17.3 C
Toronto
Tuesday, August 25, 2026
spot_img
Homeਪੰਜਾਬਆਮ ਆਦਮੀ ਪਾਰਟੀ ਵਲੋਂ 17 ਮਾਰਚ ਨੂੰ ਕੀਤਾ ਜਾਵੇਗਾ ਫੰਡ ਰੇਜਿੰਗ ਪ੍ਰੋਗਰਾਮ

ਆਮ ਆਦਮੀ ਪਾਰਟੀ ਵਲੋਂ 17 ਮਾਰਚ ਨੂੰ ਕੀਤਾ ਜਾਵੇਗਾ ਫੰਡ ਰੇਜਿੰਗ ਪ੍ਰੋਗਰਾਮ

ਆਮ ਆਦਮੀ ਪਾਰਟੀ ਵਲੋਂ 17 ਮਾਰਚ ਨੂੰ ਕੀਤਾ ਜਾਵੇਗਾ ਫੰਡ ਰੇਜਿੰਗ ਪ੍ਰੋਗਰਾਮ10 ਹਜ਼ਾਰ ਦਿਓ ਤੇ ਕਰੋ ਆਮ ਆਦਮੀ ਪਾਰਟੀ ਆਗੂਆਂ ਨਾਲ ਡਿਨਰ
ਚੰਡੀਗੜ੍ਹ/ਬਿਊਰੋ ਨਿਊਜ਼
ਫੰਡ ਇਕੱਠਾ ਕਰਨ ਲਈ ਆਮ ਆਦਮੀ ਪਾਰਟੀ ਵਲੋਂ ਇਕ ਫੰਡ ਰੇਜਿੰਗ ਡਿਨਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 17 ਮਾਰਚ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਬਠਿੰਡਾ ਵਿਚ ਹੋਵੇਗਾ। ઠ
ਜਾਣਕਾਰੀ ਅਨੁਸਾਰ ਇਸ ਡਿਨਰ ਪ੍ਰੋਗਰਾਮ ਵਿਚ ਕੋਈ ਵੀ ਵਿਅਕਤੀ 10 ਹਜ਼ਾਰ ਰੁਪਏ ਖਰਚ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਸੰਜੇ ਸਿੰਘ, ਦੁਰਗੇਸ਼ ਪਾਠਕ, ਭਗਵੰਤ ਮਾਨ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰੀਤ ਘੁੱਗੀ ਤੇ ਪ੍ਰੋ ਸਾਧੂ ਸਿੰਘ ਆਦਿ ਨਾਲ ਡਿਨਰ ਕਰ ਸਕਦਾ ਹੈ। ਇਹ ਡਿਨਰ ਰੂਪੀ ਫੰਡ ਰੇਜਿੰਗ ਪ੍ਰੋਗਰਾਮ 17 ਮਾਰਚ ਨੂੰ ਬਠਿੰਡਾ ਦੇ ਸੇਪਲ ਹੋਟਲ ਵਿਖੇ ਕੀਤਾ ਜਾਵੇਗਾ।

RELATED ARTICLES
POPULAR POSTS