Breaking News
Home / ਨਜ਼ਰੀਆ / Huawei ਨੇ HUAWEI P40 Pro ਦੇ ਨਾਲ ”ਬੈਸਟ ਸਮਾਰਟਫੋਨ ਕੈਮਰਾ” ਤੇ HUAWEI WATCH GT 2 ਲਈ ”ਬੈਸਟ ਸਮਾਰਟਵਾਚ” ਦੇ ਦੋ EISA ਅਵਾਰਡ ਜਿੱਤੇ

Huawei ਨੇ HUAWEI P40 Pro ਦੇ ਨਾਲ ”ਬੈਸਟ ਸਮਾਰਟਫੋਨ ਕੈਮਰਾ” ਤੇ HUAWEI WATCH GT 2 ਲਈ ”ਬੈਸਟ ਸਮਾਰਟਵਾਚ” ਦੇ ਦੋ EISA ਅਵਾਰਡ ਜਿੱਤੇ

ਮਾਰਖਮ, ਓਨਟੈਰੀਓ : Huawei Consumer Business Group (CBG) ਨੂੰ ਅੱਜ Expert Image and Sound Association (EISA), ਜੋ ਕਿ ਦੁਨੀਆ ਭਰ ਦੀਆਂ ਸਭ ਤੋਂ ਸਤਿਕਾਰਤ 55 ਕਨਜ਼ਿਊਮਰ ਇਲੈਕਟ੍ਰੋਨਿਕਸ ਮੈਗਜ਼ੀਨਾਂ ਦਾ ਇੱਕ ਸਮੂਹ ਹੈ, ਤੋਂ ਇਨਾਮ ਮਿਲੇ। HUAWEI ਦੇ P40 Pro ਨੂੰ ਐਸੋਸੀਏਸ਼ਨ ਦੁਆਰਾ “EISA ਸਮਾਰਟਫੋਨ ਕੈਮਰਾ 2020-2021″ ਐਲਾਨ ਕੀਤਾ ਗਿਆ ਅਤੇ ਨਾਲ ਹੀ HUAWEI WATCH GT 2 ਨੂੰ ”ਬੈਸਟ ਸਮਾਰਟਵਾਚ 2020-2021” ਦਾ ਸਨਮਾਨ ਦਿੱਤਾ ਗਿਆ।
EISA ਨੇ ਫੋਨ ਦੀ ਕੈਮਰਾ ਸਮਰੱਥਾ, ਡਿਸਪਲੇ ਟੈਕਨੋਲੋਜੀ ਅਤੇ ਆਲੀਸ਼ਾਨ ਡਿਜ਼ਾਈਨ ਦੀ ਪ੍ਰਸ਼ੰਸਾ ਕਰਦੇ ਹੋਏ HUAWEI P40 Pro ਨੂੰ “ਆਪਣੀ ਸ਼੍ਰੇਣੀ ਵਿੱਚ ਇੱਕ ਸੱਚਾ ਚੈਂਪੀਅਨ” ਕਿਹਾ ਹੈ।
HUAWEI WATCH GT B ਨੂੰ ਬਹੁਤ ਸਾਰੀ ਪ੍ਰਸ਼ੰਸਾ ਮਿਲੀ, ਜਿਸ ਵਿੱਚ ਐਸੋਸਿਏਸ਼ਨ ਨੇ ਦਾਅਵਾ ਕੀਤਾ ਕਿ ਵਾਚ ਦੇ ਸਮਾਰਟ ਡਿਜ਼ਾਈਨ ਅਤੇ ਬਹੁਤ ਸਾਰੀਆਂ ਤੰਦਰੁਸਤੀ ਵਿਸ਼ੇਸ਼ਤਾਵਾਂ ਦੇ ਸਦਕਾ, ਇਹ ”ਇੱਕ ਆਧੁਨਿਕ ਬਿਹਤਰੀਨ ਵਾਚ ਬਣ ਗਈ ਹੈ।”
ਹੈਂਡਸੈੱਟ ਬਿਜ਼ਨਸ, Huawei ਕਨਜ਼ਿਊਮਰ ਬਿਜ਼ਨਸ ਗਰੁੱਪ, ਦੇ ਪ੍ਰੈਜ਼ੀਡੈਂਟ ਕੇਵਿਨ ਹੋ ਨੇ ਕਿਹਾ, TEISA ਦੇ ਨਾਲ ਆਪਣੀ ਜਿੱਤ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਅਸੀਂ ਬਹੁਤ ਜੋਸ਼ ਵਿੱਚ ਹਾਂ ਅਤੇ ਸਾਡੇ ਦੋ ਸ਼ਾਨਦਾਰ ਉਤਪਾਦਾਂ, HUAWEI P40 Pro ਅਤੇ HUAWEI WATCH GT B ਨੂੰ ਮਿਲੀ ਪਛਾਣ ਤੋਂ ਬਹੁਤ ਖੁਸ਼ ਹਾਂ। ਹਰੇਕ ਡਿਵਾਈਸ ਦੇ ਨਾਲ, Huawei ਉਪਭੋਗਤਾਵਾਂ ਲਈ ਨਵੇਂ ਅਤੇ ਦਿਲਚਸਪ ਤਜਰਬੇ ਲਿਆਉਣ ਵਾਸਤੇ ਵਚਨਬੱਧ ਹੈ, HUAWEI WATCH GT B ਨਾਲ ਅਜਿਹੀ ਸਮਾਰਟਵਾਚ ਤੋਂ ਲੈ ਕੇ ਜੋ ਤੁਹਾਡੀ ਕਸਰਤ ਦੀਆਂ ਸੀਮਾਵਾਂ ਨੂੰ ਅੱਗੇ ਤੱਕ ਵਧਾ ਸਕਦੀ ਹੈ ਤੋਂ HUAWEI P40 Pro ਦੇ ਨਾਲ ਅਜਿਹੇ ਸਮਾਰਟਫੋਨ ਤੱਕ ਜੋ ਫੋਟੋਗ੍ਰਾਫੀ ਦੀਆਂ ਹੱਦਾਂ ਨੂੰ ਪਾਰ ਕਰ ਰਿਹਾ ਹੈ।”ઠ
EISA HUAWEI P40 Pro ਦੇ “ਆਲੀਸ਼ਾਨ ਡਿਜ਼ਾਈਨ” ਨੂੰ ਉਹਨਾਂ ਲੋਕਾਂ ਲਈ ਬਿਲਕੁਲ ਸਹੀ ਸਾਥੀ ਵਜੋਂ ਪਛਾਣਦਾ ਹੈ ਜੋ ਰੋਜ਼ਾਨਾ ਦੇ ਅਧਾਰ ‘ਤੇ ਸ਼ਾਨਦਾਰ ਫੋਟੋਆਂ ਖਿੱਚਣ ਲਈ ਆਪਣੇ ਸਮਾਰਟਫੋਨ ਦੀ ਵਰਤੋਂ ਕਰਦੇ ਹਨ, ਇਹ ਮੰਨਦੇ ਹੋਏ ਕਿ ਮੋਬਾਈਲ ਫੋਟੋਗ੍ਰਾਫੀ ਵਿੱਚ ਫੋਨ ਨੇ ਇੱਕ ਹੋਰ ਪ੍ਰਭਾਵਸ਼ਾਲੀ ਤਰੱਕੀ ਕੀਤੀ ਹੈ। ਇਹ ਅਵਾਰਡ HUAWEI P40 Pro ਦੀ ਬੇਜੋੜ ਫੋਟੋਗ੍ਰਾਫੀ ਸਮਰੱਥਾ ਦੇ ਨਤੀਜੇ ਵਜੋਂ ਜਿੱਤਿਆ ਗਿਆ ਸੀ, ਜਿਸ ਵਿੱਚ ਫੇਸ ਡਿਟੈਕਸ਼ਨ ਆਟੋ-ਫੋਕਸ ਅਤੇ ਆਪਟੀਕਲ ਚਿੱਤਰ ਸਥਿਰਤਾ ਦੇ ਨਾਲ ਮੁਢਲੇ 50 ਮੈਗਾਪਿਕਸਲ ਦੇ Ultra Vision ਕੈਮਰਾ ਅਤੇ ਇਸਦਾ 12 ਮੈਗਾਪਿਕਸਲ ਦਾ ਪੈਰੀਸਕੋਪ ਟੈਲੀਫੋਟੋ ਲੈਂਜ਼, 5x ਆਪਟੀਕਲ ਜ਼ੂਮ, ਅਡਵਾਂਸਡ ਵੀਡੀਓ ਕੈਪਚਰ ਲਈ ਸ਼ਾਨਦਾਰ 40 ਮੈਗਾਪਿਕਸਲ ਦਾ ਅਲਟਰਾ-ਵਾਈਡ ਸਿਨੇ ਕੈਮਰਾ ਸ਼ਾਮਲ ਹਨ। ਇਸਦੇ ਨਾਲ ਹੀ HUAWEI P40 Pro ਵਿੱਚ ToF CD ਡੈਪਥ ਕੈਮਰਾ ਅਤੇ 19 ਫੋਟੋਗ੍ਰਾਫੀ ਸੁਧਾਰ ਸ਼ਾਮਲ ਕੀਤੇ ਗਏ ਹਨ, ਜੋ ਉਪਭੋਗਤਾਵਾਂ ਨੂੰ ਪ੍ਰੀਮੀਅਮ ਤਕਨਾਲੋਜੀ ਦਾ ਤਜਰਬਾ ਦਿੰਦੇ ਹਨ ਅਤੇ EISA ਦੇ ਅਨੁਸਾਰ ”ਸਮਾਰਟਫੋਨ ਕੈਮਰਾ ਤਕਨਾਲੋਜੀ ਨੂੰ ਅੱਗੇ ਵਧਾਉਂਦੇ ਹਨ।”ઠ
ਇਸ ਸਾਲ ਦੇ EISA ਦੀ “ਬੈਸਟ ਸਮਾਰਟਵਾਚ” ਦੇ ਵਿਜੇਤਾ HUAWEI WATCH GT B ਨੂੰ ਵੇਖਦੇ ਹੋਏ, EISA ਨੇ ਇਸ ਦੇ ਡਿਜ਼ਾਈਨ, AMOLED ਡਿਸਪਲੇ ਅਤੇ ਸਰੀਰਕ ਕੰਟਰੋਲ ਲਈ ਡਿਵਾਈਸ ਦੀ ਪ੍ਰਸ਼ੰਸਾ “ਆਧੁਨਿਕ ਸਮਾਰਟਵਾਚਾਂ ਦੀ ਕਾਬਲੀਅਤ ਨੂੰ ਇਕੱਠਿਆਂ ਕਰਨ ਵਾਲੀ” ਵਜੋਂ ਕੀਤੀ ਹੈ। ਦੋ ਹਫ਼ਤਿਆਂ ਤਕ ਦੀ ਬੈਟਰੀ ઠਅਤੇ ਬਹੁਤ ਸਾਰੀਆਂ ਤੰਦਰੁਸਤੀ ਵਿਸ਼ੇਸ਼ਤਾਵਾਂ ਦੇ ਨਾਲ, HUAWEI WATCH GT B AE ਪੇਸ਼ੇਵਰ ਵਰਕਆਊਟ ਵਿਧੀਆਂ ਦਾ ਵਿਸ਼ਲੇਸ਼ਣ ਕਰ ਸਕਦੀ ਹੈ, ਅਤੇ 85 ਕਿਸਮ ਦੇ ਅਨੁਕੂਲਿਤ ਬਣਾਏ ਵਰਕਆਊਟਾਂ ਨੂੰ ਰਿਕਾਰਡ ਕਰ ਸਕਦੀ ਹੈ। Huawei ਦੀ TruSleep ਟੈਕਨਾਲੋਜੀ ਦੇ ਨਾਲ, WATCH GT B ਨੀਂਦ ਦੀ ਗੁਣਵੱਤਾ ਨੂੰ ਟਰੈਕ ਕਰ ਸਕਦੀ ਹੈ, WATCH GT B ਦਿਲ ਦੀ ਧੜਕਣ ਅਤੇ ਤਣਾਅ ਦੇ ਪੱਧਰ ‘ਤੇ ਨਿਗਰਾਨੀ ਵੀ ਰੱਖ ਸਕਦੀ ਹੈ, ਅਤੇ SpO2 ਦੇ ਪੱਧਰ ਨੂੰ ਮਾਪਣ ਦਾ ਸਮਰਥਨ ਕਰਦੀ ਹੈ । ਇਸ ਤੋਂ ਇਲਾਵਾ, HUAWEI WATCH GT B ਰੋਜ਼ਾਨਾ ਜ਼ਿੰਦਗੀ ਦੀ ਵਰਤੋਂ ਦਾ ਵੀ ਸਮਰਥਨ ਕਰਦੀ ਹੈ ਜਿਵੇਂ ਕਿ ਬਲੂਟੁੱਥ ਕਾਲਿੰਗ, ਐਪ ਨੋਟੀਫਿਕੇਸ਼ਨ ਅਤੇ ਆਨ-ਬੋਰਡ ਮਿਊਜ਼ਿਕ ਸਟੋਰੇਜ, ਜਿਸ ਨਾਲ ਉਪਭੋਗਤਾ ਆਪਣੇ HUAWEI FreeBuds C ਨੂੰ ਆਸਾਨੀ ਨਾਲ ਪੇਅਰ ਅਤੇ ਕਨੈਕਟ ਕਰ ਸਕਦੇ ਹਨ ਅਤੇ ਆਪਣੀ HUAWEI WATCH GT B ਨਾਲ ਤੁਰਦੇ-ਫਿਰਦੇ ਸੰਗੀਤ ਸੁਣ ਸਕਦੇ ਹਨ। EISA ਮੈਂਬਰਾਂ ਵਿੱਚ 29 ਦੇਸ਼ਾਂ ਦੇ ਉਪਭੋਗਤਾ ਇਲੈਕਟ੍ਰੋਨਿਕਸ ਦੇ ਪੂਰੇ ਵਿਸਤਾਰ ਤੋਂ ਮਾਹਰ ਮੀਡੀਆ ਸ਼ਾਮਲ ਹੈ, ਅਤੇ ਹਰੇਕ ਮੈਂਬਰ EISA ਦੇ ਛੇ ਮਾਹਰ ਸਮੂਹਾਂ – ਫੋਟੋਗ੍ਰਾਫੀ, ਮੋਬਾਈਲ ਡਿਵਾਈਸ, ਹਾਈ-ਫਾਈ, ਹੋਮ ਥਿਏਟਰ ਆਡੀਓ, ਹੋਮ ਥਿਏਟਰ ਡਿਸਪਲੇ ਅਤੇ ਵੀਡੀਓ, ਅਤੇ ਕਾਰ ਵਿੱਚ ਇਲੇਕਟ੍ਰੋਨਿਕਸ – ਵਿੱਚੋਂ ਇੱਕ ਜਾਂ ਵਧੇਰੇ ਵਿੱਚ ਯੋਗਦਾਨ ਪਾਉਂਦਾ ਹੈ। ਹਰ ਸਾਲ, EISA ਮੈਂਬਰ ਉਹਨਾਂ ਉਤਪਾਦਾਂ ਦੀ ਸੂਚੀ ਨੂੰ ਨਾਮਜ਼ਦ ਕਰਦੇ ਹਨ ਜਿਨ੍ਹਾਂ ਨੂੰ ਉਹ ਇਹਨਾਂ ਮਾਹਰ ਸਮੂਹਾਂ ਵਿੱਚੋਂ ਹਰੇਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਮੰਨਦੇ ਹਨ।ઠ
ਕੈਨੇਡਾ ਦੇ ਲੋਕ HUAWEI P40 Pro ਹਿੱਸਾ ਲੈਣ ਵਾਲੇ ਰਿਟੇਲਰਾਂ ਅਤੇ ਕੈਰੀਅਰਾਂ ਤੋਂ ਲੈ ਸਕਦੇ ਹਨ, ਜਿਨ੍ਹਾਂ ਵਿਚ Bell, TELUS, Videotron, SaskTel, Koodo, Virgin Mobile, The Mobile Shop, The Source, Visions Electronics ਅਤੇ ਹੋਰ ਸ਼ਾਮਲ ਹਨ। HUAWEI WATCH GT 2 ਚੋਣਵੇਂ ਰਿਟੇਲਰਾਂ ਤੋਂ ਉਪਲਬਧ ਹੈ ਜਿਨ੍ਹਾਂ ਵਿੱਚ Visions Electronics, Staples, Canada Computers, Newegg.ca, ਅਤੇ Memory Express ਸ਼ਾਮਲ ਹਨ।ઠ

Check Also

ਫੈਡਰਲ ਚੋਣਾਂ : ਲੋਕ ਪੱਖੀ ਨੀਤੀਆਂ, ਬਹੁਮੱਤੀਆਂ ਹੀ ਕੀਤੀਆਂ

ਹਰਬੰਸ ਸਿੰਘ ਜੰਡਾਲੀ 416-804-1999 ਫੈਡਰਲ ਸਰਕਾਰ ਦੀਆਂ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਹਨ। …