ਜੋਧਪੁਰ ਦੀ ਜੇਲ੍ਹ ’ਚ ਸਜ਼ਾ ਕੱਟ ਰਿਹਾ ਸੀ ਆਸਾ ਰਾਮ
ਜੋਧਪੁਰ/ਬਿਊਰੋ ਨਿਊਜ਼
ਆਸਾ ਰਾਮ 11 ਸਾਲ, 4 ਮਹੀਨੇ, 12 ਦਿਨਾਂ ਬਾਅਦ ਜੇਲ੍ਹ ’ਚੋਂ ਬਾਹਰ ਆਇਆ ਹੈ। ਜ਼ਿਕਰਯੋਗ ਹੈ ਕਿ ਆਸਾ ਰਾਮ ਜਬਰ ਜਨਾਹ ਦੇ ਮਾਮਲੇ ਵਿਚ ਜੋਧਪੁਰ ਦੀ ਜੇਲ੍ਹ ’ਚ ਸਜ਼ਾ ਕੱਟ ਰਿਹਾ ਸੀ। ਰਾਜਸਥਾਨ ਹਾਈਕੋਰਟ ਨੇ ਜਬਰ ਜਨਾਹ ਦੇ ਮਾਮਲੇ ਵਿਚ ਆਸਾ ਰਾਮ ਨੂੰ ਜ਼ਮਾਨਤ ਦਿੱਤੀ ਹੈ ਅਤੇ ਉਹ ਹੁਣ ਜੋਧਪੁਰ ਦੇ ਪਿੰਡ ਪਾਲ ਵਿਚ ਆਪਣੇ ਆਸ਼ਰਮ ਵਿਚ ਪਹੁੰਚ ਗਿਆ ਹੈ। ਧਿਆਨ ਰਹੇ ਕਿ ਆਸਾ ਰਾਮ ਖਿਲਾਫ ਗੁਜਰਾਤ ਦੇ ਗਾਂਧੀਨਗਰ ਅਤੇ ਰਾਜਸਥਾਨ ਦੇ ਜੋਧਪੁਰ ਵਿਚ ਜਬਰ ਜਨਾਹ ਦੇ ਮਾਮਲੇ ਦਰਜ ਹਨ। ਦੋਵਾਂ ਹੀ ਮਾਮਲਿਆਂ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਗੁਜਰਾਤ ਨਾਲ ਜੁੜੇ ਮਾਮਲੇ ਵਿਚ ਉਸ ਨੂੰ 7 ਜਨਵਰੀ ਨੂੰ ਸੁਪਰੀਮ ਕੋਰਟ ਤੋਂ ਬੇਲ ਮਿਲੀ ਸੀ, ਇਸ ਤੋਂ ਬਾਅਦ ਹੁਣ ਜੋਧਪੁਰ ਮਾਮਲੇ ਵਿਚ ਵੀ ਉਸ ਨੂੰ ਜ਼ਮਾਨਤ ਮਿਲ ਗਈ ਹੈ। ਆਸਾ ਰਾਮ 75 ਦਿਨ ਲਈ ਜੇਲ੍ਹ ਤੋਂ ਬਾਹਰ ਆਇਆ ਹੈ ਅਤੇ ਉਸਨੂੰ ਖਰਾਬ ਸਿਹਤ ਦੇ ਚੱਲਦਿਆਂ ਜ਼ਮਾਨਤ ਦਿੱਤੀ ਗਈ ਹੈ।