Breaking News
Home / ਭਾਰਤ / ਸ਼ਿਵਰਾਜ ਚੌਹਾਨ ਚੌਥੀ ਵਾਰ ਬਣੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਾਜਪਾਲ ਲਾਲ ਜੀ ਟੰਡਨ ਨੇ ਚੁਕਵਾਈ ਅਹੁਦੇ ਦੀ ਸਹੁੰ

ਸ਼ਿਵਰਾਜ ਚੌਹਾਨ ਚੌਥੀ ਵਾਰ ਬਣੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਾਜਪਾਲ ਲਾਲ ਜੀ ਟੰਡਨ ਨੇ ਚੁਕਵਾਈ ਅਹੁਦੇ ਦੀ ਸਹੁੰ

ਭੋਪਾਲ/ਬਿਊਰੋ ਨਿਊਜ਼

ਭਾਜਪਾ ਆਗੂ ਸ਼ਿਵਰਾਜ ਸਿੰਘ ਚੌਹਾਨ ਨੇ ਚੌਥੀ ਵਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਦੇਰ ਰਾਤ 9 ਵਜੇ ਸੂਬੇ ਦੇ ਰਾਜਪਾਲ ਲਾਲ ਜੀ ਟੰਡਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ। ਇਸ ਤੋਂ ਪਹਿਲਾ ਉਨ੍ਹਾਂ ਨੂੰ ਸੋਮਵਾਰ ਸ਼ਾਮ ਨੂੰ ਭਾਜਪਾ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਕਰੋਨਾਵਾਇਰਸ ਦੇ ਮੱਦੇਨਜ਼ਰ ਵਿਧਾਇਕ ਦਲ ਦੇ ਮੈਂਬਰ ਮਾਸਕ ਪਹਿਨ ਕੇ ਮੀਟਿੰਗ ‘ਚ ਸ਼ਾਮਲ ਹੋਏ। ਸਾਰੇ ਹੀ ਇੱਕ-ਦੂਜੇ ਤੋਂ ਦੋ-ਦੋ ਕੁਰਸੀਆਂ ਛੱਡ ਕੇ ਬੈਠੇ ਸਨ ਅਤੇ ਉਨ੍ਹਾਂ ਨੇ ਸ੍ਰੀ ਚੌਹਾਨ ਨੂੰ ਬਹੁਮੱਤ ਨਾਲ ਵਿਧਾਇਕ ਦਲ ਦਾ ਆਗੂ ਚੁਣਿਆ। ਭਾਜਪਾ ਦੇ ਕੇਂਦਰੀ ਆਬਜ਼ਰਵਰ ਅਰੁਨ ਸਿੰਘ ਅਤੇ ਵਿਨੈ ਸਹਿਸਰਬੁੱਧੇ ਦਿੱਲੀ ਤੋਂ ਵੀਡੀਓ ਕਾਨਫਰੰਸਿਗ ਰਾਹੀਂ ਮੀਟਿੰਗ ‘ਚ ਸ਼ਾਮਲ ਹੋਏ। ਸੀਨੀਅਰ ਭਾਜਪਾ ਵਿਧਾਇਕ ਅਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਗੋਪਾਲ ਭਾਰਗਵ ਨੇ ਸ਼ਿਵਰਾਜ ਸਿੰਘ ਚੌਹਾਨ ਦਾ ਨਾਂ ਵਿਧਾਇਕ ਦਲ ਦੇ ਆਗੂ ਲਈ ਪੇਸ਼ ਕੀਤਾ ਜਿਸ ਦੀ ਤਾਈਦ ਵਿਜੈ ਸ਼ਾਹ, ਮੀਨਾ ਸਿੰਘ, ਪਾਰਸ ਜੈਨ ਅਤੇ ਹੋਰ ਵਿਧਾਇਕਾਂ ਵੱਲੋਂ ਕੀਤੀ ਗਈ। ਇਹ ਪ੍ਰਕਿਰਿਆ ਪੂਰੀ ਹੋਣ ਮਗਰੋਂ ਅਰੁਣ ਸਿੰਘ ਨੇ ਵਿਧਾਇਕ ਦਲ ਦੇ ਨੇਤਾ ਵਜੋਂ ਸ੍ਰੀ ਚੌਹਾਨ ਦੇ ਨਾਂ ਦਾ ਐਲਾਨ ਕੀਤਾ। ਸ੍ਰੀ ਚੌਹਾਨ ਨੇ ਚੋਣ ਮਗਰੋਂ ਵਿਧਾਇਕਾਂ ਦਾ ਧੰਨਵਾਦ ਕੀਤਾ।

Check Also

ਭਾਰਤੀ ਰਿਜ਼ਰਵ ਬੈਂਕ ਵੱਲੋਂ ਸਿਹਤ ਢਾਂਚੇ ਲਈ 50 ਹਜ਼ਾਰ ਕਰੋੜ ਦਾ ਵਿਸ਼ੇਸ਼ ਪ੍ਰਬੰਧ

ਛੋਟੇ ਕਰਜ਼ਦਾਰਾਂ ਨੂੰ ਕਰਜ਼ਾ ਚੁਕਾਉਣ ਲਈ ਹੋਰ ਸਮਾਂ ਦੇਣ ਲਈ ਕਿਹਾ ਮੁੰਬਈ : ਭਾਰਤੀ ਰਿਜ਼ਰਵ …