ਮਮਤਾ ਅਤੇ ਕਾਂਗਰਸ ਸਮੇਤ ਵੱਖ-ਵੱਖ ਦਲਾਂ ਵਲੋਂ ਨੋਟਬੰਦੀ ਖਿਲਾਫ ਭਾਰਤ ਬੰਦ ਦੇ ਸੱਦੇ ਨੂੰ ਮੱਠਾ ਹੁੰਗਾਰਾ
ਨਵੀਂ ਦਿੱਲੀ/ਬਿਊਰੋ ਨਿਊਜ਼
ਨੋਟਬੰਦੀ ਨੂੰ ਲੈ ਕੇ ਆਮ ਆਦਮੀ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਵਿਰੋਧ ਵਿਚ ਵਿਰੋਧੀ ਦਲਾਂ ਦੇ ਹੰਗਾਮੇ ਦੇ ਚੱਲਦਿਆਂ ਸੰਸਦ ਦੀ ਕਾਰਵਾਈ ਅੱਜ ਵੀ ਨਾ ਚੱਲ ਸਕੀ ਤੇ ਹੰਗਾਮਾ ਜਾਰੀ ਰਿਹਾ। ਕਾਂਗਰਸ ਸਮੇਤ ਵਿਰੋਧੀ ਧਿਰਾਂ ਇਸ ਗੱਲ ‘ਤੇ ਅੜੀਆਂ ਰਹੀਆਂ ਕਿ ਨੋਟਬੰਦੀ ਦੇ ਮੁੱਦੇ ‘ਤੇ ਸਦਨ ਵਿਚ ਹੋਣ ਵਾਲੀ ਚਰਚਾ ਦੌਰਾਨ ਪ੍ਰਧਾਨ ਮੰਤਰੀ ਮੌਜੂਦ ਰਹਿਣ ਅਤੇ ਇਸਦਾ ਜਵਾਬ ਵੀ ਦੇਣ। ਜਦੋਂ ਕਿ ਕੇਂਦਰ ਸਰਕਾਰ ਵਲੋਂ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਚਰਚਾ ਦੌਰਾਨ ਮੌਜੂਦ ਰਹਿਣਗੇ। ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਚਰਚਾ ਲਈ ਤਿਆਰ ਹਾਂ। ਫਿਲਹਾਲ ਅੱਜ ਦਾ ਦਿਨ ਵੀ ਸਦਨ ਵਿਚ ਹੰਗਾਮਾ ਹੀ ਹੁੰਦਾ ਰਿਹਾ। ਦੂਜੇ ਪਾਸੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਨਾਲ ਕਾਂਗਰਸ ਪਾਰਟੀ ਅਤੇ ਹੋਰ ਵਿਰੋਧੀ ਦਲਾਂ ਵਲੋਂ ਨੋਟਬੰਦੀ ਖਿਲਾਫ ਅੱਜ ਜਿੱਥੇ ਰੈਲੀਆਂ ਕੀਤੀਆਂ ਗਈਆਂ, ਵਿਰੋਧ ਪ੍ਰਦਰਸ਼ਨ ਕੀਤੇ ਗਏ, ਉਥੇ ਭਾਰਤ ਬੰਦ ਦੇ ਸੱਦੇ ਨੂੰ ਮੱਠਾ ਹੁੰਗਾਰਾ ਮਿਲਿਆ। ਦੁਕਾਨਦਾਰਾਂ, ਵਪਾਰੀ ਵਰਗ ਨੇ ਗਾਹਕੀ ਨਾ ਹੋਣ ਦੇ ਬਾਵਜੂਦ ਵੀ ਬਜ਼ਾਰ ਖੁੱਲ੍ਹੇ ਰੱਖੇ। ਪੰਜਾਬ ਵਿਚ ਕਾਂਗਰਸ ਪਾਰਟੀ ਵਲੋਂ ਸੂਬੇ ਭਰ ਦੇ ਵੱਖ-ਵੱਖ ਸ਼ਹਿਰਾਂ ਵਿਚ ਨੋਟਬੰਦੀ ਖਿਲਾਫ ਪ੍ਰਦਰਸ਼ਨ ਕੀਤੇ ਗਏ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …