18.6 C
Toronto
Monday, June 1, 2026
spot_img
Homeਪੰਜਾਬਟਿੱਡੀ ਦਲ ਦੇ ਟਾਕਰੇ ਲਈ ਪੰਜਾਬ ਦੇ 11 ਵਿਭਾਗ ਡਟੇ

ਟਿੱਡੀ ਦਲ ਦੇ ਟਾਕਰੇ ਲਈ ਪੰਜਾਬ ਦੇ 11 ਵਿਭਾਗ ਡਟੇ

36 ਟੀਮਾਂ ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਤਾਇਨਾਤ

ਚੰਡੀਗੜ੍ਹ/ਬਿਊਰੋ ਨਿਊਜ਼
ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਬਠਿੰਡਾ ਖੇਤੀਬਾੜੀ ਵਿਭਾਗ ਪੂਰੀ ਤਰ੍ਹਾਂ ਅਲਰਟ ਹੈ। ਇਸ ਦੇ ਮੱਦੇਨਜ਼ਰ 11 ਵਿਭਾਗਾਂ ਵੱਲੋਂ 36 ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਸਟੈਂਡ ਬਾਏ ਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਕੀਟਾਸ਼ਕ ਦਵਾਈਆਂ ਵੀ ਛਿੜਕਾਅ ਲਈ ਉਪਲਬਧ ਹਨ। ਟਿੱਡੀਆਂ ਜ਼ਿਆਦਾਤਰ ਦਿਨ ਦੇ ਸਮੇਂ ਫਸਲਾਂ ‘ਤੇ ਹਮਲਾ ਕਰਦੀਆਂ ਹਨ। ਖੇਤੀਬਾੜੀ ਵਿਭਾਗ ਬਠਿੰਡਾ ਦੀ ਕੋਸ਼ਿਸ਼ ਹੈ ਕਿ ਟਿੱਡੀ ਦਲ ਨੂੰ ਜ਼ਿਲ੍ਹੇ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾਵੇ। ਇਸ ਲਈ ਕਿਸਾਨਾਂ ਦੀ ਮਦਦ ਵੀ ਲਈ ਜਾ ਸਕਦੀ ਹੈ। ਵਿਭਾਗ ਵੱਲੋਂ ਵਟਸਐਪ ਗਰੁੱਪ ਤਿਆਰ ਕੀਤੇ ਗਏ ਹਨ ਤਾਂ ਜੋ ਕਿਸਾਨ ਪ੍ਰਸ਼ਾਸਨ ਨੂੰ ਟਿੱਡੀ ਦਲ ਨਾਲ ਜੁੜੀ ਹਰ ਜਾਣਕਾਰੀ ਦੇ ਸਕਣ।

RELATED ARTICLES
POPULAR POSTS