12 C
Toronto
Friday, January 9, 2026
spot_img
HomeਕੈਨੇਡਾFrontਪ੍ਰਸਾਰਣ ਦੇ ਖੇਤਰ ਵਿਚ ਕਾਮਯਾਬੀ ਵਾਸਤੇ ਜਾਣਕਾਰੀ ਜ਼ਰੂਰੀ: ਭੁਪਿੰਦਰ ਸਿੰਘ ਮਲਿਕ

ਪ੍ਰਸਾਰਣ ਦੇ ਖੇਤਰ ਵਿਚ ਕਾਮਯਾਬੀ ਵਾਸਤੇ ਜਾਣਕਾਰੀ ਜ਼ਰੂਰੀ: ਭੁਪਿੰਦਰ ਸਿੰਘ ਮਲਿਕ

ਪੰਜਾਬ ਕਲਾ ਭਵਨ ਵਿਖੇ ਹੋਇਆ ਰੂਬਰੂ ਸਮਾਗਮ
 ਚੰਡੀਗੜ੍ਹ: ਥਿਏਟਰ ਫ਼ਾਰ ਥਿਏਟਰ (ਟੀ. ਐਫ਼. ਟੀ) ਵੱਲੋਂ ਕਰਵਾਏ ਜਾ ਰਹੇ 18ਵੇਂ ਥਿਏਟਰ ਫ਼ੈਸਟੀਵਲ ਵਿਚ ਪ੍ਰਸਾਰਣ ਖੇਤਰ  ਦੇ ਚਰਚਿਤ ਚਿਹਰੇ ਭੁਪਿੰਦਰ ਸਿੰਘ ਮਲਿਕ ਨਾਲ ਰੂਬਰੂ ਪ੍ਰੋਗਰਾਮ ਰੱਖਿਆ ਗਿਆ ਜਿਸ ਵਿਚ ਗ਼ੈਰ ਰਸਮੀ ਗੱਲਬਾਤ ਦੌਰਾਨ ਉਹਨਾਂ ਰਾਜੇਸ਼ ਅੱਤਰੇ ਦੇ ਵੱਖ ਵੱਖ ਸੁਆਲਾਂ ਦਾ ਜੁਆਬ ਦੇਂਦਿਆਂ ਕਈ ਸੰਜੀਦਾ ਵਿਸ਼ੇ ਛੂਹੇ।
ਪ੍ਰਸਾਰਣ ਦੀ ਦੁਨੀਆਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਖੇਤਰ ਵਿੱਚ ਮੁਕਾਮ ਹਾਸਲ ਕਰਨ ਵਾਸਤੇ ਭਾਸ਼ਾ, ਵਿਆਕਰਣ ਅਤੇ ਉਚਾਰਨ ਦੀਆਂ ਤਕਨੀਕੀ ਬਾਰੀਕੀਆਂ ਸਮਝਣੀਆਂ ਬਹੁਤ ਜ਼ਰੂਰੀ ਹਨ।ਭੁਪਿੰਦਰ ਸਿੰਘ ਮਲਿਕ ਦਾ ਕਹਿਣਾ ਸੀ ਕਿ ਭਾਸ਼ਾ ਕਲਾ ਦੇ ਨਾਲ ਵਿਗਿਆਨ ਵੀ ਹੈ। ਉਹਨਾਂ ਨੇ ਆਕਾਸ਼ਵਾਣੀ, ਦੂਰਦਰਸ਼ਨ ਤੇ ਹੋਰ ਮਾਧਿਅਮਾਂ ਨਾਲ ਜੁੜਨ ਤੋਂ ਇਲਾਵਾ ਤੀਹ ਦੇ ਲਗਭਗ ਬੋਲਦੀਆਂ ਕਿਤਾਬਾਂ (ਆਡੀਓ ਬੂਕਸ) ਰਿਕਾਰਡ ਕੀਤੀਆਂ ਹਨ।
ਇਕ ਸੁਆਲ ਦੇ ਜੁਆਬ ‘ਚ ਉਹਨਾਂ ਕਿਹਾ ਕਿ ਪ੍ਰਸਾਰਣ ਖੇਤਰ ਵਿਚ ਠਹਿਰਾਓ ਦੀ ਬਹੁਤ ਮਹੱਤਤਾ ਹੈ। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੇ ਹਵਾਲੇ ਨਾਲ ਉਹਨਾਂ ਕਿਹਾ ਕਿ ਪੰਜਾਬੀ ਮੁਹਾਵਰਿਆਂ, ਅਖਾਣਾਂ ਦੇ ਬਾਕਮਾਲ ਇਸਤੇਮਾਲ ਨਾਲ ਸ਼ਿਵ ਦੀ ਕਵਿਤਾ ਹੋਰ ਅਮੀਰ ਹੋਈ। ਇਸ ਮੌਕੇ ਟੀ.ਐਫ਼.ਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਚੇਅਰਮੈਨ ਸੁਦੇਸ਼ ਸ਼ਰਮਾ ਤੋਂ ਇਲਾਵਾ ਜੰਗ ਬਹਾਦਰ ਗੋਇਲ, ਜੋਗਿੰਦਰ ਸਿੰਘ ਅਤੇ ਅਮੂਲਯ ਸ਼ੁਕਲਾ ਨੇ ਭੁਪਿੰਦਰ ਸਿੰਘ ਮਲਿਕ ਦੀ ਸ਼ਖ਼ਸੀਅਤ ਤੇ ਉਹਨਾਂ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਰੱਖੇ।
RELATED ARTICLES
POPULAR POSTS