Breaking News
Home / Special Story / ਮੁਹਾਲੀਵਿਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫਤਰ’ਤੇ ਰਾਕੇਟਲਾਂਚਰਨਾਲ ਹੋਏ ਹਮਲੇ ਕਾਰਨਦਹਿਸ਼ਤਦਾ ਮਾਹੌਲ

ਮੁਹਾਲੀਵਿਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫਤਰ’ਤੇ ਰਾਕੇਟਲਾਂਚਰਨਾਲ ਹੋਏ ਹਮਲੇ ਕਾਰਨਦਹਿਸ਼ਤਦਾ ਮਾਹੌਲ

ਪੰਜਾਬ ਪੁਲਿਸ ਵਲੋਂ ਸਿਟਕਾਇਮ, ਪੁਲਿਸ ਵੱਲੋਂ ਸ਼ੱਕੀ ਵਿਅਕਤੀਗ੍ਰਿਫ਼ਤਾਰਕਰਨਦਾਦਾਅਵਾ
ਚੰਡੀਗੜ੍ਹ/ਬਿਊਰੋ ਨਿਊਜ਼ : ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰਦੀਇਮਾਰਤ’ਤੇ ਰਾਕੇਟਲਾਂਚਰਨਾਲਕੀਤੇ ਹਮਲੇ ਤੋਂ ਇਕ ਦਿਨਮਗਰੋਂ ਪੰਜਾਬ ਵਿੱਚ ਅਲਰਟਜਾਰੀਕਰ ਦਿੱਤਾ ਗਿਆ ਹੈ। ਰਾਜਦੀਆਂ ਸਰਹੱਦਾਂ ਨੂੰ ਸੀਲਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ ਦੋ ਮਸ਼ਕੂਕਾਂ ਨੂੰ ਹਿਰਾਸਤ ਵਿੱਚ ਲੈਣਦਾਦਾਅਵਾਕੀਤਾ ਹੈ। ਉਧਰ ਦਿੱਲੀ ਤੋਂ ਕੌਮੀ ਜਾਂਚ ਏਜੰਸੀ (ਐੱਨਆਈਏ) ਦੀਟੀਮਵੀ ਮੌਕੇ ‘ਤੇ ਪੁੱਜ ਗਈ ਹੈ। ਟੀਮ ਨੇ ਇਲਾਕੇ ਦਾ ਮੁਆਇਨਾ ਕੀਤਾ।ਸੂਤਰਾਂ ਮੁਤਾਬਕ ਐੱਨਆਈਏ ਦੀਟੀਮ ਪੰਜਾਬ ਪੁਲਿਸ ਦੇ ਸੰਪਰਕ ਵਿੱਚ ਹੈ ਤੇ ਕੇਸ ਕੇਂਦਰੀ ਜਾਂਚ ਏਜੰਸੀ ਨੂੰ ਤਬਦੀਲਕੀਤਾ ਜਾ ਸਕਦਾ ਹੈ।
ਪੁਲਿਸ ਨੇ ਹਮਲੇ ਨੂੰ ਅੰਜਾਮ ਦੇਣਲਈਟੀਐਨਟੀਬਾਰੂਦਦੀਵਰਤੋਂ ਕੀਤੇ ਜਾਣਦਾਖ਼ਦਸ਼ਾਪ੍ਰਗਟਾਇਆ ਹੈ। ਇਸ ਦੌਰਾਨ ਪੰਜਾਬ ਦੇ ਡੀਜੀਪੀ ਵੀ.ਕੇ.ਭਾਵਰਾ ਨੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ‘ਚ ਗ੍ਰਨੇਡਹਮਲੇ ਵਾਲੀ ਥਾਂ ਦਾ ਦੌਰਾ ਕੀਤਾ। ਇਸੇ ਦੌਰਾਨ ਪੰਜਾਬ ਪੁਲਿਸ ਨੇ ਹਮਲੇ ਲਈਵਰਤਿਆਰੂਸਦਾਬਣਿਆਲਾਂਚਰਬਰਾਮਦਕਰਲਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਲਈਵਿਸ਼ੇਸ਼ ਜਾਂਚ ਟੀਮ ਗਠਿਤਕੀਤੀ ਗਈ ਹੈ। ਪੁਲਿਸ ਦੀਆਂ ਕਈ ਟੀਮਾਂ ਸਿਟ ਨੂੰ ਸਹਿਯੋਗ ਦੇਣਗੀਆਂ।
