22.3 C
Toronto
Thursday, September 18, 2025
spot_img
Homeਭਾਰਤਮੁੰਬਈ 'ਚ ਪਿਆ ਭਾਰੀ ਮੀਂਹ, ਕਈ ਇਲਾਕਿਆਂ 'ਚ ਭਰਿਆ ਪਾਣੀ

ਮੁੰਬਈ ‘ਚ ਪਿਆ ਭਾਰੀ ਮੀਂਹ, ਕਈ ਇਲਾਕਿਆਂ ‘ਚ ਭਰਿਆ ਪਾਣੀ

ਆਉਣ ਵਾਲੇ 24 ਘੰਟਿਆਂ ਵਿਚ ਹੋਰ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ
ਮੁੰਬਈ/ਬਿਊਰੋ ਨਿਊਜ਼
ਮੁੰਬਈ ਵਿਚ ਪਿਛਲੇ ਤਿੰਨਾਂ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਅੱਜ ਸਵੇਰੇ ਭਾਰੀ ਮੀਂਹ ਪੈਣ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਪਿਛਲੇ 24 ਘੰਟਿਆਂ ਵਿਚ 152 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਇਸ ਮੀਂਹ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਸ਼ਹਿਰ ਦੀ ਰਫਤਾਰ ਵੀ ਧੀਮੀ ਪੈ ਪਈ। ਕਈ ਰੇਲਵੇ ਸਟੇਸ਼ਨਾਂ ‘ਤੇ ਪਾਣੀ ਭਰਨ ਕਾਰਨ ਕਈ ਰੇਲਾਂ ਵੀ ਨਹੀਂ ਚੱਲ ਸਕੀਆਂ। ਲੋਕਾਂ ਦਾ ਦਫਤਰਾਂ ਵਿਚ ਪਹੁੰਚਣਾ ਮੁਸ਼ਕਲ ਹੋਇਆ। ਉਧਰ ਮਹਾਰਾਸ਼ਟਰ ਸਰਕਾਰ ਵਲੋਂ ਸਾਰੇ ਦਫਤਰਾਂ ਵਿਚ ਮੀਂਹ ਦੇ ਕਾਰਨ ਛੇਤੀ ਛੁੱਟੀ ਕਰ ਦਿੱਤੀ ਗਈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਮੁੰਬਈ ਵਿਚ ਹੋਰ ਜ਼ਿਆਦਾ ਮੀਂਹ ਪੈ ਸਕਦਾ ਹੈ।

 

RELATED ARTICLES
POPULAR POSTS