16 C
Toronto
Tuesday, August 25, 2026
spot_img
Homeਪੰਜਾਬਮਾਨਸਾ 'ਚ ਅਣਖ ਖ਼ਾਤਰ ਨਾਬਾਲਗ ਦਲਿਤ ਨੌਜਵਾਨ ਜਿਊਂਦਾ ਸਾੜਿਆ

ਮਾਨਸਾ ‘ਚ ਅਣਖ ਖ਼ਾਤਰ ਨਾਬਾਲਗ ਦਲਿਤ ਨੌਜਵਾਨ ਜਿਊਂਦਾ ਸਾੜਿਆ

ਮਾਨਸਾ ‘ਚ ਅਣਖ ਖ਼ਾਤਰ ਨਾਬਾਲਗ ਦਲਿਤ ਨੌਜਵਾਨ ਜਿਊਂਦਾ ਸਾੜਿਆਜਸਪ੍ਰੀਤ ਸਿੰਘ ਦੇ ਵੱਡੇ ਭਰਾ ਨੇ ਕਰਵਾਇਆ ਸੀ ਪ੍ਰੇਮ ਵਿਆਹ
ਮਾਨਸਾ/ਬਿਊਰੋ ਨਿਊਜ਼ : ਮਾਨਸਾ ਸ਼ਹਿਰ ਦੇ ਵਾਰਡ ਨੰਬਰ-15 ‘ਚ ਅਣਖ ਖ਼ਾਤਰ ਨਾਬਾਲਗ ਦਲਿਤ ਲੜਕੇ ਜਸਪ੍ਰੀਤ ਸਿੰਘ (17) ਨੂੰ ਜਿਊਂਦਾ ਸਾੜ ਕੇ ਕਤਲ ਕਰ ਦਿੱਤਾ ਗਿਆ ਹੈ। ਉਸ ਦੀ ਲਾਸ਼ ਪੁਲਿਸ ਨੂੰ ਐਤਵਾਰ ਸਵੇਰੇ ਇੱਕ ਸ਼ੈਲਰ ਨੇੜਿਓਂ ਖੁੱਲ੍ਹੇ ਮੈਦਾਨ ਵਿੱਚ ਪਈ ਮਿਲੀ। ਜ਼ਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਦੋ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਦੇ ਵੱਡੇ ਭਰਾ ਕੁਲਵਿੰਦਰ ਸਿੰਘ ਨੇ ਗੁਆਂਢ ‘ਚ ਰਹਿੰਦੀ ਲੜਕੀ ਰਾਜੂ ਕੌਰ ਨਾਲ 2 ਵਰ੍ਹੇ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ। ਜੋੜਾ ਵਿਆਹ ਤੋਂ ਬਾਅਦ ਬੁਢਲਾਡਾ ਰਹਿਣ ਲੱਗ ਪਿਆ ਸੀ ਅਤੇ ਪਿਛਲੇ ਦਿਨੀਂ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਸੀ।
ਜਸਪ੍ਰੀਤ ਮੁਹੱਲੇ ਵਿਚ ਖ਼ੁਸ਼ੀ ਮਨਾਉਂਦਾ ਕਹਿ ਰਿਹਾ ਸੀ ਕਿ ਉਸ ਦੇ ਭਰਾ-ਭਰਜਾਈ ਹੁਣ ਘਰ ਵਾਪਸ ਆਉਣਗੇ ਤੇ ਇਸੇ ਗੱਲ ‘ਤੇ ਲੜਕੀ ਦੇ ਪਰਿਵਾਰ ਵਾਲੇ ਪਹਿਲਾਂ ਨਾਲੋਂ ਵੀ ਵੱਧ ਰੰਜਿਸ਼ ਰੱਖਣ ਲੱਗ ਗਏ। ਸ਼ਨਿਚਰਵਾਰ ਰਾਤ ਕੁਝ ਨੌਜਵਾਨ ਉਸ ਨੂੰ ਘਰੋਂ ਲੈ ਗਏ ਤੇ ਨੇੜੇ ਹੀ ਪੀਰਖਾਨੇ ਦੇ ਪਿਛਲੇ ਪਾਸੇ ਖਾਲੀ ਪਏ ਪਲਾਟ ‘ਚ ਉਸ ਦੇ ਹੱਥ-ਪੈਰ ਬੰਨ੍ਹ ਕੇ ਤਸ਼ੱਦਦ ਤੋਂ ਬਾਅਦ ਪੂਰੇ ਸਰੀਰ ‘ਤੇ ਪੈਟਰੋਲ ਛਿੜਕ ਕੇ ਜਿਊਂਦੇ ਨੂੰ ਸਾੜ ਦਿੱਤਾ। ਥਾਣਾ ਸ਼ਹਿਰੀ-1 ਦੇ ਮੁੱਖ ਅਫ਼ਸਰ ਸੁਖਜੀਤ ਸਿੰਘ ਅਨੁਸਾਰ ਮ੍ਰਿਤਕ ਦੇ ਪਿਤਾ ਸੂਰਤ ਸਿੰਘ ਦੇ ਬਿਆਨਾਂ ‘ਤੇ ਜਸ਼ਨ, ਗੁਰਜੀਤ ਸਿੰਘ ਤੇ ਰਾਜੂ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਤੇ ਦੇਰ ਸ਼ਾਮ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਵਿਸ਼ੇਸ਼ ਟੀਮਾਂ ਨੂੰ ਜਾਂਚ ਲਈ ਬੁਲਾਇਆ ਗਿਆ ਹੈ ਅਤੇ ਲਾਸ਼ ਦੇ ਨੇੜਿਓਂ ਕੁਝ ਨਮੂਨੇ ਲਏ ਗਏ ਹਨ, ਜਿਨ੍ਹਾਂ ਨੂੰ ਟੈਸਟ ਲਈ ਲੈਬ ਵਿੱਚ ਭੇਜਿਆ ਗਿਆ ਹੈ।

RELATED ARTICLES
POPULAR POSTS