Breaking News
Home / ਭਾਰਤ / ਮੁੰਬਈ ‘ਚ ਬਣ ਰਿਹਾ ਹੈ ਹਜ਼ਾਰ ਬਿਸਤਰਿਆਂ ਵਾਲਾ ਕਰੋਨਾ ਹਸਪਤਾਲ

ਮੁੰਬਈ ‘ਚ ਬਣ ਰਿਹਾ ਹੈ ਹਜ਼ਾਰ ਬਿਸਤਰਿਆਂ ਵਾਲਾ ਕਰੋਨਾ ਹਸਪਤਾਲ

ਚੀਨ ਦੇ ਵੁਹਾਨ ਸ਼ਹਿਰ ਵਾਂਗ 15 ਦਿਨਾਂ ‘ਚ ਤਿਆਰ ਹੋਵੇਗਾ ਇਹ ਹਸਪਤਾਲ
ਮੁੰਬਈ/ਬਿਊਰੋ ਨਿਊਜ਼ઠ ਪੂਰੇ ਭਾਰਤ ਅੰਦਰ ਕਰੋਨਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਅਜਿਹੀ ਸਥਿਤੀ ਵਿੱਚ ਵੁਹਾਨ ਦੀ ਤਰਜ਼ ਉੱਤੇ 1000 ਬਿਸਤਰਿਆਂ ਵਾਲਾ ਅਸਥਾਈ ਹਸਪਤਾਲ ਮੁੰਬਈ ਵਿਖੇ ਬਣਾਇਆ ਜਾ ਰਿਹਾ ਹੈ। ਬਾਂਦਰਾ ਕੁਰਲਾ ਕੰਪਲੈਕਸ ਪ੍ਰਦਰਸ਼ਨੀ ਗਰਾਊਂਡ ਵਿਚ ਬਣਨ ਵਾਲੇ ਇਸ ਹਸਪਤਾਲ ਨੂੰ ਸਿਰਫ 15 ਦਿਨਾਂ ਵਿੱਚ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਹਸਪਤਾਲ ਬਣਾਉਣ ਦੀ ਜ਼ਿੰਮੇਵਾਰੀ ਮੁੰਬਈ ਮੈਟਰੋਪੋਲਿਟਨ ਰੀਜ਼ਨ ਡਿਵੈਲਪਮੈਂਟ ਅਥਾਰਟੀ ਨੂੰ ਦਿੱਤੀ ਗਈ ਹੈ। ਹਸਪਤਾਲ ਦੀ ਉਸਾਰੀ 28 ਅਪ੍ਰੈਲ ਨੂੰ ਸ਼ੁਰੂ ਹੋ ਚੁੱਕੀ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਇਹ ਤਿਆਰ ਹੋ ਜਾਵੇਗਾ। ਇਹ ਹਸਪਤਾਲ ਅਜਿਹੇ ਕਰੋਨਾ ਮਰੀਜ਼ਾਂ ਲਈ ਤਿਆਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਸਥਿਤੀ ਨਾਜ਼ੁਕ ਨਹੀਂ ਹੋਵੇਗੀ। ਅਸਥਾਈ ਹਸਪਤਾਲ ਦਾ ਨਿਰਮਾਣ ਕਾਰਜ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਮੁੱਖ ਮੰਤਰੀ ਉਧਵ ਠਾਕਰੇ ਨੇ ਖ਼ੁਦ ਇਸ ਦਾ ਜਾਇਜ਼ਾ ਵੀ ਲਿਆ।

Check Also

ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …