ਕਿਗਾਲੀ/ਬਿਊਰੋ ਨਿਊਜ਼ : ਭਾਰਤ ਤੇ ਰਵਾਂਡਾ ਨੇ ਸਾਇੰਸ ਤੇ ਤਕਨਾਲੋਜੀ ਵਰਗੇ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਸਮਝੌਤਿਆਂ ਉਤੇ ਦਸਤਖ਼ਤ ਕੀਤੇ ਹਨ, ਜਿਨ੍ਹਾਂ ਵਿੱਚ ਇਥੇ ਉੱਦਮ ਵਿਕਾਸ ਕੇਂਦਰ ਸਥਾਪਤ ਕਰਨਾ ਅਤੇ ਮੁੰਬਈ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨਾ ਵੀ ਸ਼ਾਮਲ ਹੈ। ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਰਵਾਂਡਾ ਦੇ ਪ੍ਰਧਾਨ ਮੰਤਰੀ ਅਨਾਸਤਾਜ਼ੇ ਮੁਰੇਕੇਜ਼ੀ ਦੀ ਮੌਜੂਦਗੀ ਵਿੱਚ ਦੋਵੇਂ ਮੁਲਕਾਂ ਵੱਲੋਂ ਤਿੰਨ ਐਮਓਯੂਜ਼ ‘ਤੇ ਹਸਤਾਖ਼ਰ ਕੀਤੇ। ਅੰਸਾਰੀ ਰਵਾਂਡਾ ਤੇ ਯੂਗਾਂਡਾ ਦੀ ਪੰਜ ਦਿਨਾਂ ਫੇਰੀ ਉਤੇ ਹਨ।
ਪਹਿਲੇ ਸਮਝੌਤੇ ਤਹਿਤ ਦੋਵੇਂ ਮੁਲਕਾਂ ਵਿਚਾਲੇ ਵਿਗਿਆਨ ਤੇ ਤਕਨਾਲੋਜੀ ਖੇਤਰਾਂ ਵਿਚ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਰਵਾਂਡਾ ਵਿਚ ਉੱਦਮ ਵਿਕਾਸ ਕੇਂਦਰ ਸਥਾਪਤ ਕੀਤਾ ਜਾਵੇਗਾ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਇਸ ਕੇਂਦਰ ਲਈ ਭਾਰਤ ਵੱਲੋਂ ਫੰਡ ਦਿੱਤੇ ਜਾਣਗੇ ਅਤੇ ਮਾਰਗ ਦਰਸ਼ਨ ਕੀਤਾ ਜਾਵੇਗਾ।’ ઠਬਾਕੀ ਦੋ ਐਮਓਯੂਜ਼ ਵਿੱਚ ਰਵਾਂਡਾਏਅਰ ਵੱਲੋਂ ਭਾਰਤ ਨੂੰ ਉਡਾਣਾਂ ਸ਼ੁਰੂ ਕਰਨ ਅਤੇ ਦੋਵੇਂ ਮੁਲਕਾਂ ਦੇ ਨਾਗਰਿਕਾਂ ਲਈ ਵੀਜ਼ਾ ਪ੍ਰਣਾਲੀ ਸੁਖਾਲੀ ਬਣਾਉਣ ਨਾਲ ਸਬੰਧਤ ਸਨ। ਯੂਗਾਂਡਾ ਦੇ ਭਾਰਤੀ ਹਾਈ ਕਮਿਸ਼ਨ ਵੱਲੋਂ ਇਥੇ ਕਰਾਏ ਸਮਾਗਮ ਦੌਰਾਨ ਅੰਸਾਰੀ ਨੇ ਕਿਹਾ ਕਿ ਸਿੱਧੀ ਉਡਾਣ ਜਲਦੀ ਹਕੀਕਤ ਵਿੱਚ ਤਬਦੀਲ ਹੋਵੇਗੀ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …