ਕਿਹਾ, ਪਾਸ ਕੀਤਾ ਗਿਆ ਬਿੱਲ ਰਾਜਪਾਲ ਨੂੰ ਕਿਉਂ ਨਹੀਂ ਪਹੁੰਚਿਆ
ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਨੇ ਐਸ.ਵਾਈ.ਐਲ ਨਹਿਰ ਨੂੰ ਭਰਨ ਦੀ ਸ਼ੁਰਆਤ ਕਰਨ ਵਾਸਤੇ ਸਾਰੇ ਪੰਜਾਬੀਆਂ ਦੀ ਸ਼ਲਾਘਾ ਕੀਤੀ ਹੈ । ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਦੀ 9 ਲੱਖ ਏਕੜ ਖੇਤੀ ਲਾਇਕ ਜ਼ਮੀਨ ਨੂੰ ਬੰਜਰ ਹੋਣ ਤੋਂ ਬਚਾਉਣ ਦਾ ਇੱਕੋ ਇਕ ਤਰੀਕਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਐਸ.ਵਾਈ.ਐਲ ਲਈ ਭੌਂ ਪ੍ਰਾਪਤੀ ਨੂੰ ਡੀ-ਨੋਟੀਫਾਈ ਦੇ ਮੁੱਦੇ ‘ਤੇ ਹਵਾਈ ਗੱਲਾਂ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਕਿਵੇਂ ਬਿੱਲ ਪਾਸ ਕੀਤੇ ਨੂੰ ਤਿੰਨ ਦਿਨ ਬੀਤਣ ਦੇ ਬਾਵਜੂਦ ਉਹ ਰਾਜਪਾਲ ਕੋਲ ਨਹੀਂ ਪਹੁੰਚਿਆ। ਅਜਿਹੇ ਵਿਚ ਜਾਂ ਬਾਦਲ ਜਾਣ-ਬੁਝ ਕੇ ਸਮਾਂ ਕੱਢ ਰਹੇ ਹਨ, ਜਾਂ ਫਿਰ ਉਹ ਮਾਮਲੇ ਦੀ ਗੰਭੀਰਤਾ ਸਮਝਣ ਵਿਚ ਕਾਬਿਲ ਨਹੀਂ ਹਨ।
Check Also
ਮਜੀਠੀਆ ਦੀ ਸੁਰੱਖਿਆ ਘਟਾਈ, ਵਾਪਸ ਨਹੀਂ ਲਈ ਗਈ
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦਾ ਬਿਆਨ ਆਇਆ ਸਾਹਮਣੇ ਚੰਡੀਗੜ੍ਹ/ਬਿਊਰੋ ਨਿਊਜ਼ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ …