ਸ਼ਹਿਰਾਂ ਵਿਚ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਹੋਈ ਸ਼ੁਰੂ
ਨਾਭਾ/ਬਿਊਰੋ ਨਿਊਜ਼
ਪੰਜਾਬ ਭਰ ਵਿੱਚ 1 ਜੂਨ ਤੋਂ ਚੱਲਿਆ ਆ ਰਿਹਾ ਕਿਸਾਨ ਅੰਦੋਲਨ ਆਖਰਕਾਰ ਅੱਜ ਸਮਾਪਤ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸ਼ਹਿਰਾਂ ਵਿੱਚ ਸ਼ਬਜ਼ੀਆਂ ਅਤੇ ਦੁੱਧ ਦੀ ਆਮਦ ਸ਼ੁਰੂ ਹੋ ਗਈ। ਜ਼ਿਕਰਯੋਗ ਹੈ ਕਿ ਦੇਸ਼ ਦੀਆਂ 172 ਕਿਸਾਨ ਜੱਥੇਬੰਦੀਆਂ ਵੱਲੋ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਗਿਆ ਸੀ। ਭਾਵੇਂ ਦੇਸ਼ ਭਰ ਵਿਚ ਇਹ ਹੜਤਾਲ 1 ਜੂਨ ਤੋਂ 10 ਜੂਨ ਤੱਕ ਚੱਲਣੀ ਸੀ, ਪਰ ਪੰਜਾਬ ‘ਚ ਕਿਸਾਨ ਯੂਨੀਅਨਾਂ ਨੇ ਹੜਤਾਲ ਨੂੰ ਅੱਜ ਹੀ ਖਤਮ ਕਰਨ ਦਾ ਐਲਾਨ ਕਰ ਦਿੱਤਾ। ਚੇਤੇ ਰਹੇ ਕਿ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਵਿਚ ਹੜਤਾਲ 10 ਜੂਨ ਤੱਕ ਹੀ ਚੱਲੇਗੀ।
ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੋਸ਼ ਲਗਾਇਆ ਹੈ ਕਿ ਕਿਸਾਨ ਅੰਦੋਲਨ ਨੂੰ ਪੰਜਾਬ ਵਿੱਚ ਭਾਜਪਾ ਅਤੇ ਦੋਧੀਆਂ ਨੇ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਸੀ । ਕਿਸਾਨ ਸੰਘਰਸ਼ ਨੂੰ ਸ਼ਰਾਰਤੀ ਅਨਸਰਾਂ ਨੇ ਵਿਗਾੜ ਦਿੱਤਾ ਅਤੇ ਲੁੱਟ-ਖੋਹ ਕਰਨ ਲੱਗੇ। ਕਿਸਾਨ ਆਗੂਆਂ ਨੇ ਕਿਹਾ ਕਿ ਹਾਲਾਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਿੱਚ 10 ਜੂਨ ਦੀ ਬਜਾਏ ਅੱਜ ਹੀ ਕਿਸਾਨ ਸੰਘਰਸ਼ ਖ਼ਤਮ ਕਰਨਾ ਪਿਆ।
Check Also
ਤਰਨ ਤਾਰਨ ’ਚ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੀ ਗੋਲੀਆਂ ਮਾਰ ਹੱਤਿਆ
ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨੂੰ ਦੇਵੇਗੀ 2 ਕਰੋੜ ਰੁਪਏ ਤਰਨ ਤਾਰਨ/ਬਿਊਰੋ ਨਿਊਜ਼ : ਪੰਜਾਬ …