ਐੱਨਆਈਏ ਦੇ ਡਾਇਰੈਕਟਰਜਨਰਲਕੁਲਦੀਪ ਸਿੰਘ ਨੇ ਕਿਹਾ ਕਿ ਹਮਲੇ ਦੇ ਸਾਜ਼ਿਸ਼ਦੀਪੈੜ ਨੱਪਣ ਲਈਟੀਮ ਵੱਲੋਂ ਧਮਾਕੇ ਵਾਲੀ ਥਾਂ ਦੀਪੜਚੋਲਕੀਤੀ ਜਾ ਰਹੀ ਹੈ।
ਤਫ਼ਤੀਸ਼ਕਾਰਾਂ ਦਾ ਮੰਨਣਾ ਹੈ ਕਿ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ’ਤੇ ਹਮਲੇ ਲਈਆਰਪੀਜੀ-22 ਵਰਤਿਆ ਹੋ ਸਕਦਾ ਹੈ। ਪੁਲਿਸ ਵੱਲੋਂ ਕੀਤੀਸ਼ੁਰੂਆਤੀਪੜਤਾਲ ਤੋਂ ਇਹੀ ਸੰਕੇਤ ਮਿਲਿਆ ਹੈ ਕਿ ਹਮਲੇ ਪਿੱਛੇ ਦੋ ਕਾਰਸਵਾਰਾਂ ਦਾ ਹੱਥ ਹੋ ਸਕਦਾ ਹੈ। ਹਮਲੇ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੀਇਮਾਰਤ ਦੇ ਬਾਹਰਸਫ਼ੇਦ ਰੰਗ ਦੀਡਿਜ਼ਾਇਰਕਾਰਵੇਖੀ ਗਈ ਸੀ। ਇਮਾਰਤ ਵਿੱਚ ਕੋਈ ਸੀਸੀਟੀਵੀਕੈਮਰਾਨਾ ਲੱਗਾ ਹੋਣਕਰਕੇ ਪੁਲਿਸ ਵੱਲੋਂ ਨੇੜਲੇ ਇਲਾਕਿਆਂ/ਖੇਤਰਾਂ ਦੀਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਨੇੜੇ ਰਹਿੰਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪੰਜਾਬ ਪੁਲੀਸ ਨੇ ਹਮਲੇ ਲਈਵਰਤਿਆਰੂਸਦਾਬਣਿਆਲਾਂਚਰਬਰਾਮਦਕਰਲਿਆ ਹੈ।
ਜਲਦ ਹੀ ਦੋਸ਼ੀਜੇਲ੍ਹਾਂ ‘ਚ ਹੋਣਗੇ :ਡੀਜੀਪੀ
ਪੰਜਾਬ ਦੇ ਡੀਜੀਪੀ ਵੀ.ਕੇ.ਭਾਵਰਾ ਨੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰਦੀਇਮਾਰਤ’ਤੇ ਹੋਏ ਹਮਲੇ ਦੇ ਹਵਾਲੇ ਨਾਲ ਕਿਹਾ ਕਿ ਹਮਲਾਵਰਾਂ ਨੇ ‘ਸਾਨੂੰ ਚੁਣੌਤੀ ਦਿੱਤੀ ਹੈ’ ਤੇ ਪੰਜਾਬ ਪੁਲਿਸ ਇਸ ਚੁਣੌਤੀ ਦਾਤਕੜੇ ਹੋ ਕੇ ਟਾਕਰਾਕਰੇਗੀ। ਡੀਜੀਪੀਭਾਵਰਾਇਥੇ ਇੰਟੈਲੀਜੈਂਸ ਵਿੰਗ ਦੇ ਦਫ਼ਤਰਬਾਹਰਮੀਡੀਆਨਾਲ ਗੱਲਬਾਤ ਕਰਰਹੇ ਸਨ। ਮੁੱਖ ਮੰਤਰੀ ਭਗਵੰਤ ਮਾਨਨਾਲ ਉੱਚ ਪੱਧਰੀ ਮੀਟਿੰਗ ਤੋਂ ਬਾਅਦਡੀਜੀਪੀਵੀ.ਕੇ. ਭਾਵਰਾ ਸਿੱਧਾ ਇੰਟੈਲੀਜੈਂਸ ਵਿੰਗ ਦੇ ਦਫ਼ਤਰ ਪਹੁੰਚੇ ਸਨ।ਇਥੇ ਉਨ੍ਹਾਂ ਏਡੀਜੀਪੀ, ਆਈਜੀ, ਡੀਆਈਜੀਰੈਂਕ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਥਿਤੀਦਾ ਜਾਇਜ਼ਾ ਲਿਆ। ਇਸ ਮੌਕੇ ਰੂਪਨਗਰ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸਐੱਸਪੀਵਿਵੇਕਸ਼ੀਲਸੋਨੀਵੀਹਾਜ਼ਰਸਨ। ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣਲਈਟੀਐਨਟੀਬਾਰੂਦਦੀਵਰਤੋਂ ਕੀਤੇ ਜਾਣਦਾਖ਼ਦਸ਼ਾਪ੍ਰਗਟਾਇਆ ਹੈ। ਡੀਜੀਪੀ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਰਹੀ ਹੈ। ਉਨ੍ਹਾਂ ਦਾਅਵਾਕੀਤਾ ਕਿ ਪੁਲਿਸ ਨੂੰ ਵੱਡੀ ਲੀਡਮਿਲੀ ਹੈ ਅਤੇ ਜਲਦੀ ਹੀ ਮਾਮਲਾ ਸੁਲਝਾ ਲਿਆਜਾਵੇਗਾ ਅਤੇ ਹਮਲਾਵਰਬਹੁਤਜਲਦਹਵਾਲਾਤ ਵਿੱਚ ਬੰਦ ਨਜ਼ਰਆਉਣਗੇ।
ਕੇਂਦਰੀ ਏਜੰਸੀਆਂ ਨਾਲਤਾਲਮੇਲ ਰੱਖੇ ਸੂਬਾਸਰਕਾਰ: ਕੈਪਟਨ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ, ਦੇਸ਼ਦੀਏਕਤਾਅਤੇ ਅਖੰਡਤਾ ਖਿਲਾਫਹੋਣਵਾਲੀਆਂ ਦੁਸ਼ਮਣ ਤਾਕਤਾਂ ਤੋਂ ਲਗਾਤਾਰਖ਼ਤਰੇ ਵਿੱਚ ਹੈ ਅਤੇ ਇਸ ਖ਼ਤਰੇ ਨੂੰ ਨੱਥ ਪਾਉਣਲਈ ਇਕਜੁੱਟਤਾ, ਤਾਲਮੇਲਅਤੇ ਮਜ਼ਬੂਤਯਤਨਕਰਨਦੀਲੋੜ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਕੇਂਦਰਸਰਕਾਰਅਤੇ ਵੱਖ-ਵੱਖ ਸੁਰੱਖਿਆ ਏਜੰਸੀਆਂ ਨਾਲਤਾਲਮੇਲਕਰਨਦੀਅਪੀਲਕੀਤੀ।ਉਨ੍ਹਾਂ ਉਮੀਦਪ੍ਰਗਟਾਈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਧਮਕੀ ਨੂੰ ਗੰਭੀਰਤਾ ਨਾਲਲੈਣਗੇ। ਇਸ ਦੌਰਾਨ ਸ਼੍ਰੋਮਣੀਅਕਾਲੀਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਮੁਹਾਲੀ ਵਿੱਚ ਹੋਏ ਧਮਾਕੇ ‘ਤੇ ਡੂੰਘੀ ਚਿੰਤਾ ਪ੍ਰਗਟਕੀਤੀ ਹੈ।
ਮੁੱਖ ਮੰਤਰੀ ਵੱਲੋਂ ਡੀਜੀਪੀ ਨੂੰ ਜਾਂਚ ਦੇ ਹੁਕਮ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹਾਲੀ ਵਿੱਚ ਹੋਏ ਰਾਕੇਟਲਾਂਚਰਹਮਲੇ ਦਾਨੋਟਿਸਲੈਂਦਿਆਂ ਡੀਜੀਪੀਵੀ.ਕੇ. ਭਾਵਰਾ ਨੂੰ ਪੂਰੀਘਟਨਾਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਦੀਪ੍ਰਧਾਨਗੀਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਵੀਸੂਬੇ ਦਾ ਮਾਹੌਲ ਨੂੰ ਵਿਗਾੜਨਦੀਇਜਾਜ਼ਤਨਹੀਂ ਦਿੱਤੀ ਜਾਵੇਗੀ। ਕੁਝ ਦੁਸ਼ਮਣ ਤਾਕਤਾਂ ਪੰਜਾਬ ਵਿੱਚ ਗੜਬੜਪੈਦਾਕਰਨਲਈਲਗਾਤਾਰਯਤਨਸ਼ੀਲਹਨ, ਜਿਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬਨਹੀਂ ਹੋਣ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹਮਲੇ ਦੇ ਦੋਸ਼ੀਆਂ ਨੂੰ ਮਿਸਾਲੀਸਜ਼ਾਵਾਂ ਦਿੱਤੀਆਂ ਜਾਣਗੀਆਂ।
ਚੁਣੌਤੀਆਂ ਨੂੰ ਗੰਭੀਰਤਾ ਨਾਲਲਵੇ ਸਰਕਾਰ: ਵੜਿੰਗ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨਰਾਜਾ ਵੜਿੰਗ ਨੇ ਕਿਹਾ ਕਿ ਮੁਹਾਲੀ ਵਿਚ ਹੋਇਆ ਹਮਲਾ ਮੌਜੂਦਾ ਪੰਜਾਬ ਸਰਕਾਰਦੀ ਗੈਰ-ਤਜਰਬੇਕਾਰਸਥਿਤੀਦੀ ਦੁਰਵਰਤੋਂ ਕਰਨਦੀਕੋਸ਼ਿਸ਼ ਹੈ। ਉਨ੍ਹਾਂ ਹਮਲੇ ਦੀਨਿੰਦਾਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਆਪਣੀਤਰਜੀਹ ਨੂੰ ਸਹੀ ਦਿਸ਼ਾਵਿਚਬਦਲਣਅਤੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਵੱਲ ਗੰਭੀਰਤਾ ਨਾਲਧਿਆਨਦੇਣਦੀਲੋੜ ਹੈ।
ਸਰਕਾਰਲਈਜਾਗਣਦਾ ਸੁਨੇਹਾ : ਸਿੱਧੂ
ਪੰਜਾਬ ਕਾਂਗਰਸ ਦੇ ਸਾਬਕਾਪ੍ਰਧਾਨਨਵਜੋਤ ਸਿੱਧੂ ਨੇ ਕਿਹਾ ਕਿ ਮੁਹਾਲੀ ਦੀਘਟਨਾਸੂਬਾਈ ਇੰਟੈਲੀਜੈਂਸ ਦੀਨਾਕਾਮੀ ਤੇ ਕਮਜ਼ੋਰੀ ਨੂੰ ਜ਼ਾਹਿਰਕਰਦੀ ਹੈ ਅਤੇ ਇਹ ਘਟਨਾ ਪੰਜਾਬ ਸਰਕਾਰਲਈਜਾਗਣਦਾ ਸੁਨੇਹਾ ਹੈ। ਇਸ ਵੇਲੇ ਚੌਕਸ ਰਹਿਣਦੀ ਜ਼ਰੂਰਤ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮਾਨਸਰਕਾਰਦੀ ਪ੍ਰਮੁੱਖ ਤਰਜੀਹਅਮਨਕਾਨੂੰਨਦੀਵਿਵਸਥਾਹੋਣੀਚਾਹੀਦੀ ਹੈ।
ਪੰਜਾਬਦੀਸ਼ਾਂਤੀ ਭੰਗ ਕਰਨਵਾਲਿਆਂ ਨੂੰ ਬਖ਼ਸ਼ਿਆਨਹੀਂ ਜਾਵੇਗਾ: ਕੇਜਰੀਵਾਲ
ਚੰਡੀਗੜ੍ਹ : ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁਹਾਲੀ ਸਥਿਤਹੈੱਡਕੁਆਰਟਰ’ਤੇ ਹੋਏ ਹਮਲੇ ਸਬੰਧੀ ਆਮਆਦਮੀਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟਕਰਦਿਆਂ ਕਿਹਾ ਕਿ ਕੁਝ ਗੈਰਸਮਾਜਿਕਅਨਸਰ ਪੰਜਾਬ ਦੀਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨਪਰ ਪੰਜਾਬ ਸਰਕਾਰ ਅਜਿਹੇ ਲੋਕਾਂ ਨੂੰ ਕਾਮਯਾਬਨਹੀਂ ਹੋਣਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀਸ਼ਾਂਤੀ ਭੰਗ ਕਰਨਵਾਲਿਆਂ ਨੂੰ ਬਖ਼ਸ਼ਿਆਨਹੀਂ ਜਾਵੇਗਾ। ‘ਆਪ’ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰਰਾਘਵ ਚੱਢਾ ਨੇ ਕਿਹਾ ਕਿ ਪੰਜਾਬ ‘ਚ ਅਮਨ ਤੇ ਸ਼ਾਂਤੀ ਭੰਗ ਕਰਨਵਾਲਿਆਂ ਖ਼ਿਲਾਫ਼ਕਾਰਵਾਈਕੀਤੀ ਜਾ ਰਹੀ ਹੈ, ਜਲਦੀ ਮੁਲਜ਼ਮਾਂ ਨੂੰ ਗ੍ਰਿਫ਼ਤਾਰਕੀਤਾਜਾਵੇਗਾ।
ਮੁਹਾਲੀਧਮਾਕਾਮਾਮਲੇ ‘ਚ ਨਿਸ਼ਾਨ ਸਿੰਘ ਗ੍ਰਿਫ਼ਤਾਰ
ਮੁਹਾਲੀ/ਬਿਊਰੋ ਨਿਊਜ਼ : ਮੁਹਾਲੀ ‘ਚ ਪਿਛਲੇ ਦਿਨੀਂ ਪੁਲਿਸ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ’ਤੇ ਰਾਕੇਟਨਾਲਕੀਤੇ ਗਏ ਹਮਲੇ ਦੇ ਮਾਮਲੇ ‘ਚ ਪੰਜਾਬ ਪੁਲਿਸ ਵੱਲੋਂ ਨਿਸ਼ਾਨ ਸਿੰਘ (26) ਵਾਸੀ ਪਿੰਡ ਕੁੱਲਾ (ਤਰਨਤਾਰਨ) ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰਕੀਤਾ ਗਿਆ ਹੈ। ਉਸ ਖ਼ਿਲਾਫ਼ ਅੰਮ੍ਰਿਤਸਰ, ਤਰਨਤਾਰਨ, ਮੋਗਾ, ਗੁਰਦਾਸਪੁਰ ਅਤੇ ਫਰੀਦਕੋਟਆਦਿ ਵੱਖ-ਵੱਖ ਥਾਣਿਆਂ ਵਿੱਚ ਐੱਨਡੀਪੀਐੱਸ, ਅਸਲਾਐਕਟ, ਸਨੈਚਿੰਗ ਅਤੇ ਹੋਰਧਾਰਾਵਾਂ ਤਹਿਤਦਰਜਨ ਤੋਂ ਵੱਧ ਅਪਰਾਧਿਕ ਕੇਸ ਦਰਜਹਨ। ਪੁਲਿਸ ਨੇ ਇਸ ਮਾਮਲੇ ‘ਚ 10 ਹੋਰ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਹੈ। ਮੁਹਾਲੀ ਪੁਲਿਸ ਨੂੰ ਇਹ ਜਾਣਕਾਰੀਮਿਲੀ ਸੀ ਕਿ ਸੈਕਟਰ-77 ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ’ਤੇ ਰਾਕੇਟਪ੍ਰੋਪੇਲਡ ਗ੍ਰੇਨਾਈਟ (ਆਰਪੀਜੀ) ਹਮਲੇ ਦੇ ਮਾਮਲੇ ਵਿੱਚ ਵੀਨਿਸ਼ਾਨ ਸਿੰਘ ਦਾ ਹੱਥ ਹੈ। ਨਿਸ਼ਾਨ ਨੂੰ ਮੁਹਾਲੀ ਅਤੇ ਫਰੀਦਕੋਟ ਪੁਲਿਸ ਨੇ ਸਾਂਝੇ ਅਪਰੇਸ਼ਨ ਦੌਰਾਨ ਫੜਿਆ ਹੈ। ਪੁਲਿਸ ਸੂਤਰਾਂ ਅਨੁਸਾਰਨਿਸ਼ਾਨ ਸਿੰਘ ਹਾਲ ਹੀ ਵਿੱਚ ਗੋਇੰਦਵਾਲ ਸਾਹਿਬਦੀਜੇਲ੍ਹ ‘ਚੋਂ ਰਿਹਾਅ ਹੋ ਕੇ ਆਇਆ ਸੀ।
ਨਿਸ਼ਾਨ ਸਿੰਘ ਦੇ ਮਾਪਿਆਂ ਨੇ ਪੁੱਤਰ ਨੂੰ ਦੱਸਿਆ ਬੇਕਸੂਰ
ਪੱਟੀ : ਪੁਲਿਸ ਵਲੋਂ ਗ੍ਰਿਫਤਾਰਕੀਤੇ ਗਏ ਸ਼ੱਕੀ ਨੌਜਵਾਨ ਨਿਸ਼ਾਨ ਸਿੰਘ ਦੇ ਮਾਪਿਆਂ ਨੇ ਕਿਹਾ ਹੈ ਕਿ ਉਨ੍ਹਾਂ ਦਾਲੜਕਾਬੇਕਸੂਰ ਹੈ। ਉਹ ਵਿਆਹਮਗਰੋਂ ਅੰਮ੍ਰਿਤਸਰ ‘ਚ ਰਹਿਰਿਹਾ ਸੀ। ਉਸ ਖਿਲਾਫਪਹਿਲਾਂ ਹੀ ਐੱਨਡੀਪੀਐੱਸਐਕਟਸਮੇਤਹੋਰ ਕਈ ਕੇਸ ਦਰਜਹਨ।ਨਿਸ਼ਾਨ ਸਿੰਘ ਦੇ ਪਿਤਾਪਰਗਟ ਸਿੰਘ ਅਤੇ ਮਾਤਾਮਨਜੀਤ ਕੌਰ ਨੇ ਆਪਣੇ ਪੁੱਤਰ ਨੂੰ ਬੇਕਸੂਰ ਦੱਸਿਆ ਹੈ। ਨਿਸ਼ਾਨ ਸਿੰਘ ਦੇ ਮਾਪਿਆਂ ਨੇ ਮੀਡੀਆਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਿਸ਼ਾਨ ਸਿੰਘ ਚਾਰਸਾਲਜੇਲ੍ਹ ਵਿੱਚ ਰਹਿਣ ਤੋਂ ਬਾਅਦਡੇਢਮਹੀਨਾਪਹਿਲਾਂ ਹੀ ਪਰਤਿਆ ਹੈ।

 

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …