Breaking News
Home / ਪੰਜਾਬ / ਪੰਜਾਬ ਵਿਚ 2877 ਤੱਕ ਅੱਪੜਿਆ ਕਰੋਨਾ ਮਰੀਜ਼ਾਂ ਦਾ ਅੰਕੜਾ

ਪੰਜਾਬ ਵਿਚ 2877 ਤੱਕ ਅੱਪੜਿਆ ਕਰੋਨਾ ਮਰੀਜ਼ਾਂ ਦਾ ਅੰਕੜਾ

ਪਠਾਨਕੋਟ ਵਿਚ ਅੱਜ ਫਿਰ ਆ ਗਏ 19 ਮਾਮਲੇ ਅਤੇ ਲੁਧਿਆਣਾ ਵਿਚ ਵੀ 17 ਮਰੀਜ਼ਾਂ ਦੀ ਹੋਈ ਪੁਸ਼ਟੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਦਾ ਵਧਣਾ ਲਗਾਤਾਰ ਜਾਰੀ ਹੈ ਅਤੇ ਇਹ ਅੰਕੜਾ ਹੁਣ 2877 ਤੱਕ ਅੱਪੜ ਗਿਆ ਹੈ। ਬਹੁਤੇ ਕਰੋਨਾ ਮਰੀਜ਼ ਠੀਕ ਹੋਣ ਤੋਂ ਬਾਅਦ ਆਪਣੇ ਘਰੀਂ ਪਹੁੰਚ ਗਏ ਹਨ ਅਤੇ ਹੁਣ ਕੁੱਲ ਐਕਟਿਵ ਕੇਸ 586 ਹਨ। ਕਰੋਨਾ ਬਿਮਾਰੀ ਨਾਲ ਅੱਜ 59ਵੀਂ ਮੌਤ ਅੰਮ੍ਰਿਤਸਰ ਵਿਚ ਹੋਈ ਹੈ ਅਤੇ ਅੰਮ੍ਰਿਤਸਰ ਵਿਚ ਹੀ ਕਰੋਨਾ ਨਾਲ ਕੁੱਲ 13 ਮੌਤਾਂ ਹੋ ਗਈਆਂ ਹਨ।
ਪਠਾਨਕੋਟ ਵਿੱਚ ਫਿਰ ਕੋਰੋਨਾ ਦਾ ਵੱਡਾ ਧਮਾਕਾ ਦੇਖਣ ਨੂੰ ਮਿਲਿਆ ਹੈ ਜਿੱਥੇ ਅੱਜ ਫਿਰ ਇੱਕ ਵਾਰ ਕੋਰੋਨਾ ਦੇ 19 ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਵੀ ਪਠਾਨਕੋਟ ਵਿਖੇ ਕੋਰੋਨਾ ਦੇ 19 ਮਾਮਲੇ ਆਏ ਸਨ। ਲੁਧਿਆਣਾ ਵਿਚ ਵੀ 17 ਕਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੇ ਚੱਲਦਿਆਂ ਜਲੰਧਰ ਵਿੱਚ ਅੱਜ 12 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸੰਗਰੂਰ ਵਿਚ ਵੀ 3 ਪੁਲਿਸ ਮੁਲਾਜ਼ਮਾਂ ਸਮੇਤ 5 ਵਿਅਕਤੀ ਕਰੋਨਾ ਤੋਂ ਪੀੜਤ ਹੋ ਗਏ ਹਨ। ਡੇਰਾਬਸੀ ਵਿਚ ਵੀ ਅੱਜ ਕਰੋਨਾ ਦੇ ਤਿੰਨ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਨਵਾਂਸ਼ਹਿਰ ਅਤੇ ਮੋਗਾ ਵਿਚ ਦੋ-ਦੋ ਹੋਰ ਕਰੋਨਾ ਮਰੀਜ਼ ਸਾਹਮਣੇ ਆਏ ਅਤੇ ਚੰਡੀਗੜ੍ਹ ਵਿਚ ਵੀ ਕਰੋਨਾ ਦੇ ਚਾਰ ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

Check Also

ਸ਼ੰਭੂ ਬਾਰਡਰ ਵਿਖੇ ਰੇਲ ਟਰੈਕ ’ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ

ਸਰਵਣ ਸਿੰਘ ਪੰਧੇਰ ਨੇ ਕਿਹਾ : 1 ਮਈ ਨੂੰ ਮਜ਼ਦੂਰ ਦਿਵਸ ਵੀ ਮਨਾਵਾਂਗੇ ਚੰਡੀਗੜ੍ਹ/ਬਿਊਰੋ ਨਿਊਜ਼ …