Breaking News
Home / ਭਾਰਤ / ਹਿਮਾਚਲ ਵਿਚ ਭਾਜਪਾ ਨੇ ਪ੍ਰੇਮ ਕੁਮਾਰ ਧੂਮਲ ਨੂੰ ਬਣਾਇਆ ਉਮੀਦਵਾਰ

ਹਿਮਾਚਲ ਵਿਚ ਭਾਜਪਾ ਨੇ ਪ੍ਰੇਮ ਕੁਮਾਰ ਧੂਮਲ ਨੂੰ ਬਣਾਇਆ ਉਮੀਦਵਾਰ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕੀਤਾ ਐਲਾਨ
ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਵਿਚ ਪ੍ਰੇਮ ਕੁਮਾਰ ਧੂਮਲ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਹੋਣਗੇ। ਹਿਮਾਚਲ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰੇਮ ਕੁਮਾਰ ਧੂਮਲ ‘ਤੇ ਇਕ ਪਾਰਟੀ ਨੇ ਇਕ ਵਾਰ ਭਰੋਸਾ ਕੀਤਾ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਿਮਾਚਲ ਦੇ ਰਾਜਗੜ੍ਹ ਵਿਚ ਆਯੋਜਿਤ ਰੈਲੀ ਵਿਚ ਇਸਦਾ ਐਲਾਨ ਕੀਤਾ। ਦੂਜੇ ਪਾਸੇ ਕਾਂਗਰਸ ਵਲੋਂ ਪਹਿਲਾਂ ਹੀ ਮੌਜੂਦਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਐਲਾਨਿਆ ਹੋਇਆ ਹੈ।
ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚੋਣਾਂ ਲੜ ਰਹੀ ਹੈ। ਸ਼ਾਹ ਨੇ ਕਿਹਾ ਕਿ ਹਿਮਾਚਲ ਵਿਚ ਪ੍ਰੇਮ ਕੁਮਾਰ ਧੂਮਲ ਦੀ ਅਗਵਾਈ ਵਿਚ ਭਾਜਪਾ ਸਰਕਾਰ ਬਣਾਏਗੀ। ਚੇਤੇ ਰਹੇ ਕਿ ਹਿਮਾਚਲ ਵਿਚ 9 ਨਵੰਬਰ ਨੂੂੰ ਵੋਟਾਂ ਪੈਣੀਆਂ ਹਨ।

 

Check Also

ਮਹਾਂਰਾਸ਼ਟਰ ’ਚ ਭਾਜਪਾ ਨੇ 200 ਸੀਟਾਂ ’ਤੇ ਬਣਾਈ ਲੀਡ

ਝਾਰਖੰਡ ’ਚ ਝਾਰਖੰਡ ਮੁਕਤੀ ਮੋਰਚਾ 51 ਸੀਟਾਂ ’ਤੇ ਅੱਗੇ ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੀਆਂ 288 …