-1.5 C
Toronto
Monday, January 12, 2026
spot_img
Homeਭਾਰਤਘਰ ਜਾਣ ਦੀ ਤਾਂਘ 'ਚ ਚਲੀ ਗਈ 16 ਮਜ਼ਦੂਰਾਂ ਦੀ ਜਾਨ

ਘਰ ਜਾਣ ਦੀ ਤਾਂਘ ‘ਚ ਚਲੀ ਗਈ 16 ਮਜ਼ਦੂਰਾਂ ਦੀ ਜਾਨ

ਪਟੜੀ ‘ਤੇ ਸੁੱਤੇ ਪਏ ਮਜ਼ਦੂਰਾਂ ਲਈ ਮੌਤ ਬਣ ਕੇ ਆਈ ਰੇਲ ਗੱਡੀ

ਔਰੰਗਾਬਾਦ/ਬਿਊਰੋ ਨਿਊਜ਼
ਕਰੋਨਾ ਵਾਇਰਸ ਦੇ ਸੰਕਟ ਨੇ ਪੂਰੀ ਦੁਨੀਆ ਨੂੰ ਘੇਰਿਆ ਹੋਇਆ ਹੈ। ਇਸ ਦਰਮਿਆਨ ਹਰ ਵਿਅਕਤੀ ਦੇ ਦਿਲ ਵਿਚ ਇਹੀ ਤਾਂਘ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਬੱਚਿਆਂ ਕੋਲ ਅਤੇ ਆਪਣੇ ਘਰ ਪਹੁੰਚ ਜਾਵੇ। ਇਹੀ ਤਾਂਘ ਦਿਲ ਵਿਚ ਲਏ 20 ਮਜ਼ਦੂਰ ਮਹਾਂਰਾਸ਼ਟਰ ਦੇ ਔਰੰਗਾਬਾਦ ‘ਚ ਪੈਂਦੇ ਜਾਲਨ ਤੋਂ ਭੂਸਾਵਾਲ ਲਈ ਪੈਦਲ ਹੀ ਚੱਲ ਪਏ। ਰੇਲਵੇ ਟਰੈਕ ‘ਤੇ ਪੈਦਲ ਤੁਰੇ ਜਾ ਰਹੇ 20 ਮਜ਼ਦੂਰ ਜਦੋਂ ਥੱਕ ਗਏ ਤਾਂ ਟਰੈਕ ‘ਤੇ ਬੈਠ ਕੇ ਨਾਲ ਬੰਨ੍ਹੀ ਰੋਟੀ ਚਟਣੀ ਨਾਲ ਖਾਣ ਲਗ ਪਏ, ਰਾਤ ਕਾਫ਼ੀ ਹੋ ਚੁੱਕੀ ਸੀ। ਕੁੱਝ ਮਜ਼ਦੂਰਾਂ ਨੇ ਕਿਹਾ ਕਿ ਰੋਟੀ ਖਾਣ ਤੋਂ ਬਾਅਦ ਸਫ਼ਰ ਫਿਰ ਸ਼ੁਰੂ ਕਰਨਾ ਚਾਹੀਦਾ ਹੈ ਤੇ ਕੁੱਝ ਮਜ਼ਦੂਰ ਕਹਿਣ ਲੱਗੇ ਕਿ ਅਰਾਮ ਕੀਤਾ ਜਾਵੇ। ਸਹਿਮਤੀ ਅਰਾਮ ਕਰਨ ਲਈ ਬਣ ਗਈ। ਰੇਲਵੇ ਪਟੜੀ ਦਾ ਸਿਰਹਾਣਾ ਲਗਾ ਕੇ ਮਜ਼ਦੂਰ ਪਟੜੀ ‘ਤੇ ਹੀ ਸੌਂ ਗਏ। ਥੱਕੇ ਹੋਏ ਮਜ਼ਦੂਰਾਂ ਨੂੰ ਗੂੜ੍ਹੀ ਨੀਂਦ ਆ ਗਈ ਅਤੇ ਗੱਡੀ ਆਉਣ ਦਾ ਪਤਾ ਹੀ ਨਾ ਲੱਗਿਆ ਅਤੇ 20 ਵਿਚੋਂ 16 ਮਜ਼ਦੂਰਾਂ ਦੀ ਜਾਨ ਚਲੀ ਗਈ। ਮਹਾਂਰਾਸ਼ਟਰ ਸਰਕਾਰ ਨੇ ਮਾਰੇ ਗਏ ਮਜ਼ਦੂਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

RELATED ARTICLES
POPULAR POSTS

Happy Diwali