24.1 C
Toronto
Wednesday, September 17, 2025
spot_img
Homeਹਫ਼ਤਾਵਾਰੀ ਫੇਰੀਕੈਪਟਨ ਨੇ ਟਰੂਡੋ ਦੇ ਸਵਾਗਤ ਦੀ ਕੀਤੀ ਤਿਆਰੀ-ਨਵਦੀਪ ਬੈਂਸ ਤੇ ਹਰਜੀਤ ਸੱਜਣ...

ਕੈਪਟਨ ਨੇ ਟਰੂਡੋ ਦੇ ਸਵਾਗਤ ਦੀ ਕੀਤੀ ਤਿਆਰੀ-ਨਵਦੀਪ ਬੈਂਸ ਤੇ ਹਰਜੀਤ ਸੱਜਣ ਤੋਂ ਇਨਕਾਰੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਇਸ ਬਾਰੇ ਭਾਰਤ ਸਰਕਾਰ ਨੂੰ ਵੀ ਜਾਣੂ ਕਰਵਾ ਦਿੱਤਾ ਹੈ ਤੇ ਕਿਹਾ ਹੈ ਕਿ ਉਨ੍ਹਾਂ ਦੀ ਅੰਮ੍ਰਿਤਸਰ ਯਾਤਰਾ ਦੌਰਾਨ ਜੇ ਕੈਨੇਡਾ ਤੇ ਭਾਰਤ ਸਰਕਾਰ ਚਾਹੇਗੀ ਤਾਂ ਉਹ ਉਨ੍ਹਾਂ ਦੇ ਸਵਾਗਤ ਲਈ ਜਾਣਗੇ। ਉਨ੍ਹਾਂ ਕਿਹਾ ਕਿ ਇਹ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਹਿਮਤੀ ਦੀ ਗੱਲ ਹੈ ਪਰ ਕੈਪਟਨ ਨੇ ਸਪੱਸ਼ਟ ਕੀਤਾ ਕਿ ਉਹ ਉਨ੍ਹਾਂ ਨਾਲ ਆਉਣ ਵਾਲੇ ਮੰਤਰੀਆਂ ਹਰਜੀਤ ਸਿੰਘ ਸੱਜਣ ਤੇ ਨਵਦੀਪ ਸਿੰਘ ਬੈਂਸ ਦਾ ਸਵਾਗਤ ਨਹੀਂ ਕਰਨਗੇ। ਕੈਪਟਨ ਆਪਣੀ ਕੋਠੀ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਲੋਕ ਹੀ ਖਾਲਿਸਤਾਨੀ ਸਮਰਥਕਾਂ ਨੂੰ ਹਵਾ ਦਿੰਦੇ ਹਨ। ਪੰਜਾਬ ਪਹਿਲਾਂ ਹੀ 35 ਹਜ਼ਾਰ ਨੌਜਵਾਨ ਗੁਆ ਚੁੱਕਾ ਹੈ ਤੇ ਜੇ ਅਜਿਹੇ ਅਨਸਰਾਂ ਨੂੰ ਹੋਰ ਉਤਸ਼ਾਹਿਤ ਕੀਤਾ ਗਿਆ ਤੇ ਸੂਬੇ ਦਾ ਮਾਹੌਲ ਖਰਾਬ ਹੋ ਗਿਆ ਤਾਂ ਇੱਥੇ ਨਿਵੇਸ਼ ਕੌਣ ਕਰੇਗਾ? ਪੰਜਾਬ ਵਿਚ 90 ਲੱਖ ਨੌਜਵਾਨ ਬੇਰੁਜ਼ਗਾਰ ਹਨ, ਕੌਣ ਨੌਕਰੀਆਂ ਦੇਵੇਗਾ? ਟਰੂਡੋ ਦਾ ਸਵਾਗਤ ਕਰਨ ਵਿਚ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ।
ਜ਼ਿਕਰਯੋਗ ਹੈ ਕਿ ਅਮਰਿੰਦਰ ਸਿੰਘ ਵੱਲੋਂ ਹਰਜੀਤ ਸੱਜਣ ਅਤੇ ਨਵਦੀਪ ਬੈਂਸ ਖਿਲਾਫ਼ ਅਪਣਾਏ ਗਏ ਇਸ ਅੜੀਅਲ ਰਵੱਈਏ ਨੂੰ ਵੇਖਦਿਆਂ ਉਨ੍ਹਾਂ ਦੀ ਕਈ ਪਾਸਿਓਂ ਨਿੰਦਾ ਵੀ ਹੋ ਰਹੀ ਹੈ। ਵਿਦੇਸ਼ਾਂ ਸਮੇਤ ਕੁਝ ਸਥਾਨਕ ਸਿੱਖ ਸੰਗਠਨਾਂ ਦਾ ਵੀ ਮੰਨਣਾ ਹੈ ਕਿ ਦਸਤਾਰਧਾਰੀ ਕੈਨੇਡੀਅਨ ਮੰਤਰੀਆਂ ਦਾ ਸਵਾਗਤ ਨਾ ਕਰਕੇ ਕੈਪਟਨ ਅਮਰਿੰਦਰ ਸਿੰਘ ਸਿੱਖ ਭਾਈਚਾਰੇ ਦੇ ਸਨਮਾਨ ਨੂੰ ਢਾਹ ਲਗਾ ਰਹੇ ਹਨ।

RELATED ARTICLES
POPULAR POSTS