Breaking News
Home / ਪੰਜਾਬ / ਮੋਗਾ ਦਾ ਰਣਸਿੰਘ ਵਾਲਾ ਪਿੰਡ ਬਣਿਆ ਮਿਸਾਲ : ਸਰਕਾਰ ਦੇ ਸਹਾਰੇ ਦੀ ਬਜਾਏ ਖੁਦ ਜਾਗਰੂਕ ਹੋਣ ਨਾਲ ਬਚੇਗਾ ਪਾਣੀ

ਮੋਗਾ ਦਾ ਰਣਸਿੰਘ ਵਾਲਾ ਪਿੰਡ ਬਣਿਆ ਮਿਸਾਲ : ਸਰਕਾਰ ਦੇ ਸਹਾਰੇ ਦੀ ਬਜਾਏ ਖੁਦ ਜਾਗਰੂਕ ਹੋਣ ਨਾਲ ਬਚੇਗਾ ਪਾਣੀ

ਪਿੰਡ ਵਾਸੀਆਂ ਨੇ 5 ਕਰੋੜ ਖਰਚ ਕੇ ਤਲਾਬ ਨੂੰ ਬਣਾਇਆ ਟ੍ਰੀਟਮੈਂਟ ਪਲਾਂਟ, ਘਰਾਂ ‘ਚੋਂ ਆਉਣ ਵਾਲਾ 4 ਲੱਖ ਲੀਟਰ ਪਾਣੀ ਸਿੰਚਾਈ ਤੇ ਪਸ਼ੂਆਂ ਲਈ ਕਰਦੇ ਹਨ ਇਸਤੇਮਾਲ
ਨਿਹਾਲ ਸਿੰਘ ਵਾਲਾ : ਇਹ ਯਤਨ ਪੂਰੇ ਪਿੰਡ ਨੂੰ ਖੂਬਸੂਰਤ ਬਣਾਉਣ ਅਤੇ ਪਾਣੀ ਬਚਾਉਣ ਦਾ ਹੈ। ਇਥੇ ਹਰ ਘਰ ‘ਚ ਇਸਤੇਮਾਲ ਕੀਤਾ ਹੋਇਆ 4 ਲੱਖ ਲੀਟਰ ਪਾਣੀ ਰੋਜ਼ਾਨਾ ਵਾਟਰ ਟ੍ਰੀਟਮੈਂਟ ਪਲਾਂਟ ‘ਚ ਜਾਂਦਾ ਹੈ, ਫਿਰ ਉਸ ਦੀ ਵਰਤੋਂ ਪਸ਼ੂਆਂ ਅਤੇ ਸਿੰਚਾਈ ਦੇ ਲਈ ਕੀਤੀ ਜਾਂਦੀ ਹੈ। ਇਹ ਕੋਸ਼ਿਸ਼ ਹੋਈ ਹੈ ਰਣ ਸਿੰਘ ਵਾਲਾ ਪਿੰਡ ‘ਚ। ਜ਼ਿਲ੍ਹਾ ਦਫ਼ਤਰ ਤੋਂ 43 ਕਿਲੋਮੀਟਰ ਦੂਰ ਪਿੰਡ ਰਣਸਿੰਘ ਕਲਾਂ ਕਿਸੇ ਪਾਰਕ ਦੀ ਤਰ੍ਹਾਂ ਲਗਦਾ ਹੈ। ਨਿਹਾਲ ਸਿੰਘ ਵਾਲਾ ਨਾਲ ਲਗਦੇ ਰਣ ਸਿੰਘ ਕਲਾਂ ‘ਚ ਇਕ ਵੀ ਗਲੀ ਕੱਚੀ ਨਹੀਂ ਹੈ। ਗਲੀਆਂ ਦੇ ਕਿਨਾਰੇ ਖੁਸ਼ਬੂਦਾਰ ਫੁੱਲਦਾਰ ਪੌਦੇ ਲੱਗੇ ਹੋਏ ਹਨ। ਨਾਲੀਆਂ ‘ਚ ਵਗਣ ਵਾਲਾ ਗੰਦਾ ਪਾਣੀ ਵੀ ਤੁਹਾਨੂੰ ਕਿਤੇ ਖੁੱਲ੍ਹੇਆਮ ਖੜ੍ਹਾ ਦਿਖਾਈ ਨਹੀਂ ਦੇਵੇਗਾ। ਕੁਝ ਸਮਾਂ ਪਹਿਲਾਂ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਪਿੰਡ ‘ਚ 3000 ਪੌਦੇ ਲਗਾਏ ਗਏ, ਜੋ ਹੁਣ ਪੇੜ ਬਣ ਚੁੱਕੇ ਹਨ। ਪਿੰਡ ‘ਚ ਜੇਕਰ ਬਾਹਰੋਂ ਆਇਆ ਕੋਈ ਵਿਅਕਤੀ ਗਲਾਸ ਵਿਚ ਪਾਣੀ ਛੱਡ ਦਿੰਦਾ ਹੈ ਤਾਂ ਘਰ ਵਾਲੇ ਉਸ ਪਾਣੀ ਨੂੰ ਘਰ ‘ਚ ਉਗਾਈਆਂ ਸਬਜ਼ੀਆਂ ‘ਚ ਪਾਉਂਦੇ ਹਨ।
ਦੂਜੇ ਪਿੰਡਾਂ ਦੇ ਲੋਕ ਇਥੋਂ ਪਾਣੀ ਬਚਾਉਣਾ ਸਿੱਖਦੇ ਹਨ
ਆਸ-ਪਾਸ ਦੇ ਲੋਕਾਂ ‘ਚ ਚਰਚਾ ਦੀ ਵਜ੍ਹਾ ਨਾਲ ਜ਼ਿਲ੍ਹੇ ਦੇ ਪਿੰਡ ਰੋਡੇ ਤੋਂ ਇਥੇ ਪਿੰਡ ਰਣਸਿੰਘ ਕਲਾਂ ਆਏ ਹਰਿੰਦਰ ਸਿੰਘ ਨੇ ਕਿਹਾ ਕਿ ਕਾਫ਼ੀ ਦਿਨ ਪਹਿਲਾਂ ਉਹ ਥਾਈਲੈਂਡ ਗਏ ਸਨ, ਉਥੇ ਉਨ੍ਹਾਂ ਨੇ ਦੇਖਿਆ ਕਿ ਸੀਵਰੇਜ਼ ਦੇ ਅੰਦਰ ਵੀ ਬਿਜਨਸ ਕੀਤਾ ਜਾ ਰਿਹਾ ਹੈ। ਫਿਰ ਹੁਣੇ ਪਿੰਡ ਹੀ ਇਲਾਕੇ ਦੇ ਪਿੰਡ ਰਣਸਿੰਘ ਕਲਾਂ ‘ਚ ਸਰਪੰਚ ਪ੍ਰੀਤਇੰਦਰ ਪਾਲ ਵੱਲੋਂ ਕੀਤੇ ਗਏ ਵਿਕਾਸ ਦੇ ਬਾਰੇ ‘ਚ ਪਤਾ ਲੱਗਿਆ ਤਾਂ ਅੱਖਾਂ ਨਾਲ ਦੇਖਣ ਦੀ ਲਾਲਸਾ ਹੋਈ। ਇਥੇ ਆ ਕੇ ਬਹੁਤ ਵਧੀਆ ਲੱਗਿਆ। ਨੌਜਵਾਨਾਂ ਨੂੰ ਮਿੰਟੂ ਦੇ ਯਤਨਾਂ, ਇਨ੍ਹਾਂ ਦੀ ਸੋਚ ਤੋਂ ਪ੍ਰੇਰਣਾ ਲੈਣ ਦੀ ਜ਼ਰੂਰਤ ਹੈ। ਸਰਪੰਚ ਪ੍ਰੀਤਇੰਦਰ ਪਾਲ ਮਿੰਟੂ ਦੇਸ਼ ਭਰ ਦੇ ਵੱਖ-ਵੱਖ ਪਿੰਡਾਂ ‘ਚ ਬਣਨ ਵਾਲੇ ਸਰਪੰਚਾਂ ਨੂੰ ਸੰਦੇਸ਼ ਦਿੰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਪਿੰਡਾਂ ਨੂੰ ਸੁੰਦਰ, ਆਦਰਸ਼ ਬਣਾਉਣ ਦੇ ਲਈ ਕੰਮ ਕਰਨਾ ਚਾਹੀਦਾ ਹੈ। ਪਿੰਡ ਦੀ ਬੂੰਦ-ਬੂੰਦ ਪਾਣੀ ਨੂੰ ਸਟੋਰ ਕਰਕੇ ਉਸਨੂੰ ਖੇਤੀ ‘ਚ ਇਸਤੇਮਾਲ ਕੀਤੇ ਜਾਣ ਦੇ ਲਾਇਕ ਬਣਾਉਣਾ ਚਾਹੀਦਾ ਹੈ, ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਬਚਾਇਆ ਜਾ ਸਕੇ।
5 ਸਾਲ ‘ਚ ਬਦਲ ਗਈ ਪਿੰਡ ਦੀ ਨੁਹਾਰ
ਪਿੰਡ ਦੇ ਸਰਪੰਚ ਪ੍ਰੀਤਇੰਦਰਪਾਲ ਸਿੰਘ ਦੱਸਦੇ ਹਨ ਕਿ ਅਸੀਂ 51 ਮੈਂਬਰਾਂ ਦੀ ਵਿਕਾਸ ਕਮੇਟੀ ਬਣਾਈ, ਜਿਸ ਨੇ ਪਲਾਨਕਰਕੇ ਪਿੰਡ ਦੇ ਵਿਕਾਸ ਦੇ ਲਈ ਸਭ ਤੋਂ ਪਹਿਲਾਂ ਪੂਰੇ ਪਿੰਡ ‘ਚ ਸੀਵਰੇਜ਼ ਸਿਸਟਮ ਡਿਵੈਲਪ ਕਰਵਾਇਆ। ਸਭ ਤੋਂ ਪਹਿਲਾਂ ਪਿੰਡ ‘ਚ 4 ਏਕੜ ‘ਚ ਬਣੇ ਗੰਦੇ ਪਾਣੀ ਦੇ ਤਲਾਬ ਨੂੰ ਇਕ ਸੁੰਦਰ ਝੀਲ ਦਾ ਰੂਪ ਦਿੱਤਾ ਗਿਆ, ਫਿਰ ਸੀਵਰੇਜ਼ ਸਿਸਟਮ ਨੂੰ ਇਸ ਨਾਲ ਜੋੜਿਆ ਗਿਆ। ਹੁਣ ਪਿੰਡ ਦੇ ਪਾਣੀ ਦੀ ਇਕ-ਇਕ ਬੂੰਦ ਖੇਤੀ ਸਿੰਚਾਈ ਦੇ ਕੰਮ ਆਉਂਦੀ ਹੈ। ਸਾਰੀਆਂ ਗਲੀਆਂ ਪੱਕੀਆਂ ਹੋ ਚੁੱਕੀਆਂ ਹਨ। ਇਸ ਸਾਰੇ ਕੰਮ ‘ਤੇ ਲਗਭਗ 5 ਕਰੋੜ ਰੁਪਏ ਦੀ ਲਾਗਤ ਆਈ ਹੈ, ਜਿਸ ‘ਚੋਂ 20 ਪ੍ਰਤੀਸ਼ਤ ਤਾਂ ਸਰਕਾਰ ਨੇ ਦਿੱਤਾ ਤਾਂ 80 ਪ੍ਰਤੀਸ਼ਤ ਪਿੰਡ ਦੇ ਲੋਕਾਂ ਨੇ ਇਕੱਠਾ ਕੀਤਾ। ਝੀ ਦੇ ਨੇੜੇ-ਤੇੜੇ ਪੰਜਾਬ ਦੇ ਇਤਿਹਾਸ ਨੂੰ ਦਰਸਾਉਂਦੀ ਕਲਾਕ੍ਰਿਤਾਂ ਬਣਾਈਆਂ ਜਾ ਰਹੀਆਂ ਹਨ। ਉਥੇ ਹੀ ਝੀਲ ਦੇ ਵਿਚਾਲੇ ਥੜ੍ਹਾ ਬਣਾ ਕੇ ਉਸ ‘ਤੇ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਡਾਇਨਾਸੋਰ ਦਾ ਵੱਡਾ ਬੁੱਤ ਲਗਾਇਆ ਜਾ ਰਿਹਾ ਹੈ। ਹਾਲਾਕਿ ਅਜੇ ਵੀ ਥੋੜ੍ਹਾ ਕੰਮ ਰਹਿੰਦਾ ਹੈ, ਜੋ ਜਲਦੀ ਹੀ ਪੂਰਾ ਹੋ ਜਾਵੇਗਾ। ਉਹ ਦੱਸਦੇ ਹਨ ਕਿ ਇਹ ਪ੍ਰੇਰਣਾ 2013 ‘ਚ ਸਰਪੰਚ ਬਣਨ ਤੋਂ ਬਾਅਦ 2014 ‘ਚ ਪ੍ਰਧਾਨ ਮੰਤਰੀ ਦੇ ਨਰਿੰਦਰ ਮੋਦੀ ਨੇ ਪਹਿਲੀ ਵਾਰ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੇਸ਼ ਦੇ ਪਿੰਡਾਂ ਨੂੰ ਸਾਫ਼-ਸੁਥਰਾ ਬਣਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਪ੍ਰੇਰਿਤ ਹੋ ਕੇ ਮਿੰਟੂ ਨੇ ਆਪਣੇ ਪਿੰਡ ਨੂੰ ਸਭ ਤੋਂ ਸੋਹਣਾ ਪਿੰਡ ਬਣਾਉਣ ਦਾ ਫੈਸਲਾ ਕੀਤਾ। ਇਸ ਦੀ ਬਦੌਲਤ ਮਿੰਟੂ 2018 ‘ਚ ਦੁਬਾਰਾ ਸਰਪੰਚ ਬਣਿਆ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …