ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਨੇ ਮੁਆਫ਼ੀ ਮੰਗਣ ਵਾਲੀਆਂ ਖ਼ਬਰਾਂ ਨੂੰ ਦੱਸਿਆ ਗਲਤ
ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਏਅਰਪੋਰਟ ’ਤੇ ਲੰਘੇ ਦਿਨੀਂ ਵਾਪਰੇ ਥੱਪੜ ਕਾਂਡ ਮਾਮਲੇ ’ਚ ਸੀਆਈਐਸਐਫ ਦੀ ਜਵਾਨ ਕੁਲਵਿੰਦਰ ਕੌਰ ਨੇ ਮੁਆਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਗਠਿਤ ਕਰ ਦਿੱਤੀ ਗਈ ਹੈ ਜਦਕਿ ਕੁਲਵਿੰਦਰ ਕੌਰ ਨੂੰ ਥੱਪੜ ਕਾਂਡ ਮਾਮਲੇ ’ਤੇ ਕੋਈ ਪਛਤਾਵਾ ਨਹੀਂ ਅਤੇ ਉਹ ਮੁਆਫ਼ੀ ਨਹੀਂ ਮੰਗੇਗੀ। ਇਸ ਦੀ ਪੁਸ਼ਟੀ ਕੁਲਵਿੰਦਰ ਕੌਰ ਦੇ ਵੱਡੇ ਭਰਾ ਸ਼ੇਰ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਆਪਣੀ ਭੈਣ ਨੂੰ ਮਿਲ ਕੇ ਆਏ ਹਨ ਅਤੇ ਕੁਲਵਿੰਦਰ ਕੌਰ ਨੇ ਕਿਸੇ ਤੋਂ ਵੀ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਸ਼ੇਰ ਸਿੰਘ ਨੇ ਮੁਆਫ਼ੀ ਮੰਗਣ ਵਾਲੀਆਂ ਨੂੰ ਖਬਰਾਂ ਨੂੰ ਗਲਤ ਦੱਸਿਆ। ਧਿਆਨ ਰਹੇ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਨਵੀਂ ਚੁਣੀ ਗਈ ਭਾਜਪਾ ਦੀ ਸੰਸਦ ਮੈਂਬਰ ਕੰਗਣਾ ਰਣੌਤ ਨੂੰ ਚੰਡੀਗੜ੍ਹ ਦੇ ਏਅਰਪੋਰਟ ’ਤੇ ਲੰਘੇ ਦਿਨੀਂ ਸੀਆਈਐਸਐਫ ਦੀ ਜਵਾਨ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ ਸੀ।
Check Also
ਪਾਕਿਸਤਾਨ ਦੇ ਬਲੋਚਿਸਤਾਨ ਵਿਚ ਬੱਸ ’ਤੇ ਹਮਲਾ – 9 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਕਵੇਟਾ ਤੋਂ ਲਾਹੌਰ ਜਾ ਰਹੀ ਇਕ ਯਾਤਰੀ …