-2.7 C
Toronto
Monday, February 16, 2026
spot_img
Homeਹਫ਼ਤਾਵਾਰੀ ਫੇਰੀਅਮਰੀਕਾ ਨੇ ਐਚ-1ਬੀ ਵੀਜ਼ਾ ਰੀਨਿਊ ਕਰਨ ਦੀ ਮੁਹਿੰਮ ਕੀਤੀ ਸ਼ੁਰੂ

ਅਮਰੀਕਾ ਨੇ ਐਚ-1ਬੀ ਵੀਜ਼ਾ ਰੀਨਿਊ ਕਰਨ ਦੀ ਮੁਹਿੰਮ ਕੀਤੀ ਸ਼ੁਰੂ

ਨਵੀਂ ਦਿੱਲੀ : ਅਮਰੀਕਾ ਨੇ ਐਚ-1ਬੀ ਵੀਜ਼ਾ ‘ਤੇ ਇਕ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਹੈ। ਇਸਦੇ ਤਹਿਤ ਐਚ-1ਬੀ ਵੀਜ਼ਾ ਹੁਣ ਅਮਰੀਕਾ ਵਿਚ ਹੀ ਰਿਨਿਊ ਹੋਵੇਗਾ। ਇਸ ਨਾਲ ਹਜ਼ਾਰਾਂ ਭਾਰਤੀ ਆਈਟੀ ਪ੍ਰੋਫੈਸ਼ਨਲਜ਼ ਨੂੰ ਫਾਇਦਾ ਮਿਲੇਗਾ। ਮੀਡੀਆ ਦੀ ਰਿਪੋਰਟ ਮੁਤਾਬਕ ਪਾਇਲਟ ਪ੍ਰੋਜੈਕਟ ਦੇ ਤਹਿਤ ਅਮਰੀਕਾ ਨੇ ਡੋਮੈਸਟਿਕ ਵੀਜ਼ੇ ਦੀ ਪ੍ਰਮਾਣਿਕਤਾ 29 ਜਨਵਰੀ 2024 ਤੋਂ ਸ਼ੁਰੂ ਕਰ ਦਿੱਤੀ ਹੈ ਅਤੇ ਇਹ 1 ਅਪ੍ਰੈਲ 2024 ਤੱਕ ਚੱਲੇਗੀ। ਜੂਨ 2023 ਵਿਚ ਅਮਰੀਕਾ ਦੀ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਐਚ-1ਬੀ ਵੀਜ਼ਾ ਵਾਲਿਆਂ ਨੂੰ ਹੁਣ ਆਪਣਾ ਵਰਕ ਵੀਜ਼ਾ ਰਿਨਿਊ ਕਰਵਾਉਣ ਲਈ ਕਿਤੇ ਹੋਰ ਨਹੀਂ ਜਾਣਾ ਪਵੇਗਾ ਤੇ ਇਹ ਅਮਰੀਕਾ ‘ਚ ਹੀ ਰਿਨਿਊ ਹੋ ਜਾਣਗੇ। ਦਰਅਸਲ 2004 ਤੱਕ ਐਚ-1ਬੀ ਵੀਜ਼ਾ ਨੂੰ ਅਮਰੀਕਾ ‘ਚ ਹੀ ਰਿਨਿਊ ਕੀਤਾ ਜਾਂਦਾ ਸੀ, ਪਰ 2004 ਤੋਂ ਬਾਅਦ ਅਮਰੀਕਾ ‘ਚ ਕੰਮ ਕਰਨ ਵਾਲੇ ਮਾਈਗਰੈਂਟ ਵਰਕਰਾਂ ਨੂੰ ਵੀਜ਼ਾ ਰਿਨਿਊ ਕਰਾਉਣ ਲਈ ਆਪਣੇ ਦੇਸ਼ ਪਰਤਣਾ ਪੈਂਦਾ ਰਿਹਾ ਹੈ। ਹੁਣ ਇਸ ਨਵੇਂ ਪਾਇਲਟ ਪ੍ਰੋਜੈਕਟ ਦੇ ਤਹਿਤ ਐਚ-1ਬੀ ਵੀਜ਼ੇ ਅਮਰੀਕਾ ਵਿਚ ਹੀ ਰਿਨਿਊ ਹੋਣਗੇ।

 

RELATED ARTICLES
POPULAR POSTS