12 C
Toronto
Monday, September 21, 2026
spot_img
Homeਭਾਰਤਪਾਕਿਸਤਾਨ 'ਚ ਭਾਰਤੀ ਦੂਤਾਵਾਸ ਦੇ ਦੋ ਅਫਸਰ ਲਾਪਤਾ

ਪਾਕਿਸਤਾਨ ‘ਚ ਭਾਰਤੀ ਦੂਤਾਵਾਸ ਦੇ ਦੋ ਅਫਸਰ ਲਾਪਤਾ

ਪਾਕਿਸਤਾਨ ‘ਚ ਭਾਰਤੀ ਦੂਤਾਵਾਸ ਦੇ ਦੋ ਅਫਸਰ ਲਾਪਤਾਭਾਰਤ ਨੇ ਪਾਕਿ ਨੂੰ ਅਜਿਹੀਆਂ ਘਟਨਾਵਾਂ ਰੋਕਣ ਦੀ ਦਿੱਤੀ ਚਿਤਾਵਨੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸਥਿਤ ਭਾਰਤੀ ਦੂਤਾਵਾਸ ਦੇ ਦੋ ਅਫਸਰ ਲਾਪਤਾ ਹਨ। ਜਾਣਕਾਰੀ ਮੁਤਾਬਕ ਦੋਵੇਂ ਅਫਸਰ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਵਿਚ ਤੈਨਾਤ ਸਨ ਅਤੇ ਅੱਜ ਸਵੇਰੇ ਕਰੀਬ ਸਾਢੇ 8 ਵਜੇ ਲਾਪਤਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਦੂਤਾਵਾਸ ਅਤੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਇਨ੍ਹਾਂ ਦੋਵੇਂ ਅਫਸਰਾਂ ਦਾ ਤੁਰੰਤ ਪਤਾ ਲਗਾਉਣ ਲਈ ਕਿਹਾ ਹੈ। ਧਿਆਨ ਰਹੇ ਕਿ ਕੁਝ ਦਿਨ ਪਹਿਲਾਂ ਹੀ ਆਈ.ਐਸ.ਆਈ ਦੇ ਜਾਸੂਸਾਂ ਨੇ ਭਾਰਤੀ ਡਿਪਲੋਮੇਟ ਗੌਰਵ ਆਹਲੂਵਾਲੀਆ ਦੀ ਕਾਰ ਦਾ ਪਿੱਛਾ ਕੀਤਾ ਸੀ ਅਤੇ ਇਸਦਾ ਵੀਡੀਓ ਵੀ ਸਾਹਮਣੇ ਆਇਆ ਸੀ। ਭਾਰਤ ਨੇ ਇਸ ਦੇ ਖਿਲਾਫ ਵੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਕੋਲ ਵਿਰੋਧ ਦਰਜ ਕਰਵਾਇਆ ਸੀ। ਹੁਣ ਫਿਰ ਭਾਰਤ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਇਹੋ ਜਿਹੀਆਂ ਘਟਨਾਵਾਂ ਤੁਰੰਤ ਰੁਕਣੀਆਂ ਚਾਹੀਦੀਆਂ ਹਨ।

RELATED ARTICLES
POPULAR POSTS