ਨਵੀਂ ਦਿੱਲੀ : ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਕਿਹਾ ਹੈ ਕਿ ਕੈਨੇਡਾ ਅਤੇ ਹੋਰ ਮੁਲਕਾਂ ਦੇ ਬਹੁਤੇ ਸਿੱਖਾਂ ਦੇ ਇੰਡੀਆ ਨਾਲ ਸਬੰਧ ਅੱਛੇ ਹਨ ਪਰ ਵਿਦੇਸ਼ਾਂ ਵਿਚਲੇ ਉਨ੍ਹਾਂ ਮੁੱਠੀ ਭਰ ਅਨਸਰਾਂ ਨੂੰ ਅਸੀਂ ਬਹੁਤੀ ਮਹੱਤਤਾ ਨਹੀਂ ਦਿੰਦੇ ਜਿਹੜੇ ਭਾਰਤ ਵਿਰੋਧੀ ਨਫ਼ਰਤ ਫੈਲਾਉਣ ਵਿਚ ਲੱਗੇ ਹੋਏ ਹਨ। ਕੈਨੇਡਾ, ਅਮਰੀਕਾ ਅਤੇ ਯੂ ਕੇ ਦੇ ਗੁਰਦਵਾਰਿਆਂ ਵਿਚ ਭਾਰਤੀ ਦੂਤਘਰਾਂ ਦੇ ਅਧਿਕਾਰੀਆਂ ਦੇ ਦਾਖ਼ਲੇ ‘ਤੇ ਲਾਈ ਪਾਬੰਦੀ ਬਾਰੇ ਪਹਿਲੀ ਵਾਰ ਮੋਦੀ ਸਰਕਾਰ ਦਾ ਪ੍ਰਤੀਕਰਮ ਦਿੰਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ”ਕੈਨੇਡਾ ਅਤੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਰਹਿ ਰਹੇ ਵਧੇਰੇ ਸਿੱਖਾਂ ਦੇ ਭਾਰਤ ਨਾਲ ਜਜ਼ਬਾਤੀ ਰਿਸ਼ਤੇ ਹਨ। ਉਹ ਇੰਡੀਆ ਨਾਲ ਅੱਛੇ ਸਬੰਧ ਰੱਖਣ ਦੇ ਹਾਮੀ ਹਨ; ਅਸੀਂ ਨਫ਼ਰਤ ਫੈਲਾਉਣ ਅਤੇ ਫ਼ਿਰਕੂ ਵੰਡੀਆਂ ਪਾਉਣ ਵਾਲੇ ਮੁੱਠੀ ਭਰ ਲੋਕਾਂ ਨੂੰ ਅਹਿਮੀਅਤ ਨਹੀਂ ਦਿੰਦੇ।”
Home / ਹਫ਼ਤਾਵਾਰੀ ਫੇਰੀ / ਫ਼ਿਰਕੂ ਵੰਡੀਆਂ ਪਾਉਣ ਵਾਲੇ ਮੁੱਠੀ ਭਰ ਲੋਕਾਂ ਨੂੰ ਅਸੀਂ ਅਹਿਮੀਅਤ ਨਹੀਂ ਦਿੰਦੇ : ਮੋਦੀ ਸਰਕਾਰ
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …