ਗੁੱਸੇ ਵਿਚ ਆ ਕੇ ਮਾਰੀਆਂ 6 ਗੋਲੀਆਂ
ਮੋਹਾਲੀ/ਬਿਊਰੋ ਨਿਊਜ਼
ਮੋਹਾਲੀ ਦੇ ਫੇਜ਼ 10 ਵਿਚ ਪੈਂਦੇ ਸਰਾਓ ਹੋਟਲ ਦੇ ਮਾਲਿਕ ਵੱਲੋਂ ਆਪਣੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਘਟਨਾ ਮੋਹਾਲੀ ਦੇ ਫੇਜ਼ 10 ਸਥਿਤ ਮਾਨਵ ਮੰਗਲ ਸਕੂਲ ਦੇ ਨੇੜੇ ਵਾਪਰੀ ਜਿਥੇ ਉਕਤ ਦੋਸ਼ੀ ਨੇ ਕਾਰ ਵਿੱਚ ਆਪਣੀ ਪਤਨੀ ਨੂੰ ਗੋਲੀਆਂ ਮਾਰੀਆਂ । ਪੁਲਿਸ ਵੱਲੋਂ ਹੋਟਲ ਮਾਲਕ ਨਿਰੰਕਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸਾਰੇ ਪਹਿਲੂਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ । ਜਾਣਕਾਰੀ ਮਿਲੀ ਹੈ ਕਿ ਦੋਵੇਂ ਪਤੀ ਪਤਨੀ ਪੀ ਜੀ ਆਈ ਜਾ ਰਹੇ ਸਨ ਅਤੇ ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਦੌਰਾਨ ਪਤੀ ਵੱਲੋਂ ਪਤਨੀ ‘ਤੇ 6 ਗੋਲੀਆਂ ਚਲਾਈਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Check Also
ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਹੜਤਾਲ ਲਈ ਵਾਪਸ
ਪੰਜਾਬ ਦੀਆਂ ਮੰਡੀਆਂ ’ਚ ਮੰਗਲਵਾਰ ਤੋਂ ਝੋਨੇ ਦੀ ਖਰੀਦ ਹੋ ਜਾਵੇਗੀ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ : …