-0.7 C
Toronto
Sunday, January 11, 2026
spot_img
Homeਭਾਰਤਲੋਕ ਸਭਾ ਚੋਣਾਂ 2024 ਲਈ ਹੋਣ ਲੱਗੀਆਂ ਤਿਆਰੀਆਂ

ਲੋਕ ਸਭਾ ਚੋਣਾਂ 2024 ਲਈ ਹੋਣ ਲੱਗੀਆਂ ਤਿਆਰੀਆਂ

ਭਾਜਪਾ 70 ਪਲੱਸ ਸੰਸਦ ਮੈਂਬਰਾਂ ਨੂੰ ਨਹੀਂ ਦੇਵੇਗੀ ਦੁਬਾਰਾ ਟਿਕਟ
ਆਮ ਆਦਮੀ ਪਾਰਟੀ ਵੀ ਹੋਈ ਪੱਬਾਂ ਭਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ 2024 ਵਿਚ ਤੀਜੀ ਵਾਰ ਜਿੱਤ ਹਾਸਲ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਪ੍ਰਧਾਨ ਜੇਪੀ ਨੱਢਾ ਦੀ ਰਿਹਾਇਸ਼ ’ਤੇ ਕੁਝ ਚੋਣਵੇਂ ਕੈਬਨਿਟ ਮੰਤਰੀਆਂ, ਪਾਰਟੀ ਦੇ ਇੰਚਾਰਜਾਂ ਅਤੇ ਸੰਸਦ ਮੈਂਬਰਾਂ ਦੀ ਇਕ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿਚ ਕਈ ਪਹਿਲੂਆਂ ’ਤੇ ਚਰਚਾ ਕੀਤੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਰਟੀ ਆਗੂਆਂ ਦੀ ਹੋਈ ਇਸ ਮੀਟਿੰਗ ਵਿਚ ਇਸ ਗੱਲ ਨੂੰ ਲੈ ਕੇ ਸਹਿਮਤੀ ਬਣੀ ਹੈ ਕਿ ਜਿਸ ਮੌਜੂਦਾ ਸੰਸਦ ਮੈਂਬਰ ਮੈਂਬਰ ਦਾ ਜਨਮ 1955 ਤੋਂ ਬਾਅਦ ਹੋਇਆ ਹੈ, ਉਸ ਨੂੰ ਹੀ 2024 ਵਿਚ ਲੋਕ ਸਭਾ ਦੀ ਟਿਕਟ ਦਿੱਤੀ ਜਾਵੇਗੀ। ਯਾਨੀਕਿ 70 ਸਾਲ ਤੋਂ ਵੱਧ ਉਮਰ ਵਾਲੇ ਕਿਸੇ ਵੀ ਆਗੂ ਨੂੰ ਟਿਕਟ ਨਹੀਂ ਦਿੱਤਾ ਜਾਵੇਗਾ। ਪਰ ਇਕ-ਦੋ ਪਹਿਲੂਆਂ ਵਿਚ ਹੀ ਇਸ ਨਿਯਮ ਤੋਂ ਛੋਟ ਮਿਲੇਗੀ। ਜੇਕਰ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਨ ਇਹ ਨਿਯਮ ਲਾਗੂ ਕਰ ਦਿੰਦੀ ਹੈ ਤਾਂ ਭਾਜਪਾ ਦੇ ਮੌਜੂਦਾ 301 ਵਿਚੋਂ 81 ਸੰਸਦ ਮੈਂਬਰਾਂ ਦੀ ਟਿਕਟ ਕੱਟੀ ਜਾਵੇਗੀ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਲੋਕ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂੁ ਕਰ ਦਿੱਤੀਆਂ ਹਨ। ‘ਆਪ’ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਆਪਣੇ ਦਮ ’ਤੇ ਚੋਣਾਂ ਲੜੇਗੀ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਚੰਡੀਗੜ੍ਹ ਦੀ ਇਕੋ ਇਕ ਲੋਕ ਸਭਾ ਸੀਟ ਲਈ ਆਮ ਆਦਮੀ ਪਾਰਟੀ ਵਲੋਂ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ।

RELATED ARTICLES
POPULAR POSTS