ਬੱਬੇਹਾਲੀ ਨੇ ਕਿਹਾ, ਹਮਲਾ ਕਰਨ ਵਾਲੇ ਸਾਰੇ ਕਾਂਗਰਸ ਪਾਰਟੀ ਨਾਲ ਸਬੰਧਤ
ਚੰਡੀਗੜ੍ਹ/ਬਿਊਰੋ ਨਿਊਜ਼
ਗੁਰਦਾਸਪੁਰ ਦੇ ਸੀਨੀਅਰ ਅਕਾਲੀ ਆਗੂ ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ਅਮਰਜੋਤ ਸਿੰਘ ਬੱਬੇਹਾਲੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ।ઠਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਅਮਰਜੋਤ ਸਿੰਘ ਆਪਣੇ ਕੁਝ ਦੋਸਤਾਂ ਨਾਲ ਬੱਬੇਹਾਲੀ ਪਿੰਡ ਤੋਂ ਬਾਹਰ ਜਾ ਰਿਹਾ ਸੀ ਤਾਂ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਘੇਰ ਕੇ ਹਮਲਾ ਕੀਤਾ ਗਿਆ । ਹਮਲਾ ਕਰਨ ਵਾਲੇ ਵਿਅਕਤੀ ਕਾਂਗਰਸ ਪਾਰਟੀ ਨਾਲ ਸਬੰਂਧਿਤ ਦੱਸੇ ਜਾ ਰਹੇ ਹਨ । ਅਮਰਜੋਤ ਤੇ ਉਸਦੇ ਦੋਸਤ ਨੂੰ ਗੰਭੀਰ ਹਾਲਤ ਦੇ ਚਲਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ‘ਤੇ ਵੀ ਹਮਲਾ ਹੋਇਆ ਸੀ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹੁਣ ਪੁਲਿਸ ਨੂੰ ਝਕਾਨੀ ਦੇ ਕੇ ਕੋਲਿਆਂਵਾਲੀ ਦਾ ਪੁੱਤਰ ਪਰਮਿੰਦਰ ਹਸਪਤਾਲ ਵਿਚੋਂ ਚੁੱਪ ਚੁਪੀਤੇ ਛੁੱਟੀ ਲੈ ਕੇ ਗਾਇਬ ਹੋਇਆ ਹੋ ਗਿਆ ਹੈ।