16.9 C
Toronto
Wednesday, September 17, 2025
spot_img
Homeਭਾਰਤਦਿੱਲੀ 'ਚ ਸ਼ਰਾਬਬੰਦੀ ਦੀ ਮੰਗ ਨੂੰ ਲੈ ਕੇ ਨਸ਼ਾ ਮੁਕਤੀ ਮਾਰਚ ਕੱਢਿਆ

ਦਿੱਲੀ ‘ਚ ਸ਼ਰਾਬਬੰਦੀ ਦੀ ਮੰਗ ਨੂੰ ਲੈ ਕੇ ਨਸ਼ਾ ਮੁਕਤੀ ਮਾਰਚ ਕੱਢਿਆ

13330264_10154385094259734_459235486_n_2ਸਵਾਮੀ ਅਗਨੀਵੇਸ਼ ਨੇ ਕੀਤੀ ਮਾਰਚ ਦੀ ਅਗਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਦਿੱਲੀ ਵਿਚ ਸ਼ਰਾਬ ਦੀ ਵਿਕਰੀ ਵਿਚ ਵਾਧਾ ਕਰਨ ਦੀ ਚਲਾਈ ਗਈ ਮੁਹਿੰਮ ਦਾ ਹੁਣ ਜਨਤਕ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਦਰਅਸਲ ਬੀਤੇ ਦਿਨੀਂ ਇੱਕ ਆਰ.ਟੀ.ਆਈ. ਦੇ ਰਾਹੀਂ ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦਿੱਲੀ ਵਿਖੇ 58 ਸ਼ਰਾਬ ਦੇ ਨਵੇਂ ਠੇਕੇ ਖੁੱਲ੍ਹਣ ਦਾ ਖੁਲਾਸਾ ਹੋਇਆ ਸੀ। ਜਿਸ ਤੋਂ ਬਾਅਦ ਬਿਹਾਰ ਦੀ ਤਰਜ਼ ‘ਤੇ ਦਿੱਲੀ ਵਿਖੇ ਸ਼ਰਾਬ ਬੰਦੀ ਦੀ ਮੰਗ ਜ਼ੋਰ ਫੜ ਗਈ ਹੈ।ઠ
ਸਵਾਮੀ ਅਗਨੀਵੇਸ਼ ਵਲੋਂ ਹੋਰ ਧਰਮਾਂ ਦੇ ਆਗੂਆਂ ਨੂੰ ਲੈ ਕੇ ਦਿੱਲੀ ਵਿਖੇ ਸ਼ਰਾਬ ਦੇ ਠੇਕੇ ਬੰਦ ਕਰਾਉਣ ਲਈ ‘ਨਸ਼ਾ ਮੁਕਤ ਭਾਰਤ ਅੰਦੋਲਨ’ ਤਹਿਤ ਕੀਤੀ ਗਈ ਸ਼ੁਰੂਆਤ ਦੇ ਦੂਜੇ ਗੇੜ ਤਹਿਤ ਅੱਜ ਲਾਲ ਕਿਲੇ ਤੋਂ ਫਤਹਿਪੁਰੀ ਮਸਜਿਦ ਤਕ ਵਿਸ਼ਾਲ ‘ਨਸ਼ਾ ਮੁਕਤੀ ਮਾਰਚ’ ਕੱਢਿਆ ਗਿਆ। ਜਿਸ ਵਿਚ ਸ਼ਾਮਲ ਵਿਅਕਤੀਆਂ ਨੇ ਹੱਥਾਂ ਵਿਚ ਤਿਰੰਗੇ ਝੰਡੇ ਅਤੇ ਤਖਤੀਆਂ ਲੈ ਕੇ ਕੇਜਰੀਵਾਲ ਸਰਕਾਰ ਦੀ ਨੀਤੀ ਦੀ ਸਖਤ ਨਿਖੇਧੀ ਕੀਤੀ।
ਸਵਾਮੀ ਅਗਨੀਵੇਸ਼ ਨੇ ਕਿਹਾ ਕਿ ਸਾਡਾ ਵਿਰੋਧ ਕਿਸੇ ਸਿਆਸੀ ਪਾਰਟੀ ਦੇ ਖਿਲਾਫ਼ ਨਾ ਹੋ ਕੇ ਸਮਾਜਿਕ ਬੁਰਾਈ ਦੇ ਖਿਲਾਫ਼ ਹੈ। ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ  ਸ਼ਰਾਬ ਸਮਾਜ ਦੀ ਦੁਸ਼ਮਣ ਹੈ ਅਤੇ ਇਸ ਕਰਕੇ ਗਰੀਬਾਂ ਦੇ ਘਰ ਮਾਲੀ ਅਤੇ ਸਮਾਜਿਕ ਤੌਰ ‘ਤੇ ਬਰਬਾਦ ਹੁੰਦੇ ਹਨ।

RELATED ARTICLES
POPULAR POSTS