Breaking News
Home / ਭਾਰਤ / ਅਮਿਤ ਸ਼ਾਹ ਦਾ ਗੁਜਰਾਤ ਮਿਸ਼ਨ ‘ਫੇਲ’

ਅਮਿਤ ਸ਼ਾਹ ਦਾ ਗੁਜਰਾਤ ਮਿਸ਼ਨ ‘ਫੇਲ’

ਅਹਿਮਦ ਪਟੇਲ ਦੀ ਜਿੱਤ ਨਾ ਰੋਕ ਸਕੇ ਭਾਜਪਾ ਪ੍ਰਧਾਨ
ਗਾਂਧੀਨਗਰ : ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਰਾਜ ਸਭਾ ਲਈ ਗੁਜਰਾਤ ਮਿਸ਼ਨ ਫੇਲ੍ਹ ਹੋ ਗਿਆ ਹੈ ਅਤੇ ਉਹ ਸੀਨੀਅਰ ਕਾਂਗਰਸ ਆਗੂ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਅਹਿਮਦ ਪਟੇਲ ਨੂੰ ਰਾਜ ਸਭਾ ਦਾ ਮੈਂਬਰ ਬਣਨ ਤੋਂ ਰੋਕਣ ਵਿਚ ਨਾਕਾਮ ਰਹੇ ਹਨ। ਅਹਿਮਦ ਪਟੇਲ ਨੇ ਫਿਰ ਦਿਖਾ ਦਿੱਤਾ ਕਿ ਗੁਜਰਾਤ ਦੀ ਰਾਜਨੀਤੀ ਵਿਚ ਅਸਲੀ ਚਾਣਕਿਆ ਉਹੀ ਹੈ। ਕਾਂਗਰਸ ਦੇ 57 ਵਿਚੋਂ 14 ਵਿਧਾਇਕਾਂ ਦੀ ਬਗਾਵਤ ਦੇ ਬਾਵਜੂਦ ਉਹ ਲਗਾਤਾਰ ਪੰਜਵੀਂ ਵਾਰ ਰਾਜ ਸਭਾ ਵਿਚ ਜਾਣ ਲਈ ਸਫਲ ਰਹੇ। ਪਟੇਲ ਨੂੰ 44 ਅਤੇ ਭਾਜਪਾ ਦੇ ਬਲਵੰਤ ਸਿੰਘ ਨੂੰ 38 ਵੋਟਾਂ ਮਿਲੀਆਂ। ਪਟੇਲ ਲਗਾਤਾਰ ਦੋਸ਼ ਲਗਾ ਰਹੇ ਸਨ ਕਿ ਉਨ੍ਹਾਂ ਨੂੰ ਹਰਾਉਣ ਲਈ ਅਮਿਤ ਸ਼ਾਹ ਨਿੱਜੀ ਦਿਲਚਸਪੀ ਲੈ ਰਹੇ ਸਨ। ਸ਼ਾਹ ਅਤੇ ਪਟੇਲ ਦੀ ਸਿਆਸੀ ਛਵੀ ਇਸ ਚੋਣ ਨਾਲ ਏਨੀ ਜੁੜੀ ਸੀ ਕਿ ਵੋਟਾਂ ਦੀ ਗਿਣਤੀ ਰਾਤ 1.40 ਵਜੇ ਜਾ ਕੇ ਸ਼ੁਰੂ ਹੋਈ। ਅੱਠ ਵਿਧਾਇਕਾਂ ਦੀ ਕਰਾਸ ਵੋਟਿੰਗ ਤੋਂ ਘਬਰਾਈ ਕਾਂਗਰਸ ਰਿਸਕ ਨਹੀਂ ਲੈਣਾ ਚਾਹੁੰਦੀ ਸੀ। ਸ਼ਾਮ ਚਾਰ ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਹੀ ਪਾਰਟੀ ਨੇ ਦੋ ਬਾਗੀਆਂ ਦੀ ਵੋਟ ਰੱਦ ਕਰਨ ਦੀ ਮੰਗ ਕੀਤੀ। ਕਾਂਗਰਸ ਚੋਣ ਕਮਿਸ਼ਨ ਦੇ ਦਫਤਰ ਪਹੁੰਚੀ ਤੇ ਪਿੱਛੇ-ਪਿੱਛੇ ਭਾਜਪਾ ਦੇ ਕੇਂਦਰੀ ਮੰਤਰੀਆਂ ਦਾ ਕਾਫਲਾ ਵੀ ਪਹੁੰਚ ਗਿਆ।

 

Check Also

ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਸੁਪਰੀਮ ਕੋਰਟ ਦਾ ਯੂਪੀ ਸਰਕਾਰ ਨੂੰ ਸਵਾਲ

ਕਿਹਾ-ਘਟਨਾ ਸਮੇਂ ਉਥੇ ਹਜ਼ਾਰਾਂ ਕਿਸਾਨ ਮੌਜੂਦ ਸਨ ਤਾਂ ਫ਼ਿਰ ਗਵਾਹ 23 ਹੀ ਕਿਉਂ ਨਵੀਂ ਦਿੱਲੀ/ਬਿਊਰੋ …