Breaking News
Home / ਦੁਨੀਆ / ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ‘ਚ ਕੀਤਾ ਗ੍ਰਿਫਤਾਰ, ਫਿਰ ਮਿਲੀ ਜ਼ਮਾਨਤ

ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ‘ਚ ਕੀਤਾ ਗ੍ਰਿਫਤਾਰ, ਫਿਰ ਮਿਲੀ ਜ਼ਮਾਨਤ

ਭਾਰਤੀ ਬੈਂਕਾਂ ਦਾ 9000 ਕਰੋੜ ਰੁਪਏ ਦਾ ਦੇਣਦਾਰ ਹੈ ਮਾਲਿਆ
ਲੰਡਨ/ਬਿਊਰੋ ਨਿਊਜ਼
ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਇਸ ਸਾਲ ਵਿਚ ਲੰਡਨ ਵਿਚ ਦੂਜੀ ਵਾਰ ਗ੍ਰਿਫਤਾਰ ਕੀਤਾ ਗਿਆ ਹੈ ਤੇ ਚੰਦ ਮਿੰਟਾਂ ਬਾਅਦ ਹੀ ਜ਼ਮਾਨਤ ਮਿਲ ਗਈ। ਜਾਣਕਾਰੀ ਮੁਤਾਬਕ ਮਨੀ ਲਾਂਡਰਿੰਗ ਮਾਮਲੇ ਵਿਚ ਮਾਲਿਆ ਦੀ ਗ੍ਰਿਫਤਾਰੀ ਹੋਈ ਸੀ। ਮਾਲਿਆ ਨੂੰ ਪਹਿਲਾਂ ਅਪ੍ਰੈਲ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਦੋਂ ਵੀ ਉਸੇ ਸਮੇਂ ਉਸ ਨੂੰ ਜ਼ਮਾਨਤ ਮਿਲ ਗਈ ਸੀ। ਜ਼ਿਕਰਯੋਗ ਹੈ ਕਿ ਮਾਲਿਆ ਖਿਲਾਫ ਪਹਿਲਾਂ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ। ਇਸ ਵਿਚ ਆਈ. ਡੀ. ਬੀ. ਆਈ. ਬੈਂਕ ਤੋਂ ਤਕਰੀਬਨ 9000 ਕਰੋੜ ਰੁਪਏ ਦਾ ਕਰਜ਼ਾ ਲੈਣ ਵਿਚ ਧੋਖਾਧੜੀ ਦਾ ਦੋਸ਼ ਹੈ। ਇਹ ਕਰਜ਼ਾ ਮਾਲਿਆ ਨੇ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਦੇ ਸਮੂਹ ਤੋਂ ਲਿਆ ਸੀ ਪਰ ਇਸ ਨੂੰ ਅਦਾ ਨਹੀਂ ਕੀਤਾ ਗਿਆ। ਇਨ੍ਹਾਂ ਦੋਸ਼ਾਂ ਦੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਲਿਆ ਮਾਰਚ 2016 ਵਿਚ ਲੰਡਨ ਪਹੁੰਚ ਗਿਆ ਸੀ।

Check Also

ਜੋ ਬਾਈਡਨ ਪ੍ਰਸ਼ਾਸਨ ‘ਚ ਭਾਰਤੀ ਮੂਲ ਦੇ ਰਵੀ ਚੌਧਰੀ ਨੂੰ ਮਿਲੀ ਅਹਿਮ ਜ਼ਿੰਮੇਵਾਰ

ਹਵਾਈ ਸੈਨਾ ਦੇ ਸਹਾਇਕ ਸਕੱਤਰ ਦੇ ਅਹੁਦੇ ਲਈ ਕੀਤਾ ਗਿਆ ਨਾਮਜ਼ਦ ਵਾਸ਼ਿੰਗਟਨ : ਅਮਰੀਕਾ ਦੇ …