Breaking News
Home / ਪੰਜਾਬ / ਗੈਂਗਸਟਰ ਕਾਹਲਵਾਂ ਦਾ ਸਾਥੀ ਸਾਬਕਾ ਐਸਆਈ ਕਰ ਰਿਹਾ ਸੀ ਅਫੀਮ ਦੀ ਤਸਕਰੀ, ਤਿੰਨ ਸਾਥੀਆਂ ਸਮੇਤ ਗ੍ਰਿਫਤਾਰ

ਗੈਂਗਸਟਰ ਕਾਹਲਵਾਂ ਦਾ ਸਾਥੀ ਸਾਬਕਾ ਐਸਆਈ ਕਰ ਰਿਹਾ ਸੀ ਅਫੀਮ ਦੀ ਤਸਕਰੀ, ਤਿੰਨ ਸਾਥੀਆਂ ਸਮੇਤ ਗ੍ਰਿਫਤਾਰ

ਡੇਢ ਕਿੱਲੋ ਅਫੀਮ ਵੀ ਬਰਾਮਦ, ਜ਼ੀਰਕਪੁਰ ਵਿਚ ਪਿੰਡ ਮਟਰਾਂ ਦੇ ਸਰਪੰਚ ਨੂੰ ਕਰਨੀ ਸੀ ਸਪਲਾਈ
ਸੰਗਰੂਰ : ਸ਼ਾਰਟ ਸ਼ੂਟਰ ਗੈਂਗਸਟਰ ਸੁੱਖਾ ਕਾਹਲਵਾਂ ਦਾ ਸਾਥੀ ਜਾਮਿਨ ਖਾਨ ਆਪਣੇ ਤਿੰਨ ਸਾਥੀਆਂ ਨਾਲ ਡੇਢ ਕਿੱਲੋ ਅਫੀਮ ਦੀ ਤਸਕਰੀ ਕਰਦਾ ਫੜਿਆ ਗਿਆ ਹੈ। ਆਰੋਪੀ ਸੀਆਰਪੀਐਫ ਵਿਚ ਸਬ ਇੰਸਪੈਕਟਰ ਵੀ ਰਹਿ ਚੁੱਕਾ ਹੈ। ਪੁਲਿਸ ਦਾ ਦਾਅਵਾ ਹੈ ਕਿ ਜਾਮਿਨ ਖਾਨ ਨੇ ਨਾ ਸਿਰਫ ਸੁੱਖਾ ਕਾਹਲਵਾਂ ਨਾਲ ਰਹਿ ਕੇ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ, ਬਲਕਿ ਉਸ ਨੂੰ ਪਨਾਹ ਵੀ ਦਿੰਦਾ ਰਿਹਾ ਹੈ। ਆਰੋਪੀ ਦੇ ਖਿਲਾਫ ਨਸ਼ਾ ਤਸਕਰੀ ਅਤੇ ਲੁੱਟ ਖੋਹ ਦੇ 6 ਮਾਮਲੇ ਵੀ ਸਾਹਮਣੇ ਆਏ ਹਨ। ਸੋਮਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਧੂਰੀ ਪੁਲਿਸ ਦੇ ਇੰਸਪੈਕਟਰ ਬਲਜਿੰਦਰ ਸਿੰਘ ਨੂੰ ਸੂਚਨੀ ਮਿਲੀ ਕਿ ਆਰੋਪੀ ਅਫੀਮ ਲਈ ਧੂਰੀ ਖੇਤਰ ਵਿਚ ਘੁੰਮ ਰਿਹਾ ਹੈ। ਅਜਿਹੇ ਵਿਚ ਪੁਲਿਸ ਨੇ ਧੂਰੀ ਮਾਰਕੀਟ ਕਮੇਟੀ ਦੇ ਕੋਲ ਨਾਕਾਬੰਦੀ ਕਰਕੇ ਡੇਢ ਕਿਲੋ ਅਫੀਮ ਸਮੇਤ ਜਾਮਿਨ ਖਾਨ, ਉਸਦੇ ਬੇਟੇ ਆਦਿਲ ਖਾਨ, ਜਾਮਿਨ ਖਾਨ ਦੇ ਭਰਾ ਸ਼ੌਕਿਨ ਖਾਨ, ਉਸਦੇ ਬੇਟੇ ਸ਼ਾਹਰੁਖ ਖਾਨ ਨੂੰ ਕਾਬੂ ਕਰ ਲਿਆ। ਆਰੋਪੀ ਇਕ ਹਫਤਾ ਪਹਿਲਾਂ ਹੀ ਮਹਾਰਾਸ਼ਟਰ ਦੇ ਪਿੰਡ ਸ਼ਿਵਪੁਰੀ ਤੋਂ ਸੱਤੂ ਨਾਮਕ ਵਿਅਕਤੀ ਕੋਲੋਂ ਅਫੀਮ ਰੇਲ ਗੱਡੀ ਰਾਹੀਂ ਲੈ ਕੇ ਆਇਆ ਸੀ। ਇਸ ਦੌਰਾਨ ਉਸਦੇ ਬੇਟੇ ਦੇ ਵਿਆਹ ਦੀ ਗੱਲਬਾਤ ਚਲ ਪਈ। ਅਜਿਹੇ ਵਿਚ ਆਰੋਪੀ ਆਪਣੇ ਬੇਟੇ, ਭਰਾ ਅਤੇ ਉਸਦੇ ਬੇਟੇ ਨੂੰ ਨਾਲ ਲੈ ਕੇ ਅਫੀਮ ਅਤੇ ਮਿਠਾਈ ਦੇ ਡੱਬੇ ਲੈ ਕੇ ਬੇਟੇ ਦੇ ਵਿਆਹ ਦੀ ਗੱਲ ਕਰਨ ਲਈ ਲੁਧਿਆਣਾ ਦੇ ਸਮਰਾਲਾ ਚੌਕ ਜਾ ਰਿਹਾ ਸੀ। ਆਰੋਪੀ ਨੇ ਅਫੀਮ ਜ਼ੀਰਕਪੁਰ ਵਿਚ ਏਅਰਪੋਰਟ ਰੋਡ ‘ਤੇ ਰਹਿੰਦੇ ਡਰਾਈਵਰ ਸ਼ਿੰਗਾਰਾ ਸਿੰਘ ਦੇ ਜ਼ਰੀਏ ਪਿੰਡ ਮਟਰਾਂ ਦੇ ਸਰਪੰਚ ਬਹਾਦਰ ਸਿੰਘ ਨੂੰ ਦੇਣੀ ਸੀ।
ਗੈਂਗਸਟਰ ਦਿਲਪ੍ਰੀਤ ਸਿੰਘ ਦਾ ਇਕ ਹੋਰ ਸਾਥੀ ਗ੍ਰਿਫਤਾਰ
ਨੰਗਲ ਨੇੜਲੇ ਪਿੰਡ ਭਾਲਾਨ ਦਾ ਰਹਿਣ ਵਾਲਾ ਹੈ ਅਰੁਣ ਕੁਮਾਰ
ਮੋਹਾਲੀ : ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਨੂੰ ਪਨਾਹ ਦੇਣ ਵਾਲੇ ਇੱਕ ਵਿਅਕਤੀ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਕਾਬੂ ਕੀਤਾ ਗਿਆ ਹੈ। ਅਰੁਣ ਕੁਮਾਰ ਨਾਮੀ ਇਹ ਵਿਅਕਤੀ ਨੰਗਲ ਦੇ ਭਾਲਾਨ ਪਿੰਡ ਦਾ ਰਹਿਣ ਵਾਲਾ ਹੈ। ਅਰੁਣ ‘ਤੇ ਇਹ ਇਲਜ਼ਾਮ ਹੈ ਕਿ ਉਸ ਨੇ ਦਿਲਪ੍ਰੀਤ ਨੂੰ ਪਨਾਹ ਦਿੱਤੀ ਸੀ। ਇਸ ਦੇ ਨਾਲ ਹੀ ਉਹ ਦਿਲਪ੍ਰੀਤ ਕੋਲੋਂ ਨਸ਼ੇ ਦਾ ਹਿੱਸਾ ਵੀ ਰੱਖਦਾ ਸੀ। ਜ਼ਿਕਰਯੋਗ ਹੈ ਕਿ ਦਿਲਪ੍ਰੀਤ ਨੂੰ ਪਿਛਲੇ ਦਿਨੀਂ ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਦਿਲਪ੍ਰੀਤ ਨੂੰ ਪਨਾਹ ਦੇਣ ਵਾਲੀਆਂ ਉਸ ਦੀਆਂ ਦੋ ਸਹੇਲੀਆਂ ਰੁਪਿੰਦਰ ਕੌਰ ਤੇ ਹਰਪ੍ਰੀਤ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …