
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਅੱਜ ਸਵੇਰ ਤੋਂ ਗਿਰਾਵਟ ਰਹੀ। ਬੀ.ਐਸ.ਈ. ਦਾ ਸੈਂਸੈਕਸ ਕੱਲ੍ਹ ਦੀ ਕਲੋਜ਼ਿੰਗ ਦੇ ਮੁਕਾਬਲੇ ਕਰੀਬ 300 ਅੰਕ ਹੇਠਾਂ ਹੈ। ਇਸਦੇ ਬਾਵਜੂਦ ਟੀ.ਐਮ.ਟੀ. ਸਟੀਲ ਬਾਰ ਬਣਾਉਣ ਵਾਲੀ ਗੁਜਰਾਤ ਦੀ ਕੰਪਨੀ ਰੇਤਨ ਟੀਐਮਟੀ ਲਿਮਟਿਡ ਦੇ ਸ਼ੇਅਰ ਅੱਜ ਵਧ ਕੇ ਟ੍ਰੇਡ ਹੋ ਰਹੇ ਹਨ। ਕੰਪਨੀ ਨੇ ਕੱਲ੍ਹ ਹੀ ਵਿੱਤੀ ਸਾਲ 2027 ਦੀ ਪਹਿਲੀ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਹਨ। ਇਸ ਦੌਰਾਨ ਕੰਪਨੀ ਦਾ ਮੁਨਾਫ਼ਾ 315.7% ਵਧਿਆ ਹੈ। ਇਸ ਦੇ ਨਾਲ ਹੀ ਕੰਪਨੀ ਦੇ ਬੋਰਡ ਨੇ ਸਮਰੱਥਾ ਵਿਸਥਾਰ ਦੀ ਯੋਜਨਾ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਦੇ ਨਤੀਜਿਆਂ ਮੁਤਾਬਕ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਦੌਰਾਨ ਇਸ ਦੇ ਮੁਨਾਫ਼ੇ ਵਿੱਚ ਜ਼ਬਰਦਸਤ ਸੁਧਾਰ ਹੋਇਆ ਹੈ। ਇਸ ਮਿਆਦ ਦੌਰਾਨ ਕੰਪਨੀ ਦਾ ਟੈਕਸ ਚੁਕਾਉਣ ਤੋਂ ਬਾਅਦ ਦਾ ਮੁਨਾਫ਼ਾ ਸਾਲਾਨਾ ਆਧਾਰ ’ਤੇ 315.7% ਵਧਿਆ ਹੈ। ਇੱਕ ਸਾਲ ਪਹਿਲਾਂ ਇਸੇ ਤਿਮਾਹੀ ਵਿੱਚ ਇਹ 0.76 ਕਰੋੜ ਰੁਪਏ ਸੀ, ਜੋ ਹੁਣ ਵਧ ਕੇ 3.16 ਕਰੋੜ ਰੁਪਏ ਹੋ ਗਿਆ ਹੈ।

