Breaking News
Home / ਭਾਰਤ / 100 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚੀ ਪੈਟਰੋਲ ਦੀ ਕੀਮਤ

100 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚੀ ਪੈਟਰੋਲ ਦੀ ਕੀਮਤ

ਭਾਰਤ ’ਚ ਮਹਿੰਗਾਈ ਮੋਦੀ ਸਰਕਾਰ ਦੀ ਕਰਾਏਗੀ ਹਾਏ ਹਾਏ
ਨਵੀਂ ਦਿੱਲੀ/ਬਿਊਰੋ ਨਿਊਜ਼
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਅੱਜ ਲਗਾਤਾਰ 7ਵੇਂ ਦਿਨ ਵਾਧਾ ਦਰਜ ਕੀਤਾ ਗਿਆ। ਅੱਜ ਪੈਟਰੋਲ ਦੀ ਕੀਮਤ ’ਚ 26 ਪੈਸੇ, ਜਦਕਿ ਡੀਜ਼ਲ ਦੀ ਕੀਮਤ ’ਚ 29 ਪੈਸੇ ਦਾ ਵਾਧਾ ਦਰਜ ਕੀਤਾ ਗਿਆ। ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਮੁਤਾਬਕ ਇਸ ਵਾਧੇ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ’ਚ ਪੈਟਰੋਲ ਦੀ ਕੀਮਤ 88 ਰੁਪਏ 99 ਪੈਸੇ ਹੋ ਗਈ ਹੈ, ਜਦਕਿ ਡੀਜ਼ਲ ਦੀ ਕੀਮਤ 79 ਰੁਪਏ 35 ਪੈਸੇ ਪ੍ਰਤੀ ਲੀਟਰ ’ਤੇ ਪਹੁੰਚ ਗਈ ਹੈ। ਉੱਥੇ ਹੀ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ’ਚ ਪੈਟਰੋਲ ਦੀ ਕੀਮਤ 95 ਰੁਪਏ ਤੋਂ ਪਾਰ ਕਰ ਗਈ ਹੈ। ਮੁੰਬਈ ’ਚ ਅੱਜ ਪੈਟਰੋਲ ਦੀ ਕੀਮਤ 95 ਰੁਪਏ 46 ਪੈਸੇ ਪ੍ਰਤੀ ਲੀਟਰ ’ਤੇ ਪਹੁੰਚ ਗਈ ਹੈ, ਜਦਕਿ ਡੀਜ਼ਲ ਦੀ ਕੀਮਤ 86 ਰੁਪਏ 34 ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਦੇਸ਼ ਦੇ ਦੂਜੇ ਮਹਾਨਗਰਾਂ ’ਚ ਵੀ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …