ਇੰਦੌਰ/ਬਿਊਰੋ ਨਿਊਜ਼ : ਚੋਣਕਮਿਸ਼ਨਵੱਲੋਂ ਜਾਰੀਨੋਟਿਸ ਦੇ ਬਾਵਜੂਦਕ੍ਰਿਕਟਰ ਤੋਂ ਸਿਆਸਤਦਾਨਬਣੇ ਨਵਜੋਤਸਿੱਧੂ ਨੇ ਭਾਜਪਾ ਨੂੰ ‘ਕਾਲੇ ਅੰਗਰੇਜ਼’ ਸੱਦ ਕੇ ਤੇ ਪ੍ਰਧਾਨਮੰਤਰੀਨਰਿੰਦਰ ਨੂੰ ‘ਸੱਜ ਵਿਆਹੀਵਹੁਟੀ’ਨਾਲਮੇਲ ਕੇ ਨਵਾਂ ਵਿਵਾਦਸਹੇੜਲਿਆ ਹੈ। ਸਿੱਧੂ ਨੇ ਕਿਹਾ ਕਿ ਪ੍ਰਧਾਨਮੰਤਰੀਮੋਦੀ ਸੱਜ ਵਿਆਹੀਵਹੁਟੀ ਵਾਂਗ ਹਨ, ਜੋ ਆਪਣੇ ਸਹੁਰੇ ਘਰਵਿੱਚਰੋਟੀਆਂ ਘੱਟਵੇਲਦੀ ਹੈ, ਪਰਖੜਾਕਜ਼ਿਆਦਾਕਰਦੀ ਹੈ। ਸਿੱਧੂ ਨੇ ਇਹ ਟਿੱਪਣੀਆਂ ਅਜਿਹੇ ਸਮੇਂ ਕੀਤੀਆਂ ਹਨ, ਜਦੋਂ ਅਜੇ ਇਕ ਦਿਨਪਹਿਲਾਂ ਚੋਣਕਮਿਸ਼ਨ ਨੇ ਪੰਜਾਬਕੈਬਨਿਟਵਿਚਮੰਤਰੀਸਿੱਧੂ ਨੂੰ ਪ੍ਰਧਾਨਮੰਤਰੀਮੋਦੀਖ਼ਿਲਾਫ਼ਇਤਰਾਜ਼ਯੋਗ ਟਿੱਪਣੀਆਂ ਲਈਆਦਰਸ਼ਚੋਣ ਜ਼ਾਬਤੇ ਦੀਉਲੰਘਣਾਲਈਨੋਟਿਸਜਾਰੀਕੀਤਾ ਹੈ। ਇਥੇ ਇਕ ਚੋਣਰੈਲੀ ਨੂੰ ਸੰਬੋਧਨਕਰਦਿਆਂ ਸਿੱਧੂ ਨੇ ਕਿਹਾ ਕਿ ਮੌਲਾਨਾ ਅਬੁਲਕਲਾਮਆਜ਼ਾਦ ਤੇ ਮਹਾਤਮਾ ਗਾਂਧੀ ਨੇ ਦੇਸ਼ ਨੂੰ ਗੋਰਿਆਂ ਤੋਂ ਅਜ਼ਾਦੀਦਿਵਾਈ ਸੀ ਜਦੋਂਕਿ ਇੰਦੌਰ ਦੇ ਲੋਕਮੁਲਕ ਨੂੰ ‘ਕਾਲੇ ਅੰਗਰੇਜ਼ਾਂ’ ਤੋਂ ਮੁਕਤੀਦਿਵਾਉਣਗੇ। ਸਿੱਧੂ ਨੇ ਕਿਹਾ, ‘ਮੋਦੀਨਵਵਿਆਹੀਵਹੁਟੀ ਵਾਂਗ ਹਨ, ਜੋ ਚੌਂਕੇ ਵਿਚਰੋਟੀਆਂ ਬਣਾਉਂਦਿਆਂ ਵੰਗਾਂ ਖੜਕਾਉਂਦੀ ਹੈ ਤਾਂ ਕਿ ਆਂਢ-ਗੁਆਂਢ ਨੂੰ ਲੱਗੇ ਕਿ ਉਸ ਤੋਂ ਕਿੰਨਾਕੰਮਕਰਵਾਉਂਦੇ ਨੇ। ਮੈਂ ਪ੍ਰਧਾਨਮੰਤਰੀ ਨੂੰ ਅਣਗਿਣਤਵਾਰ ਪੁੱਛ ਚੁੱਕਾ ਹਾਂ ਕਿ ਉਹ ਆਪਣੇ ਪੰਜਸਾਲਾਂ ਦੇ ਕਾਰਜਕਾਲਦੀ ਕੋਈ ਇਕ ਪ੍ਰਾਪਤੀਗਿਣਾਦੇਣ।’ਅਮਰੀਕੀਨਿਊਜ਼ ਮੈਗਜ਼ੀਨ’ਟਾਈਮ’, ਜਿਸ ਦੇ ਮੁੱਖ ਸਫ਼ੇ ‘ਤੇ ਮੋਦੀਦੀਫੋਟੋ ਹੇਠਥੱਲੇ ‘ਡਿਵਾਈਡਰਇਨਚੀਫ਼’ (ਵੰਡੀਆਂ ਪਾਉਣਵਾਲਾਮੁਖੀ) ਦਾਸਿਰਲੇਖਲਿਖਿਐ, ਦਾਹਵਾਲਾਦਿੰਦਿਆਂ ਸਿੱਧੂ ਨੇ ਕਿਹਾ ਕਿ ਪ੍ਰਧਾਨਮੰਤਰੀਨਾਸਿਰਫ਼’ਝੂਠਦੀਪੰਡ’ਹਨ, ਬਲਕਿ ਉਹ ‘ਅੰਬਾਨੀ ਤੇ ਅਡਾਨੀ ਦੇ ਮੁੱਖ ਪ੍ਰਬੰਧਕ’ਵੀਹਨ। ਉਨ੍ਹਾਂ ਕਿਹਾ ਕਿ ਮੋਦੀਦੀਚੋਣਮੁਹਿੰਮਦੇਸ਼ਪ੍ਰੇਮ (ਰਾਸ਼ਟਰਵਾਦ) ‘ਤੇ ਟਿਕੀ ਹੈ ਕਿਉਂਕਿ ਉਨ੍ਹਾਂ ਕੋਲਆਪਣੀਸਰਕਾਰਬਾਰੇ ਕਹਿਣਲਈ ਕੁਝ ਨਹੀਂ ਹੈ। ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੇਂਡੂ ਅਖਾਣਇਸਤੇਮਾਲਕਰਦਿਆਂ ਨਰਿੰਦਰਮੋਦੀਦੀਤੁਲਨਾ ਸੱਜ ਵਿਆਹੀਵਹੁਟੀਨਾਲਕਰਨ ਦੇ ਬਿਆਨਦੀ ਕੌਮੀ ਮਹਿਲਾਕਮਿਸ਼ਨ ਨੇ ਨਿਖੇਧੀਕੀਤੀ ਹੈ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …