ਸੰਤ ਸੀਚੇਵਾਲ ਬੋਲੇ- ਸਰਕਾਰ ਵੀ ਇਨ੍ਹਾਂ ਦੀ, ਫੈਕਟਰੀਆਂ ਵੀ ਇਨ੍ਹਾਂ ਦੀਆਂ, ਕਾਨੂੰਨ ਵੀ ਇਨ੍ਹਾਂ ਦਾ ਅਤੇ ਮੰਤਰੀ ਵੀ, ਇਨ੍ਹਾਂ ਨੂੰ ਰੋਕੇ ਕੌਣ
ਜਲੰਧਰ : ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੇਬਾਕੀ ਨਾਲ ਕਿਹਾ ਕਿ ਸੂਬਾ ਸਰਕਾਰ ਨਹੀਂ ਚਾਹੁੰਦੀ ਕਿ ਰਾਜ ਦੇ ਜਲ ਸਰੋਤ ਸਾਫ ਰਹਿਣ। ਸੂਬੇ ਦੀਆਂ ਨਹਿਰਾਂ ਅਤੇ ਦਰਿਆਵਾਂ ਦੇ ਪਾਣੀ ਨੂੰ ਜ਼ਹਿਰੀਲਾ ਬਣਾਉਣ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਮਿਊਂਸੀਪਲ ਦਾ ਗੰਦਾ ਪਾਣੀ ਹੋਵੇ ਜਾਂ ਫਿਰ ਫੈਕਟਰੀਆਂ ਦਾ ਕੈਮੀਕਲਯੁਕਤ ਲਿਕਵਡ ਵੇਸਟ ਸਭ ਦਰਿਆਵਾਂ ‘ਚ ਗੈਰਕਾਨੂੰਨੀ ਢੰਗ ਨਾਲ ਸੁੱਟਿਆ ਜਾ ਰਿਹਾ ਹੈ। ਅਜੇ ਤਾਂ ਦਰਿਆ ਬਿਆਸ ‘ਚ ਇਕ ਫੈਕਟਰੀ ਵੱਲੋਂ ਸ਼ੀਰਾ ਸੁੱਟਣ ਨਾਲ ਦਰਿਆਵਾਂ ‘ਚ ਵਸਣ ਵਾਲੇ ਜਲ ਜੀਵ ਮਰ ਰਹੇ ਹਨ ਪ੍ਰੰਤੂ ਕਈ ਦਰਿਆ ਅਜਿਹੇ ਵੀ ਹਨ,ਜਿੱਥੇ ਜਲਜੀਵ ਹੁੰਦੇ ਹੀ ਨਹੀਂ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਪਿਛਲੇ 18 ਸਾਲ ਤੋਂ ਕਹਿ ਰਹੇ ਹਨ ਕਿ ਜਲ ਸੁਰੱਖਿਆ ਨੂੰ ਤਵੱਜੋ ਦਿਓ, ਨਹੀਂ ਤਾਂ ਮਨੁੱਖ ਦਾ ਅੰਤ ਸਮਾਂ ਨੇੜੇ ਹੈ ਪ੍ਰੰਤੂ ਵੋਟ ਦੀ ਰਾਜਨੀਤੀ ‘ਚ ਫਸੇ ਸਾਡੇ ਆਗੂਆਂ ਦੇ ਕੰਨ ‘ਤੇ ਜੂੰ ਨਹੀਂ ਸਰਕਦੀ। ਸੰਤ ਸੀਚੇਵਾਲ ਬੋਲੇ ਉਹ ਇਹ ਨਹੀਂ ਕਹਿੰਦੇ ਕਿ ਇੰਡਸਟਰੀ ਦਾ ਵਿਕਾਸ ਨਾ ਹੋਵੇ।
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …