ਔਡ-ਈਵਨ ਫਾਰਮੂਲੇ ਨਾਲ ਲਗਾਈਆਂ ਜਾ ਸਕਦੀਆਂ ਹਨ ਕਲਾਸਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਲੌਕਡਾਊਨ ਦੀ ਸਮਾਪਤੀ ਤੋਂ ਬਾਅਦ ਸਕੂਲਾਂ ‘ਚ ਸੈਸ਼ਨ 2020-21 ਦੀਆਂ ਕਲਾਸਾਂ ਔਡ-ਈਵਨ ਫਾਰਮੂਲੇ ਤਹਿਤ ਲਗਾਈਆਂ ਜਾ ਸਕਦੀਆਂ ਹਨ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਤੇ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਐਂਡ ਟ੍ਰੇਨਿੰਗ ਵੱਲੋਂ ਲੌਕਡਾਊਨ ਤੋਂ ਬਾਅਦ ਸਕੂਲਾਂ ‘ਚ ਨਵੇਂ ਸੈਸ਼ਨ ਦੀਆਂ ਕਲਾਸਾਂ ਲਈ ਔਡ-ਈਵਨ ਸਿਸਟਮ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਵੱਖ-ਵੱਖ ਸਕੂਲਾਂ ਨੂੰ ਕਲਾਸਾਂ ਦੇ ਪ੍ਰਬੰਧ ਦੀ ਆਗਿਆ ਹੋਵੇਗੀ ਪਰ ਉਨ੍ਹਾਂ ਨੂੰ ਜਨਤਕ ਦੂਰੀ ਦੀ ਪਾਲਣ ਕਰਨੀ ਪਵੇਗੀ। ਇਸ ਲਈ ਔਡ ਈਵਨ ਨੂੰ ਬਦਲ ਵਜੋਂ ਦੇਖਿਆ ਜਾ ਰਿਹਾ ਹੈ। ਕਲਾਸਾਂ ‘ਚ ਔਡ ਈਵਨ ਲਾਗੂ ਹੋਣ ਨਾਲ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਵਧੀਆ ਢੰਗ ਨਾਲ ਪੜ੍ਹਾਉਣ ‘ਚ ਮਦਦ ਮਿਲੇਗੀ।