Breaking News
Home / ਪੰਜਾਬ / ਅੰਮ੍ਰਿਤਸਰ ‘ਚ 9 ਤੇ ਹੁਸ਼ਿਆਰਪੁਰ ‘ਚ 4 ਮਰੀਜ਼ ਮਿਲੇ ਕਰੋਨਾ ਤੋਂ ਪੀੜਤ

ਅੰਮ੍ਰਿਤਸਰ ‘ਚ 9 ਤੇ ਹੁਸ਼ਿਆਰਪੁਰ ‘ਚ 4 ਮਰੀਜ਼ ਮਿਲੇ ਕਰੋਨਾ ਤੋਂ ਪੀੜਤ

ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ‘ਚ 6 ਕਰੋਨਾ ਪਾਜ਼ੀਟਿਵ ਮਰੀਜ਼ ਮਿਲੇ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਅੰਦਰ ਪਿਛਲੇ ਕੁੱਝ ਦਿਨਾਂ ਤੋਂ ਕਰੋਨਾ ਦਾ ਖੌਫ ਘਟਦਾ ਨਜ਼ਰ ਆ ਰਿਹਾ ਹੈ ਪ੍ਰੰਤੂ ਲੰਘੇ ਦੋ ਦਿਨਾਂ ਤੋਂ ਪੰਜਾਬ ਅੰਦਰ ਫਿਰ ਕਰੋਨਾ ਵਾਇਰਸ ਸਰਗਰਮ ਹੋ ਗਿਆ ਲਗਦਾ ਹੈ। ਲੰਘੇ ਕੱਲ੍ਹ ਪੰਜਾਬ ‘ਚ 34 ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆਏ ਸਨ। ਇਸੇ ਦੌਰਾਨ ਅੱਜ ਫਿਰ ਅੰਮ੍ਰਿਤਸਰ ਜ਼ਿਲ੍ਹੇ 9 ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆਏ ਜਦਕਿ ਹੁਸ਼ਿਆਰਪੁਰ ਜ਼ਿਲ੍ਹੇ ‘ਚ 4, ਪਠਾਨਕੋਟ ਜ਼ਿਲ੍ਹੇ ‘ਚ 2 ਕਰੋਨਾ ਤੋਂ ਪੀੜਤ ਮਰੀਜ਼ ਸਾਹਮਣੇ ਆਏ ਹਨ। ਅੰਮ੍ਰਿਤਸਰ ਜ਼ਿਲ੍ਹੇ ਅਤੇ ਲੁਧਿਆਣਾ ਜ਼ਿਲ੍ਹੇ ‘ਚ ਕਰੋਨਾ ਵਾਇਰਸ ਤੋਂ ਪੀੜਤ 1-1 ਮਰੀਜ਼ ਦੀ ਅੱਜ ਮੌਤ ਵੀ ਹੋ ਗਈ। ਉਧਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਅੱਜ ਕਰੋਨਾ ਦੇ 6 ਹੋਰ ਪਾਜ਼ੀਟਿਵ ਕੇਸ ਪਾਏ ਗਏ। ਨਵੇਂ ਮਰੀਜ਼ਾਂ ਵਿੱਚ 8, 12, 15, 16 ਤੇ 17 ਸਾਲ ਦੇ ਪੰਜ ਬੱਚੇ-ਬੱਚੀਆਂ ਸ਼ਾਮਲ ਹਨ, ਜਦਕਿ ਇਕ 53 ਸਾਲਾ ਇੱਕ ਵਿਅਕਤੀ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ।ઠ ਇਸ ਤੋਂ ਇਲਾਵਾ ਸੈਕਟਰ-15 ਵਾਸੀ 91 ਸਾਲਾ ਬਜ਼ੁਰਗ ਔਰਤ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਚੰਡੀਗੜ੍ਹ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੁਣ 289 ਹੋ ਗਈ ਹੈ, ਜਿਨ੍ਹਾਂ ਵਿਚੋਂ 217 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ 4 ਲੋਕਾਂ ਦੀ ਮੌਤ ਹੋ ਗਈ ਹੈ।

Check Also

ਪਟਿਆਲਾ ਕਾਂਗਰਸ ਦੀ ਬਗਾਵਤ ਹਾਈਕਮਾਨ ਤੱਕ ਪਹੁੰਚੀ

ਨਰਾਜ਼ ਆਗੂਆਂ ਨੇ ਰਾਹੁਲ ਨਾਲ ਫੋਨ ’ਤੇ ਕੀਤੀ ਗੱਲਬਾਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਕਾਂਗਰਸ ਵਿਚ ਟਿਕਟ …