4.4 C
Toronto
Saturday, May 9, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੇ ਪੇਂਡੂ ਖੇਤਰਾਂ 'ਚ ਰਹਿੰਦੇ ਵਿਦੇਸ਼ੀਆਂ ਲਈ ਅਸਾਨ ਹੋਇਆ ਪੀ.ਆਰ. ਲੈਣਾ

ਕੈਨੇਡਾ ਦੇ ਪੇਂਡੂ ਖੇਤਰਾਂ ‘ਚ ਰਹਿੰਦੇ ਵਿਦੇਸ਼ੀਆਂ ਲਈ ਅਸਾਨ ਹੋਇਆ ਪੀ.ਆਰ. ਲੈਣਾ

33 ਹਜ਼ਾਰ ਦੇ ਕਰੀਬ ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਨ ਦਾ ਮੰਤਵ ਆਰਥਿਕ ਤਰੱਕੀ : ਲੀਨਾ ਡਿਆਬ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਸਰਕਾਰ ਵਲੋਂ ਪੇਂਡੂ ਖੇਤਰਾਂ ‘ਚ ਕਾਰੋਬਾਰੀਆਂ ਨੂੰ ਦਰਪੇਸ਼ ਕਾਮਿਆਂ ਦੀ ਘਾਟ ਪੂਰੀ ਕਰਨ ਲਈ ਵੱਡੇ ਸ਼ਹਿਰਾਂ ਤੋਂ ਬਾਹਰ ਇਲਾਕਿਆਂ ਵਿਚ ਰਹਿ ਕੇ ਵਰਕ ਪਰਮਿਟ ਨਾਲ ਕੰਮ ਕਰ ਰਹੇ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਕੈਨੇਡਾ ਦੀ ਇਮੀਗਰੇਸ਼ਨ ਮੰਤਰੀ ਲੀਨਾ ਡਿਆਬ ਨੇ ਕਿਹਾ ਹੈ ਕਿ ਸਰਕਾਰ ਵਲੋਂ 33 ਹਜ਼ਾਰ ਦੇ ਕਰੀਬ ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਨ ਦਾ ਮੰਤਵ ਦੇਸ਼ ਵਿਚ ਆਰਥਿਕ ਤਰੱਕੀ ਨੂੰ ਉਤਸ਼ਾਹਿਤ ਕਰਨਾ ਹੈ।
ਮਿਲੀ ਜਾਣਕਾਰੀ ਅਨੁਸਾਰ ਟੋਰਾਂਟੋ, ਵੈਨਕੂਵਰ, ਕੈਲਗਰੀ ਵਰਗੇ ਵੱਡੇ ਸ਼ਹਿਰਾਂ ਤੋਂ ਦੂਰ ਨਿਰਧਾਰਤ ਖੇਤਰਾਂ ਵਿਚ ਰਹਿ ਕੇ ਬੀਤੇ ਦੋ ਸਾਲਾਂ ਦੇ ਵੱਧ ਸਮੇਂ ਤੋਂ ਕੰਮ ਕਰ ਰਹੇ ਵਿਦੇਸ਼ੀ ਨਾਗਰਿਕ ਪੱਕੇ ਕੀਤੇ ਜਾਣ ਲਈ ਮੁੱਢਲੇ ਤੌਰ ‘ਤੇ ਯੋਗ ਹੋ ਸਕਦੇ ਹਨ। ਇਮੀਗਰੇਸ਼ਨ ਮੰਤਰਾਲੇ ਵਲੋਂ ਪੱਕੇ ਕੀਤੇ ਜਾ ਸਕਣ ਵਾਲੇ ਵਿਦੇਸ਼ੀ ਕਾਮਿਆਂ ਦੀ ਪਛਾਣ ਮੌਜੂਦ ਡੈਟਾ ਤੋਂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮਕਾਨ ਉਸਾਰੀ, ਸਿਹਤ ਸੇਵਾਵਾਂ, ਕੰਪਿਊਟਰ ਤਕਨੀਕ ਆਦਿ ਨਾਲ ਸਬੰਧਤ ਕਿੱਤਿਆਂ ਦੇ ਕਾਮਿਆਂ ਨੂੰ ਪੱਕੇ ਹੋਣ ਦਾ ਮੌਕਾ ਸੌਖਿਆਂ ਮਿਲ ਜਾਵੇਗਾ ਕਿਉਂਕਿ ਟੀ.ਆਰ. ਟੂ ਪੀ.ਆਰ. (ਕੱਚੇ ਤੋਂ ਪੱਕੇ) ਕਰਨ ਦਾ ਪ੍ਰੋਗਰਾਮ ਉਨ੍ਹਾਂ ਕਿੱਤਿਆਂ ਨੂੰ ਪਹਿਲ ਦਵੇਗਾ, ਜਿਨ੍ਹਾਂ ਵਿਚ ਕਾਮਿਆਂ ਦੀ ਘਾਟ ਹੈ।
ਇਸ ਪ੍ਰੋਗਰਾਮ ਤਹਿਤ ਪੱਕੇ ਹੋਣ ਲਈ ਐਕਸਪ੍ਰੈਸ ਐਂਟਰੀ ਸਿਸਟਮ ਵਿਚ ਮੌਜੂਦ ਵਿਦੇਸ਼ੀਆਂ ਦੇ ਪ੍ਰੋਫਾਇਲ ਵਿਚ ਪ੍ਰੋਵਿੰਸ਼ੀਅਲ ਨਾਮੀਨੀ, ਐਗਰੀਫੂਡ ਪਾਇਲਟ ਤੇ ਐਂਟਲਾਂਟਿਕ ਇਮੀਗਰੇਸ਼ਨ ਪ੍ਰੋਗਰਾਮ ਹੋਣੇ ਜ਼ਰੂਰੀ ਹਨ, ਕਿਉਂਕਿ ਇਮੀਗਰੇਸ਼ਨ ਮੰਤਰਾਲੇ ਨੇ ਆਪਣੇ ਡੈਟਾ ਨਾਲ ਮੇਲ ਖਾਂਦੇ ਪ੍ਰੋਫਾਇਲ ਨੂੰ ਪੱਕੀ ਇਮੀਗਰੇਸ਼ਨ ਦੀ ਐਪਲੀਕੇਸ਼ਨ ਦੇਣ ਲਈ ਸੱਦਾ ਦਿੱਤਾ ਜਾਵੇਗਾ। ਉਪਰੋਕਤ ਸ਼ਰਤਾਂ ਪੂਰੀਆਂ ਕਰਨ ਦੇ ਨਾਲ ਅਰਜੀਕਰਤਾ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੋਣਾ ਚਾਹੀਦਾ ਅਤੇ ਟੈਕਸ ਦੀ ਕੋਈ ਦੇਣਦਾਰੀ ਬਕਾਇਆ ਨਹੀਂ ਹੋਣੀ ਚਾਹੀਦੀ। ਇਸੇ ਦੌਰਾਨ ਕੈਨੇਡਾ ਵਿਚ ਜਾ ਕੇ ਮੁਜ਼ਰਿਮ ਹੋਏ ਵਿਦੇਸ਼ੀਆਂ ਨੂੰ ਕੱਢੇ ਜਾਣ ਦਾ ਸਿਲਸਿਲਾ ਵੀ ਤੇਜ਼ੀ ਨਾਲ ਚੱਲ ਰਿਹਾ ਹੈ।

 

RELATED ARTICLES
POPULAR POSTS