Breaking News
Home / ਪੰਜਾਬ / ਰਾਜਪਾਲ ਤੋਂ ਮੋਹਰ ਲਵਾਉਣ ਗਏ ਬਾਦਲ ਬਿੱਲ ਦੀ ਕਾਪੀ ਘਰ ਭੁੱਲੇ

ਰਾਜਪਾਲ ਤੋਂ ਮੋਹਰ ਲਵਾਉਣ ਗਏ ਬਾਦਲ ਬਿੱਲ ਦੀ ਕਾਪੀ ਘਰ ਭੁੱਲੇ

badal photoਵਿਰੋਧੀ ਧਿਰ ਕਾਂਗਰਸ ਨੇ ਕਸਿਆ ਵਿਅੰਗ
ਚੰਡੀਗੜ੍ਹ/ਬਿਊਰੋ ਨਿਊਜ਼
ਵਿਧਾਨ ਸਭਾ ਵਿਚ ਪਾਸ ਕੀਤੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਬਾਰੇ ਬਿੱਲ ‘ਤੇ ਸੂਬੇ ਦੇ ਗਵਰਨਰ ਤੋਂ ਮੋਹਰ ਲਵਾਉਣ ਗਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਿੱਲ ਦੀ ਕਾਪੀ ਘਰ ਹੀ ਭੁੱਲ ਗਏ। ਮੁੱਖ ਮੰਤਰੀ ਬਾਦਲ ਅੱਜ ਸਮੂਹ ਵਿਧਾਇਕਾਂ ਸਮੇਤ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਬਿੱਲ ‘ਤੇ ਦਸਤਖਤ ਕਰਨ ਦੀ ਅਪੀਲ ਕਰਨ ਪਹੁੰਚੇ ਤਾਂ ਰਾਜਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਕਾਪੀ ਮਿਲੀ ਹੀ ਨਹੀਂ। ਇਸ ‘ਤੇ ਜਦ ਬਾਦਲ ਸਾਹਿਬ ਤੋਂ ਕਾਪੀ ਮੰਗੀ ਗਈ ਤਾਂ ਉਨ੍ਹਾਂ ਦੇ ਹੱਥ ਖਾਲੀ ਨਜ਼ਰ ਆਏ। ਇਸ ‘ਤੇ ਵਿਰੋਧੀ ਧਿਰ ਕਾਂਗਰਸ ਨੇ ਵਿਅੰਗ ਵੀ ਕੱਸਿਆ ਹੈ। ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਕਿਹਾ ਕਿ ਜਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਿਆਂ ਦਰਿਆਈ ਪਾਣੀਆਂ ਦੇ ਸਮਝੌਤੇ ਨੂੰ ਰੱਦ ਕਰਨ ਵਾਲਾ ਬਿੱਲ ਪਾਸ ਕਰਕੇ ਰਾਜਪਾਲ ਦੇ ਦਸਤਖਤ ਕਰਵਾਉਣ ਪਹੁੰਚੇ ਸਨ ਤਾਂ ਉਹ ਬਿੱਲ ਦੀ ਕਾਪੀ ਆਪਣੇ ਨਾਲ ਵੀ ਲੈ ਕੇ ਗਏ ਸਨ। ਅਜਿਹਾ ਇਸ ਲਈ ਕੀਤਾ ਗਿਆ ਸੀ ਕਿ ਬਿੱਲ ਨੂੰ ਤੁਰੰਤ ਬਿਨਾਂ ਕਿਸੇ ਰੁਕਾਵਟ ਦੇ ਪਾਸ ਕਰਵਾਇਆ ਜਾ ਸਕੇ।
ਇਸ ਮੁੱਦੇ ‘ਤੇ ਬਚਾਅ ਕਰਦਿਆਂ ਪੰਜਾਬ ਦੇ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੋਈ ਵੀ ਬਿੱਲ ਦੀ ਵੱਖਰੀ ਕਾਪੀ ਨਾਲ ਨਹੀਂ ਲੈ ਕੇ ਗਿਆ ਸੀ। ਇਹ ਕਾਪੀ ਸਹੀ ਚੈਨਲ ਰਾਹੀਂ ਗਵਰਨਰ ਸਾਹਿਬ ਕੋਲ ਪਹੁੰਚੇਗੀ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …