ਖਹਿਰਾ ਖਿਲਾਫ ਕੀਤੀ ਨਾਅਰੇਬਾਜ਼ੀ ਅਤੇ ਅਦਾਲਤ ਦਾ ਕੰਮ ਰੋਕਿਆ
ਫਾਜ਼ਿਲਕਾ/ਬਿਊਰੋ ਨਿਊਜ਼
‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ਖਿਲਾਫ ਜਲਾਲਾਬਾਦ ਬਾਰ ਐਸੋਸੀਏਸ਼ਨ ਨੇ ਮੋਰਚਾ ਖੋਲ੍ਹ ਦਿੱਤਾ ਹੈ। ਚੇਤੇ ਰਹੇ ਕਿ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਨਾਮ ਆਉਣ ਤੋਂ ਬਾਅਦ ਖਹਿਰਾ ਨੇ ਵਕੀਲ ਰਾਜਿੰਦਰਪਾਲ ਸਿੰਘ ਭਾਟਾ ‘ਤੇ ਸਾਜ਼ਿਸ਼ ਦੌਰਾਨ ਫਸਾਉਣ ਦੇ ਇਲਜ਼ਾਮ ਲਾਏ ਸਨ। ਪਿਛਲੇ ਦਿਨੀਂ ਖਹਿਰਾ ਨੇ ਫਾਜ਼ਿਲਕਾ ਅਦਾਲਤ ਦੇ ਸਰਕਾਰੀ ਵਕੀਲ ਤੇ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਮੈਂਬਰ ਉੱਪਰ ਇਲਜ਼ਾਮ ਲਾਏ ਸਨ। ਖਹਿਰਾ ਦੇ ਇਲਜ਼ਾਮਾਂ ਦੇ ਵਿਰੋਧ ਵਿੱਚ ਜਲਾਲਾਬਾਦ ਦੀ ਬਾਰ ਐਸੋਸੀਏਸ਼ਨ ਨੇ ਹੜਤਾਲ ਕੀਤੀ ਤੇ ਅਦਾਲਤ ਦਾ ਕੰਮ ਰੋਕ ਦਿੱਤਾ । ਵਕੀਲਾਂ ਨੇ ਖਹਿਰਾ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਨੇ ਮੰਗ ਕੀਤੀ ਕਿ ਖਹਿਰਾ ਨੂੰ ਆਪਣੀ ਗਲਤੀ ਲਈ ਮੁਆਫੀ ਮੰਗਣੀ ਚਾਹੀਦੀ ਹੈ। ਖਹਿਰਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਫਸਾਉਣਾ ਇੱਕ ਸੋਚੀ ਸਮਝੀ ਚਾਲ ਹੈ। ਇਸ ਵਿੱਚ ਫਾਜ਼ਿਲਕਾ ਕੋਰਟ ਦਾ ਸਰਕਾਰੀ ਵਕੀਲ ਰਾਜਿੰਦਰਪਾਲ ਸਿੰਘ ਵੀ ਸ਼ਾਮਲ ਹੈ।
Check Also
ਉਦਯੋਗਪਤੀ ਨਿਤਿਨ ਕੋਹਲੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਕੋਹਲੀ ਨੂੰ ਜਲੰਧਰ ਸੈਂਟਰਲ ਹਲਕੇ ਦਾ ਇੰਚਾਰਜ ਕੀਤਾ ਗਿਆ ਨਿਯੁਕਤ ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ …