Breaking News
Home / ਪੰਜਾਬ / ਕੁਲਦੀਪ ਦੀਪਕ ਨੇ ਕਲਾ ਭਵਨ ‘ਚ ਜਗਾਈ ਸਾਹਿਤਕ ਗੀਤਾਂ ਦੀ ਲੋਅ

ਕੁਲਦੀਪ ਦੀਪਕ ਨੇ ਕਲਾ ਭਵਨ ‘ਚ ਜਗਾਈ ਸਾਹਿਤਕ ਗੀਤਾਂ ਦੀ ਲੋਅ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਲਾ ਪਰਿਸ਼ਦ ਵਲੋਂ ਕਲਾ ਭਵਨ ਚੰਡੀਗੜ੍ਹ ਵਿਖੇ ਟਰਾਂਟੋ ਵੱਸਦੇ ਪੰਜਾਬੀ ਗਾਇਕ ਤੇ ਬਰਾਡਕਾਸਟਰ ਕੁਲਦੀਪ ਦੀਪਕ ਦੇ ਸਾਹਿਤਕ ਗੀਤਾਂ ਦੀ ਸਾਹਿਤਕ ਸ਼ਾਮ ਕਰਵਾਈ ਗਈ। ਕੁਲਦੀਪ ਦੀਪਕ ਨੇ ਪੰਜਾਬੀ ਦੇ ਚੋਟੀ ਦੇ ਕਵੀਆਂ ਦੇ ਗੀਤ ਗਾ ਕੇ ਕਲਾ ਭਵਨ ਦਾ ਵਿਹੜਾ ਸਾਹਿਤਕ ਗੀਤਾਂ ਦੀ ਲੋਅ ਨਾਲ ਰੁਸ਼ਨਾਇਆ। ਕੁਲਦੀਪ ਦੀਪਕ ਨੇ ਗਿਟਾਰ ਦੀਆਂ ਮਧੁਰ ਤੇ ਦਿਲਕਸ਼ ਧੁਨਾਂ ਨਾਲ ਗੀਤਾਂ ਦੀ ਪੇਸ਼ਕਾਰੀ ਦਿੱਤੀ ਅਤੇ ਗੌਤਮ ਧਰ ਨੇ ਤਬਲੇ ਉੱਪਰ ਸਾਥ ਦਿੱਤਾ।
ਕੁਲਦੀਪ ਦੀਪਕ ਨੇ ਸ਼ਿਵ ਕੁਮਾਰ ਬਟਾਲਵੀ ਦਾ ‘ਸ਼ਿਕਰਾ ਯਾਰ’, ‘ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ’, ਅੰਮ੍ਰਿਤਾ ਪ੍ਰੀਤਮ ਦਾ ‘ਆਈਆਂ ਸੀ ਯਾਦਾਂ ਤੇਰੀਆਂ’, ਸੋਹਣ ਸਿੰਘ ਮੀਸ਼ਾ ਦਾ ‘ਅੱਧੀ ਰਾਤ ਪਹਿਰ ਦੇ ਤੜਕੇ’ ਗਾ ਕੇ ਰੰਗ ਬੰਨ੍ਹਿਆ। ਪ੍ਰੋਗਰਾਮ ਦਾ ਸਿਖਰ ਸਿਖਰ ਉਸ ਵੇਲੇ ਹੋਇਆ ਜਦੋਂ ਦੀਪਕ ਨੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਦੀ ਹਾਜ਼ਰੀ ਵਿਚ ਉਨ੍ਹਾਂ ਦੀਆਂ ਗ਼ਜ਼ਲਾਂ ‘ਇਸ ਤਰ੍ਹਾਂ ਹੈ ਦਿਨ ਰਾਤ ਵਿਚਲਾ ਫ਼ਾਸਲਾ’ ਅਤੇ ‘ਕੀ ਖ਼ਬਰ ਸੀ ਤੈਨੂੰ ਇਹ ਜੱਗ ਭੁੱਲ ਜਾਏਗਾ’ ਗਾਈਆਂ। ਇਸ ਮੌਕੇ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਦੀਪਕ ਨੂੰ ਪਰਿਸ਼ਦ ਵਲੋਂ ਸਨਮਾਨਿਤ ਕੀਤਾ।
ਡਾ.ਪਾਤਰ ਨੇ ਦੀਪਕ ਦੇ ਗੀਤਾਂ ਦੀ ਚੋਣ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਸੰਗੀਤ ਲਫ਼ਜ਼ਾਂ ਨੂੰ ਖੰਭ ਲਾ ਦਿੰਦਾ ਹੈ। ਪ੍ਰੋਗਰਾਮ ਦਾ ਮੰਚ ਸੰਚਾਲਨ ਭੁਪਿੰਦਰ ਮਲਿਕ ਦੁਆਰਾ ਕੀਤਾ ਗਿਆ। ਇਸ ਮੌਕੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨਾ ਮਾਨਾ, ਡਾ.ਦੀਪਕ ਮਨਮੋਹਨ ਸਿੰਘ, ਨਿੰਦਰ ਘੁਗਿਆਣਵੀ, ਦੀਪਕ ਸ਼ਰਮਾ ਚਨਾਰਥਲ ਤੇ ਸਬਦੀਸ਼ ਆਦਿ ਸਖਸ਼ੀਅਤਾਂ ਨੇ ਵੀ ਸ਼ਮੂਲੀਅਤ ਕੀਤੀ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …