Breaking News
Home / ਪੰਜਾਬ / ਕੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ 26 ਜਨਵਰੀ ਨੂੰ ਹੋ ਸਕੇਗੀ?

ਕੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ 26 ਜਨਵਰੀ ਨੂੰ ਹੋ ਸਕੇਗੀ?

ਯਾਤਰਾ ਦੌਰਾਨ ਨਵਜੋਤ ਸਿੱਧੂ ਨੂੰ ਅੱਖੋ-ਪਰੋਖੇ ਕਰਨ ‘ਤੇ ਸਮਰਥਕਾਂ ‘ਚ ਨਿਰਾਸ਼ਾ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਕੀ 26 ਜਨਵਰੀ ਨੂੰ ਸੰਭਵ ਹੋ ਸਕੇਗੀ? ਇਹ ਸਵਾਲ ਉਨ੍ਹਾਂ ਦੇ ਸਮਰਥਕਾਂ ਵਲੋਂ ਲਗਾਤਾਰ ਉਠਾਇਆ ਜਾ ਰਿਹਾ ਹੈ। ਪਟਿਆਲਾ ਦੇ ਜੇਲ੍ਹ ਸੁਪਰਡੈਂਟ ਤੇ ਵਧੀਕ ਡੀ.ਜੀ.ਪੀ ਜੇਲ੍ਹਾਂ ਵਲੋਂ ਭਾਰਤ ਸਰਕਾਰ ਵਲੋਂ ਕੈਦੀਆਂ ਲਈ ਐਲਾਨੀਆਂ ਛੋਟਾਂ ਤੇ ਰਿਆਇਤਾਂ ਅਨੁਸਾਰ 26 ਜਨਵਰੀ ਨੂੰ ਰਿਹਾਅ ਹੋਣ ਵਾਲੇ ਕੈਦੀਆਂ ਵਿਚ ਨਵਜੋਤ ਸਿੱਧੂ ਦਾ ਵੀ ਨਾਂ ਸ਼ਾਮਲ ਕੀਤਾ ਸੀ ਪਰ ਇਸ ਸਿਫਾਰਸ਼ ਸੰਬੰਧੀ ਸਰਕਾਰ ਜਿਵੇਂ ਗੁੰਮ-ਸੁੰਮ ਹੋ ਗਈ ਹੈ ਅਤੇ ਇਸ ਸਿਫਾਰਸ਼ ਲਈ ਮੰਤਰੀ ਮੰਡਲ ਤੇ ਰਾਜਪਾਲ ਦੀ ਪ੍ਰਧਾਨਗੀ ਲਈ ਅਗਲੀ ਪ੍ਰਕਿਰਿਆ ਰੁਕੀ ਪਈ ਹੈ, ਉਸ ਤੋਂ ਉਨ੍ਹਾਂ ਦੇ ਸਮਰਥਕ ਚਿੰਤਤ ਹਨ। ਨਵਜੋਤ ਸਿੱਧੂ ਦੇ ਸਮਰਥਕ ਆਗੂਆਂ ਅਨੁਸਾਰ ਰਾਜ ਸਰਕਾਰ ਤੇ ਕਈ ਹਲਕਿਆਂ ਵਲੋਂ ਰਿਹਾਈ ਨੂੰ ਟਾਲਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਦਿਲਚਸਪ ਗੱਲ ਇਹ ਹੈ ਕਿ ਨਵਜੋਤ ਸਿੱਧੂ ਦੀ ਰਿਹਾਈ ਦੀਆਂ ਖ਼ਬਰਾਂ ‘ਤੇ ਟਿੱਪਣੀ ਕਰਦਿਆਂ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਸੀ ਕਿ ਪਾਰਟੀ ਦੀ ਅਨੁਸਾਸ਼ਨੀ ਕਮੇਟੀ ਵਲੋਂ ਨਵਜੋਤ ਸਿੱਧੂ ਨੂੰ ਜੋ ਨੋਟਿਸ ਦਿੱਤਾ ਸੀ, ਉਸ ਦਾ ਜਵਾਬ ਅਜੇ ਤੱਕ ਨਹੀਂ ਮਿਲਿਆ ਅਤੇ ਇਹ ਮਾਮਲਾ ਅਜੇ ਖ਼ਤਮ ਨਹੀਂ ਹੋਇਆ। ਇਸੇ ਤਰ੍ਹਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਨਵਜੋਤ ਸਿੱਧੂ ਦਾ ਨਾਂਅ ਲਏ ਬਿਨਾਂ ਸਰਕਾਰ ਦੀ ਕੈਦੀਆਂ ਨੂੰ ਸਜ਼ਾਵਾਂ ਵਿਚ ਛੋਟ ਦੇਣ ਦੀ ਅਜਿਹੀ ਪ੍ਰਕਿਰਿਆ ਦੀ ਵੀ ਨੁਕਤਾਚੀਨੀ ਕੀਤੀ ਗਈ ਸੀ ਪਰ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਨਵਜੋਤ ਸਿੱਧੂ ਨੂੰ ਅੱਖੋਂ-ਪਰੋਖੇ ਕੀਤਾ ਗਿਆ, ਨਾ ਹੀ ਕਿਸੇ ਸਟੇਜ ਤੋਂ ਅਤੇ ਨਾ ਹੀ ਕਿਸੇ ਪੋਸਟਰ ਵਿਚ, ਉਨ੍ਹਾਂ ਦਾ ਜ਼ਿਕਰ ਹੋਇਆ, ਉਨ੍ਹਾਂ ਦੇ ਸਮਰਥਕਾਂ ਨੂੰ ਇਹ ਗੱਲ ਕਾਫ਼ੀ ਰੜਕ ਰਹੀ ਹੈ।

 

Check Also

ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ

ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …