Breaking News
Home / ਪੰਜਾਬ / ਬੇਅਦਬੀ ਮਾਮਲੇ ‘ਚ ਸੰਦੀਪ ਬਰੇਟਾ ਦੀ ਥਾਂ ਕਿਸੇ ਹੋਰ ਨੂੰ ਫੜਿਆ

ਬੇਅਦਬੀ ਮਾਮਲੇ ‘ਚ ਸੰਦੀਪ ਬਰੇਟਾ ਦੀ ਥਾਂ ਕਿਸੇ ਹੋਰ ਨੂੰ ਫੜਿਆ

ਫਰੀਦਕੋਟ : ਸੁਰੱਖਿਆ ਏਜੰਸੀਆਂ ਨੇ ਬੇਅਦਬੀ ਕਾਂਡ ਦੇ ਮੁੱਖ ਸਾਜਿਸ਼ਘਾੜੇ ਸੰਦੀਪ ਬਰੇਟਾ ਦੀ ਥਾਂ ਬੰਗਲੁਰੂ ਹਵਾਈ ਅੱਡੇ ‘ਤੇ ਦਿੱਲੀ ਦੇ ਇੱਕ ਵਿਅਕਤੀ ਨੂੰ ਭੁਲੇਖੇ ਨਾਲ ਹਿਰਾਸਤ ਵਿੱਚ ਲੈ ਲਿਆ। ਕਾਹਲੀ ਵਿੱਚ ਪੰਜਾਬ ਪੁਲਿਸ ਨੇ ਵੀ ਪੁਸ਼ਟੀ ਕਰ ਦਿੱਤੀ ਕਿ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰ ਸੰਦੀਪ ਬਰੇਟਾ ਨੂੰ ਬੰਗਲੁਰੂ ਹਵਾਈ ਅੱਡੇ ‘ਤੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਫਰੀਦਕੋਟ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਸੰਦੀਪ ਨੂੰ ਲੈਣ ਲਈ ਬੰਗਲੁਰੂ ਪੁੱਜ ਗਈ। ਪੜਤਾਲ ਤੋਂ ਪਤਾ ਲੱਗਾ ਕਿ ਹਿਰਾਸਤ ਵਿੱਚ ਲਏ ਗਏ ਸੰਦੀਪ ਕੁਮਾਰ ਦਾ ਬੇਅਦਬੀ ਕਾਂਡ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਹ ਦਿੱਲੀ ਦਾ ਵਸਨੀਕ ਹੈ ਅਤੇ ਪਿਛਲੇ 18 ਸਾਲ ਤੋਂ ਕਰਨਾਟਕ ਵਿੱਚ ਇੱਕ ਨਿੱਜੀ ਕੰਪਨੀ ਦਾ ਸੀਨੀਅਰ ਅਫ਼ਸਰ ਹੈ। ਪੜਤਾਲ ਦੌਰਾਨ ਪਤਾ ਲੱਗਾ ਕਿ ਹਿਰਾਸਤ ‘ਚ ਲਏ ਗਏ ਸੰਦੀਪ ਕੁਮਾਰ ਦੇ ਪਿਤਾ ਦਾ ਨਾਮ ਤੇ ਜਨਮ ਦਾ ਸਾਲ ਸੰਦੀਪ ਬਰੇਟਾ ਨਾਲ ਮੇਲ ਖਾਂਦਾ ਸੀ।

Check Also

ਪੰਜਾਬ ’ਚ ਪਰਾਲੀ ਦਾ ਪ੍ਰਦੂਸ਼ਣ ਰੋਕਣ ਲਈ ਹਰ ਪਿੰਡ ’ਚ ਤੈਨਾਤ ਹੋਣਗੇ ਨੋਡਲ ਅਧਿਕਾਰੀ

ਮੰਡੀ ਬੋਰਡ ਵੀ ਨਿਗਰਾਨੀ ਲਈ ਬਣਾਏਗਾ ਕੰਟਰੋਲ ਰੂਮ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਖੇਤੀ ਅਤੇ ਕਿਸਾਨ …