ਗੜ੍ਹਸ਼ੰਕਰ/ਬਿਊਰੋ ਨਿਊਜ਼ :
ਚੀਨ ਅਜੇ ਤੱਕ ਕੋਰੋਨਾ ਵਾਇਰਸ ਦੀ ਜਕੜ ਵਿਚੋਂ ਨਿਕਲ ਨਹੀਂ ਸੀ ਪਾਇਆ, ਤੇ ਹੁਣ ਚੀਨ ਵਿਚ ਇਕ ਨਵੇਂ ਵਾਇਰਸ ਦੇ ਪ੍ਰਕੋਪ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਚੀਨ ਦੇ ਸਰਕਾਰੀ ਮੀਡੀਆ ਸੰਸਥਾਨ ਗਲੋਬਲ ਟਾਈਮਜ਼ ਦੇ ਅਨੁਸਾਰ, ਚੀਨ ਦੇ ਯੂਨਾਨ ਸੂਬੇ ਵਿਚ ਨਵਾਂ ਵਾਇਰਸ ਫੈਲ ਰਿਹਾ ਹੈ ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਨਵੇਂ ਵਾਇਰਸ ਦਾ ਨਾਮ ‘ਹੰਤਾ ਵਾਇਰਸ’ ਦੱਸਿਆ ਜਾ ਰਿਹਾ ਹੈ ਜਿਸ ਦੀ ਯੂ.ਐੱਸ. ਸੈਂਟਰ ਫ਼ਾਰ ਡੀਸੀਜ਼ ਐਂਡ ਕੰਟਰੋਲ ਵੱਲੋਂ ਇਕ ਤਸਵੀਰ ਵੀ ਜਾਰੀ ਕੀਤੀ ਗਈ ਹੈ। ਇਸ ਦੇ ਚਲਦਿਆਂ ਚੀਨ ਵਿਚ 5 ਦਿਨਾਂ ਦੀ ਰਾਹਤ ਮਗਰੋਂ ਅੱਜ ਚੀਨ ਵਿਚ ਕਰੋਨਾ ਵਾਇਰਸ ਤੋਂ ਪੀੜਤ 78 ਹੋਰ ਨਵੇਂ ਕੇਸ ਸਾਹਮਣੇ ਆਏ ਹਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …