ਮਾਰਤੀ, ਖਬਰ ਆਈ ਐ।” ਦੀਪਾ ਸੁੱਕੀਆਂ ਛਟੀਆਂ ਤੋੜਨੋ ਹਟ ਗਿਆ, ”ਚਾਚਾ, ਜਿੱਦਣ ਇੰਦਰਾ ਮਰੀ, ਓਦਣ ਤਾਰਾਂ ਖੜਕ ਜਾਣਗੀਆਂ, ਏਹ ਤਾਂ ਐਂਵੈਂ ઑਫਵਾਹ ਈ ਲਗਦੀ ਐ, ਆਹ ਸਾਡੇ ਆਲਾ ਵੀ ਕਹੀ ਜਾਂਦੈ।”
ઑਤਾਰਾ ਖੜਕ ਜਾਣਗੀਆਂ਼ ਇਹ ਸ਼ਬਦ ਓਦਣ ਮੈਂ ਆਪਣੇ ਮਸੇਰ ਦੀਪੇ ਮੂੰਹੋਂ ਪਹਿਲੀ ਵਾਰੀ ਸੁਣਿਆ ਸੀ। ਉਸ ਰਾਤ ਪਿੰਡ ਵਿਚ ਕੁਝ ਬੰਦਿਆਂ ਨੇ ਦਾਰੂ ਪੀ ਕੇ ਲਲਕਾਰੇ ਮਾਰੇ ਸਨ। ਸਾਡੇ ਹਿੰਦੂਆਂ ਦੇ ਘਰ ਬੂਹ ਭੇੜ ਤੇ ਸੋਗ ਦੀ ਚਾਦਰ ਲਪੇਟ ਕੇ ਸੌਂ ਗਏ ਸਨ।
ੲੲੲ

Check Also

ਖੇਤ ਜਾਣ ਦੀ ਖੁਸ਼ੀ ਕਿੱਥੇ ਗਈ!

ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਕਮਾਲ ਦੇ ਦਿਨ ਸਨ। ਜਿੱਦਣ ਸਕੂਲੋਂ ਛੁੱਟੀ ਹੋਣੀ, ਤਾਏ …