ਕੇਜਰੀਵਾਲ ਦੇ ਪੰਜਾਬ ਦੌਰੇ ਨੂੰ ਲੈ ਕੇ ਸ਼ੁਰੂ ਹੋਇਆ ਸਿਆਸੀ ਘਮਾਸਾਣ September 13, 2023 ਕੇਜਰੀਵਾਲ ਦੇ ਪੰਜਾਬ ਦੌਰੇ ਨੂੰ ਲੈ ਕੇ ਸ਼ੁਰੂ ਹੋਇਆ ਸਿਆਸੀ ਘਮਾਸਾਣ ਅਧਿਆਪਕਾਂ ਦੀ ਨਰਾਦਰੀ ਤੋਂ ਭੜਕੀਆਂ ਵਿਰੋਧੀ ਪਾਰਟੀਆਂ ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਅੰਮਿ੍ਰਤਸਰ ’ਚ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ। ਸਕੂਲ ਦੇ ਉਦਘਾਟਨੀ ਸਮਾਰੋਹ ਤੋਂ ਬਾਅਦ ਅੰਮਿ੍ਰਤਸਰ ਸਥਿਤ ਰਣਜੀਤ ਐਵੇਨਿਊ ’ਚ ਇਕ ਵਿਸ਼ਾਲ ਰੈਲੀ ਰੱਖੀ ਗਈ। ਇਸ ਰੈਲੀ ’ਚ ਇਕੱਠ ਕਰਨ ਲਈ 734 ਸਰਕਾਰੀ ਅਤੇ ਨਿੱਜੀ ਬੱਸਾਂ ਦੇ ਨਾਲ-ਨਾਲ ਸਰਕਾਰੀ ਅਧਿਆਪਕਾਂ ਨੂੰ ਫੂਡ-ਸਪਲਾਈ ਵਿਭਾਗ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਤਾਂ ਜੋ ਰੈਲੀ ’ਚ ਪਹੁੰਚਣ ਵਾਲੇ ‘ਆਪ’ ਵਰਕਰਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ ਕਿ ‘ਕਯਾ ਬਦਲਾਅ ਹੈ। ਗੁਰੂ ਮੰਨੇ ਜਾਣ ਵਾਲੇ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਸੇਵਾ ਦੇ ਲਈ ਬੱਸਾਂ ਦਾ ਕੰਡਕਟਰ ਅਤੇ ਵੇਟਰ ਬਣਾ ਦਿੱਤਾ ਗਿਆ ਹੈ। ਉਧਰ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਕਿਹਾ ਕਿ ‘ਬਦਲਦਾ ਸਿੱਖਿਆ ਮਾਡਲ’ ਰੈਲੀ ’ਚ ਵਰਕਰਾਂ ਨੂੰ ਲਿਆਉਣ ਲਈ ਬੱਸਾਂ ਸਰਕਾਰੀ ਅਤੇ ਨਿੱਜੀ ਬੱਸਾਂ ਦਾ ਇੰਚਾਰਜ ਅਧਿਆਪਕਾਂ ਨੂੰ ਬਣਾਇਆ ਗਿਆ ਹੈ। ਇੰਚਾਰਜ ਦੀ ਭੂਮਿਕਾ ਨਿਭਾਅ ਰਹੇ ਅਧਿਆਪਕਾਂ ਦੀ ਜਗ੍ਹਾ ਸਕੂਲਾਂ ’ਚ ਬੱਚਿਆਂ ਨੂੰ ਕੌਣ ਪੜ੍ਹਾਏਗਾ? ਮੈਂ ਬੱਚਿਆਂ ਦੀ ਸਿੱਖਿਆ ਦੇ ਨਾਲ ਖਿਲਵਾੜ ਕਰਕੇ ਅਧਿਆਪਕਾਂ ਨੂੰ ਪਾਰਟੀ ਪ੍ਰੋਗਰਾਮਾਂ ਲਈ ਇਸਤੇਮਾਲ ਕਰਨ ਦਾ ਸਖਤ ਵਿਰੋਧ ਕਰਦਾ ਹਾਂ। 2023-09-13 Parvasi Chandigarh Share Facebook Twitter Google + Stumbleupon LinkedIn Pinterest