5.1 C
Toronto
Friday, October 17, 2025
spot_img
Homeਭਾਰਤਭਾਜਪਾ ਨੂੰ ਗੋਆ ’ਚ ਵੱਡਾ ਝਟਕਾ - ਮੰਤਰੀ ਮਾਈਕਲ ਲੋਬੋ ਨੇ ਦਿੱਤਾ...

ਭਾਜਪਾ ਨੂੰ ਗੋਆ ’ਚ ਵੱਡਾ ਝਟਕਾ – ਮੰਤਰੀ ਮਾਈਕਲ ਲੋਬੋ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ/ਬਿੳੂਰੋ ਨਿੳੂਜ਼
ਗੋਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਇਕ ਵੱਡਾ ਝਟਕਾ ਲੱਗਾ ਹੈ। ਸੂਬੇ ਦੇ ਕੈਬਨਿਟ ਮੰਤਰੀ ਅਤੇ ਵਿਧਾਇਕ ਮਾਈਕਲ ਲੋਬੋ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਮੰਤਰੀ ਅਹੁਦੇ ਦੇ ਨਾਲ ਹੀ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਲੋਬੋ ਨੇ ਆਰੋਪ ਲਗਾਇਆ ਕਿ ਭਾਜਪਾ, ਸਾਬਕਾ ਸੀਐਮ ਦਿਵੰਗਤ ਮਨੋਹਰ ਪਰੀਕਰ ਦੀ ਵਿਰਾਸਤ ਨੂੰ ਭੁੱਲ ਗਈ ਹੈ ਅਤੇ ਉਨਾਂ ਦੇ ਸਮਰਥਕ ਵਰਕਰਾਂ ਨੂੰ ਹਾਸ਼ੀਏ ’ਤੇ ਕੀਤਾ ਜਾ ਰਿਹਾ ਹੈ। ਅਸਤੀਫਾ ਦੇਣ ਤੋਂ ਬਾਅਦ ਲੋਬੋ ਨੇ ਉਮੀਦ ਕੀਤੀ ਕਿ ਗੋਆ ਦੇ ਕਲੰਗਟ ਵਿਧਾਨ ਸਭਾ ਖੇਤਰ ਦੀ ਜਨਤਾ ਉਨ੍ਹਾਂ ਦੇ ਇਸ ਫੈਸਲੇ ਦਾ ਸਨਮਾਨ ਕਰੇਗੀ। ਲੋਬੋ ਨੇ ਕਿਹਾ ਕਿ ਉਹ ਆਪਣੇ ਅਗਲੇ ਕਦਮ ਬਾਰੇ ਵੀ ਜਲਦੀ ਹੀ ਫੈਸਲਾ ਲੈਣਗੇ। ਲੋਬੋ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਹੋਰ ਸਿਆਸੀ ਦਲਾਂ ਨਾਲ ਗੱਲਬਾਤ ਚੱਲ ਰਹੀ ਹੈ।
ਮਾਈਕਲ ਲੋਬੋ ਨੇ ਅਸਤੀਫਾ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਭਰੇ ਮਨ ਨਾਲ ਕਿਹਾ ਕਿ ਭਾਜਪਾ ਨੇ ਜੋ ਵਿਵਹਾਰ ਉਨ੍ਹਾਂ ਨਾਲ ਕੀਤਾ, ਉਸ ਤੋਂ ਉਹ ਬਹੁਤ ਦੁਖੀ ਹਨ ਅਤੇ ਉਹ ਭਾਜਪਾ ਦੇ ਕੰਮ ਤੋਂ ਵੀ ਸੰਤੁਸ਼ਟ ਨਹੀਂ ਹਨ। ਲੋਬੋ ਨੇ ਕਿਹਾ ਕਿ ਭਾਜਪਾ ਵਿਚ ਜ਼ਮੀਨੀ ਪੱਧਰ ’ਤੇ ਵਰਕਰਾਂ ਦੀ ਅਣਦੇਖੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਆਉਂਦੀ 14 ਫਰਵਰੀ ਨੂੰ ਪੰਜਾਬ ਦੇ ਨਾਲ ਹੀ ਗੋਆ ਵਿਚ ਵੀ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ। ਇਸਦੇ ਚੱਲਦਿਆਂ ਮਾਈਕਲ ਲੋਬੋ ਦਾ ਅਸਤੀਫਾ ਭਾਜਪਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

RELATED ARTICLES
POPULAR POSTS